* ਅਕਾਲੀਆਂ ਦੀ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕਾਂਗਾ : ਕੈਪਟਨ
* ਸੁਖਬੀਰ ਸਿੰਘ ਸਮੇਤ ਕਈ ਆਗੂਆਂ ਦੀਆਂ ਫੋਟੋ ਜਾਰੀ
ਜਲੰਧਰ, 9 ਦਸੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ ਸਿਆਸੀ ਆਗੂਆਂ ਅਤੇ ਬਦਮਾਸ਼ਾਂ ਦੇ ਗਠਜੋੜ ਦੇ ਸੰਬੰਧ ਰੱਖਣ ਦੀਆਂ ਮੀਡੀਆ ਰਿਪੋਰਟਾਂ ਦੇ ਬਾਅਦ ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂਚ ਦੇ ਹੁਕਮਜਾਰੀ ਕਰਨਦੇ ਨਾਲ ਹੀ ਅਕਾਲੀ ਦਲ ਵਲੋਂ ਦਿੱਤੀਆਂ ਜਾਂਦੀਆਂ ਧਮਕੀਆਂ ਅੱਗੇ ਕਦੇ ਨਾ ਝੁਕਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਏਦਾਂ ਦੀ ਰਾਜਨੀਤੀ ਦੇ ਦਬਾਅ ਅੱਗੇ ਉਹ ਕਦੇ ਨਹੀਂ ਝੁਕਣਗੇ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਗੈਂਗਸਟਰਾਂ ਵਿਰੁੱਧ ਜਾਂਚਬਾਰੇ ਕੀਤੀਆਂ ਟਿੱਪਣੀਆਂ ਅਤੇ ਇਸ ਮੁੱਦੇ ਉੱਤੇ ਪ੍ਰਦਰਸ਼ਨ ਕਰਨ ਦਾ ਵਿਰੋਧ ਕਰਦੇ ਹੋਏ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਏਦਾਂ ਦੀਆਂ ਫੋਟੋਜ਼ ਮਿਲਣ ਪਿੱਛੋਂ ਹੀ ਉਨ੍ਹਾਂ ਨੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਨੂੰ ਇਸ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਅਕਾਲੀ ਦਲ ਦੇ ਆਗੂਆਂਤੇ ਗੈਂਗਸਟਰਾਂ ਦੇ ਸਬੰਧਾਂ ਦਾ ਸਾਫ ਪਤਾ ਲੱਗਦਾ ਹੈ।ਅਕਾਲੀ ਆਗੂਆਂ ਨੇਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਸਨ, ਜਿਸ ਪਿੱਛੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਲਟਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਹੋਰ ਆਗੂਆਂ ਦੇ ਨਾਲ ਅਪਰਾਧੀਆਂ ਦੀਆਂ ਫੋਟੋ ਪ੍ਰੈੱਸ ਨੂੰ ਜਾਰੀ ਕਰ ਕੇ ਇਨ੍ਹਾਂ ਅਕਾਲੀ ਆਗੂਆਂ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਸਿਆਸੀ ਆਗੂਆਂ ਤੇ ਗੈਂਗਸਟਰਾਂ ਦੀ ਗੰਢਤੁੱਪ ਦੀ ਜਾਂਚ ਦੇ ਹੁਕਮ ਦੇਣ ਵੇਲੇ ਅਕਾਲੀਆਂ ਦੇ ਦਾਬੇ ਅੱਗੇ ਝੁਕਣ ਤੋਂਨਾਂਹ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੇ ਖ਼ਤਰਨਾਕ ਬਦਮਾਸ਼ਾਂ ਨਾਲ ਸਬੰਧਾਂਬਾਰੇ ਸਾਫ ਨਕਸ਼ਾ ਪੇਸ਼ ਕਰਦੀਆਂ ਤਸਵੀਰਾਂ ਮਿਲਣ ਪਿੱਛੋਂ ਹੀ ਉਨ੍ਹਾਂ ਨੇ ਡੀਜੀਪੀ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਂਚ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਬਾਰੇ ਪੰਜਾਬ ਦੇ ਗਵਰਨਰ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਸੀ। ਜੇ ਇਸ ਵਿੱਚ ਸੱਚਾਈ ਨਿਕਲੀ ਤਾਂ ਇਸ ਨਾਲ ਅਕਾਲੀਆਂ ਦੀ ਭੂਮਿਕਾ ਤੇ ਪ੍ਰਵਿਰਤੀ ਅਤੇ ਉਨ੍ਹਾਂ ਵਲੋਂ ਅਪਰਾਧੀਆਂਤੇ ਬਦਮਾਸ਼ਾਂ ਦੀ ਸੁਰੱਖਿਆ ਕਰਨ ਦਾ ਪਾਜ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਫੋਟੋ ਮਿਲੀਆਂ, ਉਹ ਗੰਭੀਰ ਹਨ ਤੇ ਉਸ ਦੀ ਡੂੰਘਾਈ ਨਾਲ ਪੁਲਸ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਡੀ ਜੀ ਪੀ ਨੂੰ ਕਿਹਾ ਹੈ ਕਿ ਸੱਚਾਈ ਲੱਭਣ ਦੀ ਕਸਰ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਫੋਟੋ ਅਤੇ ਹੋਰਜਿੰਨੇ ਸਬੂਤ ਅਤੇ ਦਸਤਾਵੇਜ਼ ਮਿਲੇ ਹਨ, ਉਨ੍ਹਾਂਤੋਂ ਸਾਫ ਹੈ ਕਿ ਬਾਦਲਾਂ ਅਤੇ ਹੋਰ ਅਕਾਲੀ ਨੇਤਾਵਾਂ ਵਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਨਿਸ਼ਾਨਾ ਸਾਧ ਕੇ ਗੈਂਗਸਟਰਾਂ ਨਾਲ ਆਪਣੇ ਸਬੰਧਾਂ ਤੋਂਲੋਕਾਂ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਕੋਲ ਸੁਖਜਿੰਦਰ ਸਿੰਘ ਰੰਧਾਵਾ ਜਾਂ ਕਿਸੇ ਵੀ ਹੋਰ ਕਾਂਗਰਸ ਮੰਤਰੀ ਜਾਂ ਨੇਤਾ ਦੀ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸ਼ਮੂਲੀਅਤ ਦੇ ਸਬੂਤ ਨਹੀਂ ਹਨ, ਪਰ ਅਕਾਲੀਆਂ ਵਿਰੁੱਧ ਪੂਰੇ ਸਬੂਤ ਹਨ।ਉਨ੍ਹਾਂ ਕਿਹਾ ਕਿ ਦਸ ਸਾਲਾਂ ਦੇ ਅਕਾਲੀ ਰਾਜ ਦੌਰਾਨ ਜਨਤਾ ਗੈਂਗਸਟਰਾਂ ਅਤੇ ਬਦਮਾਸ਼ਾਂ ਦੇ ਡਰ ਹੇਠ ਜੀਅ ਰਹੀ ਸੀ।ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੇਸ਼ ਫੋਟੋਜ਼ ਵਿੱਚ ਹਰਜਿੰਦਰ ਸਿੰਘ ਉਰਫ ਬਿੱਟੂ ਸਰਪੰਚ, ਅਕਾਲੀ ਦਲ ਦੇ ਸਾਰਿਆਂ ਤੋਂ ਵੱਡੇ ਨੇਤਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਸੁਆਗਤ ਕਰਦਾ ਵਿਖਾਇਆ ਗਿਆ ਹੈ। ਪੁਲਸ ਰਿਪੋਰਟ ਅਨੁਸਾਰ ਬਿੱਟੂ ਸਰਪੰਚ ਦੇ ਇਕ ਹੋਰਅਕਾਲੀ ਵਿਧਾਇਕ ਨਾਲ ਵੀ ਨੇੜਲੇ ਸਬੰਧ ਹਨ।