Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਨਜਰਰੀਆ

ਅੱਜ ਕੱਲ੍ਹ ਤਾਂ ਛੱਜ ਵੀ ਨਹੀਂ ਬੋਲਦਾ…

December 04, 2019 09:04 AM

-ਹਰਪ੍ਰੀਤ ਸਿੰਘ ਸਵੈਚ
ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ ‘ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ, ਜਿਸ ਵਿਚ ਨੌਂ ਸੌ ਛੇਕ`, ਪਰ ਅਜੋਕੇ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਕਹਾਵਤ ਇਸ ਤਰ੍ਹਾਂ ਕਹਿਣ ਨੂੰ ਦਿਲ ਕਰਦਾ ਹੈ, ‘ਛਾਨਣੀ ਨੂੰ ਛੱਡੋ, ਅੱਜਕੱਲ੍ਹ ਤਾਂ ਛੱਜ ਵੀ ਨਹੀਂ ਬੋਲਦਾ।` ਵਿਗਿਆਨਕ ਤਰੱਕੀ ਦੀ ਦੌੜ ਨੇ ਵਿਚਾਰੇ ਛੱਜ ਨੂੰ ਬੋਲਣ ਜੋਗਾ ਛੱਡਿਆ ਹੀ ਨਹੀਂ।
ਆਧੁਨਿਕ ਮਸ਼ੀਨੀ ਯੁੱਗ ਤੇ ਹਫੜਾ-ਦਫੜੀ ਵਾਲੀ ਜ਼ਿੰਦਗੀ ਵਿਚ ਜਿੱਥੇ ਪੰਜਾਬੀ ਸੱਭਿਆਚਾਰ ਖੁਰਦਾ ਨਜ਼ਰ ਪੈਂਦਾ ਹੈ ਤੇ ਪੰਜਾਬੀ ਜਨ-ਜੀਵਨ ਦਾ ਅਟੁੱਟ ਹਿੱਸਾ ਰਹੀਆਂ ਵਸਤਾਂ ਵੀ ਆਪਣਾ ਆਧਾਰ ਗੁਆ ਰਹੀਆਂ ਲੱਗਦੀਆਂ ਹਨ। ਕਿਸੇ ਵੇਲੇ ਸਾਡੇ ਘਰਾਂ ਦਾ ਸ਼ਿੰਗਾਰ ਰਿਹਾ ਛੱਜ ਅੱਜ ਸਿਰਫ਼ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਪੁਰਾਤਨ ਸਮਿਆਂ ਵਿਚ ਛੱਜ ਬਣਾਉਣਾ ਵੀ ਪੰਜਾਬੀ ਲੋਕਾਂ ਦਾ ਪ੍ਰਸਿੱਧ ਕਿੱਤਾ ਰਿਹਾ ਹੈ। ਕਾਨਿਆਂ ਅਤੇ ਬਾਂਸ ਨੂੰ ਚਮੜੇ ਨਾਲ ਗੰਢ ਕੇ ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਕਿਹਾ ਜਾਂਦਾ ਸੀ। ਛੱਜ ਘਾੜਿਆਂ ਦਾ ਪੂਰਾ ਪਰਿਵਾਰ ਮਿਲ ਕੇ ਛੱਜ ਬਣਾਉਂਦਾ ਹੁੰਦਾ ਸੀ। ਰਿਵਾਇਤੀ ਖੇਤੀ ਵਿਚ ਦਾਣਿਆਂ ਨੂੰ ਛੰਡਣ ਲਈ ਛੱਜ ਦਾ ਅਹਿਮ ਸਥਾਨ ਹੁੰਦਾ ਹੈ। ਛੱਜ ਨਾਲ ਦਾਣੇ ਛੰਡ ਕੇ ਸਾਫ਼ ਕੀਤੇ ਜਾਂਦੇ ਸੀ। ਕਣਕ, ਛੋਲੇ, ਦਾਲਾਂ ਆਦਿ ਛੱਜ ਨਾਲ ਹੀ ਛੰਡੀਆਂ ਜਾਂਦੀਆਂ ਸਨ। ਅੱਜ ਪਿੰਡਾਂ ਵਿਚ ਸ਼ਾਇਦ ਹੀ ਕਿਸੇ ਘਰ ਵਿਚ ਸੁਆਣੀਆਂ ਦਾਣੇ ਛੰਡਣ ਲਈ ਛੱਜ ਨੂੰ ਵਰਤਦੀਆਂ ਹੋਣਗੀਆਂ। ਅਜੋਕੇ ਯੁੱਗ ਵਿਚ ਛੱਜ ਦੇ ਨਾਲ-ਨਾਲ ਇਹ ਲੋਕ-ਕਿੱਤਾ ਵੀ ਲਗਪਗ ਲੋਪ ਹੋ ਗਿਆ ਹੈ।
ਘਰੇਲੂ ਕੰਮਾਂ-ਕਾਰਾਂ ਵਿਚ ਵਰਤੇ ਜਾਣ ਤੋਂ ਇਲਾਵਾ ਛੱਜ ਦਾ ਸੱਭਿਆਚਾਰਕ ਮਹੱਤਵ ਵੀ ਬਹੁਤ ਜ਼ਿਆਦਾ ਹੈ। ਪੰਜਾਬੀ ਲੋਕਧਾਰਾ ਦੀਆਂ ਬੋਲੀਆਂ, ਕਹਾਵਤਾਂ, ਮੁਹਾਵਰਿਆਂ, ਕਵਿਤਾਵਾਂ ਤੇ ਗੀਤਾਂ ਆਦਿ ਵਿਚ ਵੀ ਛੱਜ ਦਾ ਜ਼ਿਕਰ ਆਮ ਮਿਲਦਾ ਹੈ। ਨਾਨਕਾ ਮੇਲ ਮੌਕੇ ਦਿੱਤੀ ਜਾਣ ਵਾਲੀ ਸਿੱਠਣੀ ‘ਛੱਜ ਓਹਲੇ ਛਾਨਣੀ, ਪਰਾਤ ਓਹਲੇ ਤਵਾ, ਨਾਨਕੀਆਂ ਦਾ ਮੇਲ ਆਇਆ ਜਿਉਂ ਬਾਜ਼ੀਗਰਾਂ ਦਾ ਰਵਾ` ਬੜਾ ਪ੍ਰਸਿੱਧ ਹੈ। ਅੱਜ ਵੀ ਜਦੋਂ ਕਿਸੇ ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਨੀ ਹੁੰਦੀ ਹੈ ਤਾਂ ਛੱਜ ਨਾਲ ਦਾਣੇ ਛੱਟਦੀਆਂ ਮੁਟਿਆਰਾਂ ਨੂੰ ਸਭ ਤੋਂ ਪਹਿਲਾਂ ਪੇਸ਼ ਕੀਤਾ ਜਾਂਦਾ ਹੈ।
ਸਾਡੇ ਰੀਤੀ ਰਿਵਾਜਾਂ ਵਿਚ ਵੀ ਛੱਜ ਦਾ ਅਹਿਮ ਸਥਾਨ ਹੈ। ਵਿਆਹ ਤੇ ਨਾਨਕਾ ਮੇਲ ਵਿਚ ਛੱਜ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ। ਪੁਰਾਤਨ ਸਮਿਆਂ ਵਿਚ ਨਾਨਕਿਆਂ ਵੱਲੋਂ ਨਾਨਕ ਛੱਕ ਵਜੋਂ ਦਿੱਤੇ ਸਾਮਾਨ ਜਾਂ ਟੂਮਾਂ ਨੂੰ ਛੱਜ ਵਿਚ ਪਾ ਕੇ ਹੀ ਸਕੇ ਸਬੰਧੀਆਂ ਨੂੰ ਦਿਖਾਇਆ ਜਾਂਦਾ ਸੀ। ਘਰ ਵਾਲੇ ਛੱਜ ਵਿਚ ਪਏ ਸਾਮਾਨ ਨੂੰ ਸਾਂਭ ਲੈਂਦੇ ਤੇ ਖਾਲੀ ਛੱਜ ਨਾਨਕਿਆਂ ਦੇ ਹਵਾਲੇ ਕਰ ਦਿੰਦੇ ਹਨ। ਛੱਜ ਦੀ ਸ਼ਾਮਤਰਾਤ ਨੂੰ ਜਾਗੋ ਕੱਢਣ ਵੇਲੇ ਆਉਂਦੀ ਹੈ। ਕਿਤੇ ਕਿਤੇ ਛੱਜ ਨੂੰ ਭਿਉਂ ਕੇ ਰੱਖਣ ਦਾ ਰਿਵਾਜ ਵੀ ਸੀ ਤਾਂ ਜੋ ਨਾਨਕੀਆਂ ਇਸ ਨੂੰ ਤੋੜ ਨਾ ਸਕਣ। ਰਾਤ ਨੂੰ ਜਾਗੋ ਕੱਢਦੇ ਸਮੇਂ ਮੁਟਿਆਰਾਂ ਇਕ ਹੱਥ ਵਿਚ ਛੱਜ ਫੜ ਕੇ ਦੂਜੇ ਹੱਥ ਦੇ ਡੰਡੇ ਨਾਲ ਛੱਜ ਨੂੰ ਕੁੱਟ-ਕੁੱਟ ਇਸ ਦਾ ਤੀਲਾ ਤੀਲਾ ਕਰ ਦਿੰਦੀਆਂ ਸਨ। ਫਿਰ ਕੋਈ ਸੁਆਣੀ ਕਹਿੰਦੀ ਕਿ ਬੱਸ ਕਰੋ, ਛੱਜ ਪੂਰਿਆ ਗਿਆ। ਅੱਜਕੱਲ੍ਹ ਜਾਗੋ ਵਿਚ ਸਿਰਫ਼ ਦਿਖਾਵੇ ਮਾਤਰ ਹੀ ਛੱਜ ਤੋੜਿਆ ਜਾਂਦਾ ਹੈ।
ਇਸ ਨਾਲ ਕੁਝ ਲੋਕ ਵਿਸ਼ਵਾਸ ਵੀ ਜੁੜੇ ਹੋਏ ਸਨ। ਪੁਰਾਤਨ ਸਮਿਆਂ ਵਿਚ ਬਹੁਤੀ ਜਾਗਰੂਕਤਾ ਨਾ ਹੋਣ ਕਾਰਨ ਇਹ ਮੰਨਿਆ ਜਾਂਦਾ ਸੀ ਕਿ ਤਿੰਨ ਕੁੜੀਆਂ ਤੋਂ ਬਾਅਦ ਹੋਇਆ ਮੁੰਡਾ ਜਾਂ ਤਿੰਨ ਮੁੰਡਿਆਂ ਪਿੱਛੋਂ ਜੰਮੀ ਧੀ ਮਾਂ-ਪਿਓ ਲਈ ਅਸ਼ੁੱਭ ਹੁੰਦੀ ਹੈ। ਅਜਿਹੇ ਬੱਚੇ ਦੀ ਅਸ਼ੁੱਭਤਾ ਦੂਰ ਕਰਨ ਲਈ ਉਸ ਨੂੰ ਛੱਜ ਪਾੜ ਕੇ ਉਸ ਵਿਚੋਂ ਲੰਘਾਇਆ ਜਾਂਦਾ ਸੀ। ਇਸੇ ਤਰ੍ਹਾਂ ਜੇ ਪਿੰਡ ਵਿਚ ਦੋ ਧਿਰਾਂ ਦੀ ਲੜਾਈ ਹੋ ਜਾਵੇ ਤੇ ਦੋਵੇਂ ਹੀ ਬਰਾਬਰ ਦੇ ਕਸੂਰਵਾਰ ਹੋਣ ਤਾਂ ਦੋਹਾਂ ਧਿਰਾਂ ਨੂੰ ਲਾਅਨਤਾਂ ਪਾਉਣ ਲਈ ਗਲੀ ਮੁਹੱਲੇ ਵਾਲੇ ਦੋਹਾਂ ਘਰਾਂ ਅੱਗੇ ਦੋਹਾਂ ਦਾ ਛੱਜ ਭਰ ਕੇ ਸੁੱਟ ਦਿੰਦੇ ਤੇ ਨਾਲੇ ਟੱਪਾ ਗਾਉਂਦੇ ਸਨ ‘ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ।`
ਪਿੰਡਾਂ ਦੇ ਹਰ ਘਰ ਵਿਚ ਆਮ ਮਿਲਣ ਵਾਲਾ ਛੱਜ ਅੱਜ ਦੁਕਾਨਾਂ ਵਿਚ ਸ਼ੋਅ ਪੀਸ ਵਾਂਗ ਪਿਆ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦਾ ਦਿਖਾਈ ਦਿੰਦਾ ਹੈ। ਬੇਸ਼ੱਕ ਅਜਿਹੀਆਂ ਪੁਰਾਤਨ ਵਸਤਾਂ ਦੀ ਅੱਜ ਦੇ ਵਿਗਿਆਨਕ ਯੁੱਗ ਵਿਚ ਕੋਈ ਬਹੁਤੀ ਵਰਤੋਂ ਨਹੀਂ ਰਹੀ, ਫਿਰ ਵੀ ਆਪਣੇ ਵਿਰਸੇ ਨਾਲ ਜੋੜਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਪੁਰਾਤਨ ਚੀਜ਼ਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!