Welcome to Canadian Punjabi Post
Follow us on

10

July 2025
 
ਅੰਤਰਰਾਸ਼ਟਰੀ

ਬ੍ਰਿਟੇਨ ਦੀ 2021 ਜਨਗਣਨਾ ਵਿੱਚ ਸਿੱਖਾਂ ਲਈ ਵੱਖਰੇ ਖਾਨੇ ਨਾਲ ਨਵੀਂ ਬਹਿਸ ਛਿੜੀ

February 17, 2020 01:48 AM

ਲੰਡਨ, 16 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ ਦੀ ਅਗਲੇ ਸਾਲ 2021 ਵਿੱਚ ਹੋਣ ਵਾਲੀ ਜਨਗਣਨਾ 'ਚ ਸਿੱਖਾਂ ਲਈ ਵੱਖਰੇ ਖਾਨੇ ਨੂੰ ਲਾਜ਼ਮੀ ਕਰਨ ਦੀ ਜੱਦੋਜਹਿਦ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਓਥੋਂ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਲਾਰਡ ਇੰਦਰਜੀਤ ਸਿੰਘ ਦੇ ਅਨੁਸਾਰ 2011 ਦੀ ਜਨਗਣਨਾ ਫਾਰਮ ਵਿੱਚ ਧਰਮ ਵਾਲੇ ਖਾਨੇ ਵਿੱਚ ਸਿੱਖ ਧਰਮ ਬਾਰੇ ਪਹਿਲਾਂ ਹੀ ਸਾਫ ਲਿਖਿਆ ਹੋਇਆ ਹੈ, ਫਿਰ ਏਥਨਿਕ ਖਾਨੇ ਵਿੱਚ ਇਸ ਦੀ ਕੀ ਲੋੜ ਹੈ, ਜਦ ਕਿ ਦੂਜੇ ਪਾਸੇ ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਭਾਈ ਅਮਰੀਕ ਸਿੰਘ ਗਿੱਲ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਹਾਊਸ ਆਫ ਲਾਰਡਜ਼ ਵਿੱਚ ਮੰਡਾਲਾ ਕੇਸ ਵਿੱਚ 1983 ਵਿੱਚ ਸਿੱਖਾਂ ਨੂੰ ਏਥਨਿਕ ਗਰੁੱਪ ਮੰਨਿਆ ਜਾ ਚੁੱਕਾ ਹੈ ਤਾਂ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ? ਉਨ੍ਹਾਂ ਇਹ ਵੀ ਕਿਹਾ ਕਿ ਯੂ ਕੇ ਦੀਆਂ ਬਹੁਤੀਆਂ ਨੀਤੀਆਂ ਏਥਨਿਕ ਆਧਾਰ 'ਤੇ ਬਣਦੀਆਂ ਹਨ, ਜਿਸ ਕਰ ਕੇ ਸਿੱਖ ਕਈ ਸਰਕਾਰੀ ਸਹੂਲਤਾਂ ਤੋਂ ਰਹਿ ਜਾਂਦੇ ਹਨ। ਲਾਰਡ ਇੰਦਰਜੀਤ ਸਿੰਘ ਨੇ ‘ਸਿੱਖਾਂ ਨੂੰ ਏਥਨਿਕ ਖਾਨਾ ਕਿਉਂ ਨਹੀਂ ਚਾਹੀਦਾ' ਨਾਂਅ ਦਾ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਤਿੰਨ ਪਾਰਲੀਮੈਂਟ ਮੈਂਬਰਾਂ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਮੀਤ ਚੇਅਰ ਐੱਮ ਪੀ ਸਟੂਅਰਡ ਐਂਡਰਸਨ, ਐੱਮ ਪੀ ਜੋਏ ਮੌਰਸੀ ਅਤੇ ਐੱਮ ਪੀ ਨਿਕੋਲਾ ਰਿਚਰਡਸ ਨੇ ਕਿਹਾ ਕਿ ਇਸ ਬਾਰੇ ਸਿਰਫ ਤਿੰਨ ਸਾਧਾਰਨ ਸਵਾਲ ਹਨ ਕਿ ਕੀ ਸਿੱਖ ਏਥਨਿਕ ਗਰੁੱਪ ਹਨ? ਧਰਮ ਵਾਲੇ ਖਾਨੇ ਨੂੰ ਭਰਨਾ ਲਾਜ਼ਮੀ ਕਿਉਂ ਨਹੀਂ ਕੀਤਾ ਗਿਆ? ਸਿੱਖ ਏਥਨਿਕ ਖਾਨੇ ਦੀ ਹਮਾਇਤ ਜਾਂ ਵਿਰੋਧ ਕਰਨ ਵਾਲਿਆਂ ਬਾਰੇ ਸਬੂਤ ਕਿਉਂ ਨਹੀਂ ਪੇਸ਼ ਕੀਤੇ ਜਾਂਦੇ? ਬੀਤੇ ਦਿਨੀਂ ਅਜਿਹਾ ਇੱਕ ਦਸਤਾਵੇਜ਼ ਸਕਾਟਿਸ਼ ਪਾਰਲੀਮੈਂਟ ਦੇ ਸਭਿਆਚਾਰ, ਸੈਰ ਸਪਾਟਾ, ਯੂਰਪ ਤੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੂੰ ਵੀ ਮਿਲਿਆ ਸੀ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਮਾਂਡਲਾ ਅਤੇ ਡੋਵਲ ਲੀ ਕੇਸ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਭਾਈ ਅਮਰੀਕ ਸਿੰਘ ਗਿੱਲ ਤੇ ਐੱਮ ਪੀ ਪ੍ਰੀਤ ਕੌਰ ਗਿੱਲ ਦਾ ਹਵਾਲਾ ਦਿੱਤਾ ਗਿਆ ਸੀ। ਇਹ ਦਸਤਾਵੇਜ਼ ਵਿਭਾਗ ਦੀ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਸੀ, ਜਿਸ ਉੱਤੇ ਇਤਰਾਜ਼ ਹੋਣ ਤੋਂ ਬਾਅਦ ਵਿਭਾਗ ਨੇ ਹਟਾ ਲਿਆ ਸੀ। ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਨੇ ਵੀ ਸਿੱਖਾਂ ਲਈ ਵੱਖਰਾ ਖਾਨਾ ਕਿਉਂ ਜ਼ਰੂਰੀ ਹੈ, ਮੁਹਿੰਮ ਬਾਰੇ ਵਿਸਥਾਰ ਸਹਿਤ ਰਿਪੋਰਟ ਜਾਰੀ ਕਰ ਕੇ ਕਿਹਾ ਹੈ ਕਿ ਯੂ ਕੇ ਦੇ ਗੁਰੂ ਘਰਾਂ ਤੋਂ ਇਲਾਵਾ ਸਿੱਖ ਫੈਡਰੇਸ਼ਨ ਯੂ ਕੇ, ਸਿੱਖ ਮਿਸ਼ਨਰੀ ਸੁਸਾਇਟੀ ਯੂ ਕੇ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂ ਕੇ), ਯੂਨਾਈਟਿਡ ਸਿੱਖਸ ਅਤੇ ਸਿੱਖਸ ਇੰਨ ਇੰਗਲੈਂਡ ਦੀ ਹਮਾਇਤ ਵੀ ਹਾਜ਼ਰ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿੱਖ ਨੂੰ ਵੱਖਰਾ ਖਾਨਾ ਮਿਲਦਾ ਹੈ ਜਾਂ ਸਿੱਖ ਆਪਸ 'ਚ ਹੀ ਲੜਦੇ ਰਹਿ ਜਾਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ