Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਮਨੋਰੰਜਨ

‘ਚਿਹਰੇ’ ਦੇ ਆਖਰੀ ਸੀਨ ਦਾ ਨਿਰਦੇਸ਼ਨ ਕਰ ਸਕਦੇ ਹਨ ਅਮਿਤਾਭ ਬੱਚਨ

December 06, 2019 08:47 AM

ਆਮਿਰ ਖਾਨ, ਸਨੀ ਦਿਓਲ, ਪੰਕਜ ਕਪੂਰ, ਨੰਦਿਤਾ ਦਾਸ ਵਰਗੇ ਕਈ ਕਲਾਕਾਰ ਐਕਟਿੰਗ ਦੇ ਨਾਲ ਨਿਰਦੇਸ਼ਨ ਦੀ ਵਾਗਡੋਰ ਵੀ ਸੰਭਾਲ ਚੁੱਕੇ ਹਨ। ਅੱਗੋਂ ਇਸ ਵਿੱਚ ਅਮਿਤਾਬ ਬੱਚਨ ਦਾ ਨਾਂਅ ਵੀ ਸ਼ਾਮਲ ਹੋ ਸਕਦਾ ਹੈ। ਅਮਿਤਾਭ ਬੱਚਨ ਫਿਲਮ ‘ਚਿਹਰੇ’ ਵਿੱਚ ਇੱਕ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਹਨ। ਫਿਲਮ ਦੇ ਨਿਰਮਾਤਾ ਆਨੰਦ ਪੰਡਿਤ ਦੀ ਮੰਨੀਏ ਤਾਂ ਅਮਿਤਾਭ ਇਸ ਫਿਲਮ ਦੇ ਆਖਰੀ ਸੀਨ ਦਾ ਨਿਰਦੇਸ਼ਨ ਕਰ ਸਕਦੇ ਹਨ। ‘ਚਿਹਰੇ' ਦਾ ਨਿਰਦੇਸ਼ਨ ਉਂਝ ਤਾਂ ਰੂਮੀ ਜਾਫਰੀ ਕਰਨਗੇ, ਪਰ ਆਨੰਦ ਕਹਿੰਦੇ ਹਨ ਕਿ ਸ਼ੂੂਟਿੰਗ ਦੇ ਇਸ ਦਿਨ ਫਿਲਮ ਦੇ ਆਖਰੀ ਸੀਨ ਦਾ ਨਿਰਦੇਸ਼ਨ ਕਰਨ ਲਈ ਉਹ ਅਮਿਤਾਭ ਨੂੰ ਬੇਨਤੀ ਕਰਨਗੇ। ਇਹ ਫਿਲਮ ਨਾਲ ਜੁੜੀ ਖੂਬਸੂਰਤ ਯਾਦ ਬਣ ਜਾਏਗੀ, ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਇਹ ਖੁਸ਼ਖਬਰੀ ਹੋਵੇਗੀ।
ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਨੂੰ ਪਹਿਲੀ ਵਾਰ ਅਮਿਤਾਭ ਬੱਚਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਇਮਰਾਨ ਦਿੱਲੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਕਰਨਗੇ। ਉਸ ਦੇ ਬਾਅਦ ਪੂਰੀ ਟੀਮ ਆਖਰੀ ਸ਼ਡਿਊਲ ਲਈ ਯੂਰਪ ਨੂੰ ਰਵਾਨਾ ਹੋਵੇਗੀ, ਜਿੱਥੇ ਅਮਿਤਾਬ ਬੱਚਨ ਨੂੰ ਨਿਰਦੇਸ਼ਨ ਕਰਨ ਦੀ ਬੇਨਤੀ ਕੀਤੀ ਜਾਵੇਗੀ। ਆਨੰਦ ਪੰਡਿਤ ਨੇ ਦੱਸਿਆ ਕਿ ਅੱਠ ਦਿਨਾਂ ਦੇ ਸ਼ਡਿਊਲ ਵਿੱਚ ਉਥੇ ਸਾਊਥ ਪੋਲੈਂਡ ਵਿੱਚ ਐਕਸ਼ਨ ਸੀਕਵੈਂਸ ਫਿਲਮਾਏ ਜਾਣਗੇ। ਇੱਕ ਚੇਂਜਿੰਗ ਸੀਨ ਨੂੰ ਅਮਿਤਾਭ ਲੀਡ ਕਰਨਗੇ। ਯੂਰਪ ਦੇ ਦੋ ਐਕਸ਼ਨ ਡਾਇਰੈਕਟਰ ਇਨ੍ਹਾਂ ਸੀਕਵੈਂਸ ਨੂੰ ਡਿਜ਼ਾਈਨ ਕਰਨਗੇ। ਨਾਲ ਉਥੋਂ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਾਏਗਾ। ਆਨੰਦ ਪੰਡਿਤ ਦੱਸਦੇ ਹਨ ਕਿ ਉਥੇ ਕੜਾਕੇ ਦੀ ਠੰਢ ਹੋਵੇਗੀ। ਬਰਫ ਪੈ ਰਹੀ ਹੋਵੇਗੀ। ਅਜਿਹੇ ਵਿੱਚ ਕਈ ਖੂਬਸੂਰਤ ਦਿ੍ਰਸ਼ ਮਿਲ ਜਾਣਗੇ। ‘ਚਿਹਰੇ’ ਅਗਲੇ ਸਾਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਰੀਆ ਚੱਕਰਵਰਤੀ, ਸਿਧਾਂਤ ਕਪੂਰ, ਰਘੁਵੀਰ ਯਾਦਵ ਅਤੇ ਅਨੂੰ ਕਪੂਰ ਵੀ ਹੋਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!