Welcome to Canadian Punjabi Post
Follow us on

17

May 2022
 
ਅਪਰਾਧ

ਕਾਂਗਰਸੀ ਸਰਪੰਚ ਦੇ ਪਤੀ ਨੇ ਬੱਸ ਚਾਲਕ ਦਾ ਕਤਲ ਕੀਤਾ

May 01, 2020 08:24 AM

ਕਾਦੀਆਂ, 30 ਅਪ੍ਰੈਲ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਖਾਰਾ ਦੀ ਮਹਿਲਾ ਸਰਪੰਚ ਦੇ ਪਤੀ ਨੇ ਆਪਣੀ ਲਾਇਸੈਂਸੀ ਦੋਨਾਲੀ ਨਾਲ ਕੱਲ੍ਹ ਰਾਤ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੀੜਤ ਦੀ ਪਛਾਣ ਦਿਲਬਾਗ ਸਿੰਘ (52) ਵਜੋਂ ਹੋਈ ਹੈ, ਜੋ ਕਾਦੀਆਂ ਵਿੱਚ ਇੱਕ ਸਕੂਲ ਬੱਸ ਚਲਾਉਂਦਾ ਸੀ। ਪੁਲਸ ਨੇ ਵੱਖ ਵੱਖ ਧਾਰਾਵਾਂ ਦਾ ਕੇਸ ਦਰਜ ਕਰਕੇ ਮੁਲਜ਼ਮ ਮਨਬੀਰ ਸਿੰਘ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਪਿੰਡ ਖਾਰਾ ਦੀ ਕਾਂਗਰਸੀ ਸਰਪੰਚ ਸੁਖਬੀਰ ਕੌਰ ਦੇ ਪਤੀ ਮਨਬੀਰ ਸਿੰਘ ਨੇ ਦਿਲਬਾਗ਼ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਖਾਰਾ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦਿਲਬਾਗ਼ ਸਿੰਘ ਦੇ ਪੁੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਰਪੰਚ ਦਾ ਪਤੀ ਮਨਬੀਰ ਸਿੰਘ ਉਨ੍ਹਾਂ ਦੇ ਘਰ ਮੂਹਰੇ ਆ ਕੇ ਗਾਲ੍ਹਾਂ ਕੱਢਣ ਲੱਗਾ। ਇਸ ਵੇਲੇ ਮਨਬੀਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਸੀ। ਉਨ੍ਹਾਂ ਮਨਬੀਰ ਸਿੰਘ ਨੂੰ ਬਥੇਰਾ ਰੋਕਿਆ ਕਿ ਉਹ ਗਾਲ੍ਹਾਂ ਨਾ ਕੱਢੇ, ਪਰ ਉਹ ਨਾ ਟਲਿਆ। ਇਸ 'ਤੇ ਦੋਵਾਂ ਦਾ ਝਗੜਾ ਹੋ ਗਿਆ। ਮਨਬੀਰ ਸਿੰਘ ਨੇ ਤੈਸ਼ ਵਿੱਚ ਆ ਕੇ ਦਿਲਬਾਗ਼ ਸਿੰਘ ਨੂੰ ਆਪਣੀ ਲਾਇਸੈਂਸੀ ਦੋਨਾਲੀ ਨਾਲ ਗੋਲੀਆਂ ਮਾਰ ਦਿੱਤੀਆਂ। ਥਾਣਾ ਸੇਖਵਾਂ ਪੁਲਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਉਹਦੇ ਘਰੋਂ ਗ਼੍ਰਿਫ਼ਤਾਰ ਕਰ ਲਿਆ ਹੈ।

 
Have something to say? Post your comment