Welcome to Canadian Punjabi Post
Follow us on

10

July 2025
 
ਅਪਰਾਧ

ਜ਼ਮੀਨੀ ਝਗੜੇ ਵਿੱਚ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਿਆ

May 19, 2020 12:11 AM

ਸਰਾਏ ਅਮਨਤ ਖਾਂ, 18 ਮਈ (ਪੋਸਟ ਬਿਊਰੋ)- ਸਥਾਨਕ ਪਿੰਡ ਮਾਲੂਵਾਲ 'ਚ ਜ਼ਮੀਨੀ ਝਗੜੇ ਵਿੱਚ ਕੱਲ੍ਹ ਸ਼ਾਮ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਦੱਸਿਆ ਗਿਆ ਹੈ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਧੱਕੇ ਨਾਲ ਜ਼ਮੀਨ ਵਾਹੀ ਜਾ ਰਹੀ ਸੀ, ਜਿਸ ਨੂੰ ਉਕਤ ਨੌਜਵਾਨ ਪਰਵਾਰ ਨਾਲ ਰੋਕਣ ਗਿਆ ਸੀ। ਨਵਜੋਤ ਸਿੰਘ ਤੇ ਉਪਕਾਰ ਸਿੰਘ ਦੋਵੇਂ ਪੁੱਤਰਾਨ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਪਿੰਡ ਦੇ ਕਾਰਜ ਸਿੰਘ ਨੂੰ 10 ਏਕੜ ਜ਼ਮੀਨ ਵੇਚੀ ਸੀ। ਤੈਅ ਕੀਮਤ 'ਚੋਂ ਕਾਰਜ ਸਿੰਘ ਨੇ 25 ਲੱਖ ਰੁਪਏ ਹਾਲੇ ਦੇਣੇ ਸਨ, ਜਿਸ ਕਾਰਨ ਉਨ੍ਹਾਂ ਨੇ ਤਿੰਨ ਏਕੜ ਜ਼ਮੀਨ ਦੀ ਰਜਿਸਟਰੀ ਨਹੀਂ ਕੀਤੀ ਸੀ ਤੇ ਉਸ ਨੂੰ ਸਾਰੀ ਜ਼ਮੀਨ ਵਾਹੁਣ ਨੂੰ ਦੇ ਦਿੱਤੀ ਸੀ। ਤਿੰਨ ਸਾਲ ਬਾਅਦ ਵੀ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੇ ਤਿੰਨ ਏਕੜ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਕੱਲ੍ਹ ਰਾਤ ਕਾਰਜ ਸਿੰਘ ਆਪਣੇ ਪਰਵਾਰ ਨਾਲ ਜ਼ਮੀਨ ਵਾਹੁਣ ਲੱਗ ਪਿਆ, ਜਿਸ ਨੂੰ ਰੋਕਣ ਲਈ ਉਹ ਆਪਣੇ ਪਰਵਾਰ ਨਾਲ ਗਏ ਸਨ। ਨਵਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਕੀਰਤ ਸਿੰਘ (22) ਜਦ ਜ਼ਮੀਨ ਨਾ ਵਾਹੁਣ ਸੰਬੰਧੀ ਕਾਰਜ ਸਿੰਘ ਨੂੰ ਸਮਝਾਉਣ ਲੱਗਾ ਤਾਂ ਉਸ ਨੇ ਬੰਦੂਕ ਨਾਲ ਹਰਕੀਰਤ 'ਤੇ ਗੋਲੀ ਚਲਾ ਦਿੱਤੀ। ਗੰਭੀਰ ਜ਼ਖਮੀ ਨੌਜਵਾਨ ਨੂੰ ਪਰਵਾਰ ਵਾਲੇ ਝਬਾਲ ਦੇ ਨਿੱਜੀ ਹਸਪਤਾਲ ਲੈ ਕੇ ਚੱਲੇ ਸਨ ਕਿ ਰਸਤੇ ਵਿੱਚ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਝਬਾਲ ਦੇ ਮੁਖੀ ਹਰਿੰਦਰ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪਰਵਾਰ ਦੇ ਬਿਆਨਾਂ ਉੱਤੇ ਕਾਰਜ ਸਿੰਘ ਸਮੇਤ ਹੋਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

 
Have something to say? Post your comment