ਹਾਲ ਹੀ ਵਿੱਚ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਮਣੀਕਰਣਿਕਾ ਫਿਲਮਜ਼ ਨਾਮਕ ਪ੍ਰੋਡਕਸ਼ਨ ਹਾਊਸ ਦੀ ਐਲਾਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਜਲਦ ਹੀ ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਦੀ ਐਲਾਨ ਹੋਵੇਗਾ। ਇਹ ਐਲਾਨ ਹੋ ਗਿਆ ਹੈ। ਉਹ ਪਹਿਲੀ ਫਿਲਮ ਹੋਵੇਗੀ ‘ਅਪਰਾਜਿਤ ਅਯੁੱਧਿਆ’। ਇਸ ਫਿਲਮ ਦੀ ਕਹਾਣੀ ਰਾਮ ਜਨਮ ਭੂਮੀ 'ਤੇ ਆਧਾਰਤ ਹੋਵੇਗੀ। ਇਸ ਫਿਲਮ ਨੂੰ ‘ਬਾਹੂਬਲੀ’ ਫੇਮ ਲੇਖਕ ਕੇ ਵੀ ਵਿਜੇਂਦਰ ਪ੍ਰਸਾਦ ਲਿਖਣਗੇ।
ਫਿਲਮ ਇੱਕ ਅਜਿਹੇ ਨਾਇਕ ਦੀ ਕਹਾਣੀ ਹੋਵੇਗੀ, ਜੋ ਨਾਸਤਿਕ ਤੋਂ ਆਸਤਿਕ ਹੋ ਜਾਂਦਾ ਹੈ। ਕੰਗਨਾ ਦਾ ਕਹਿਣਾ ਹੈ ਕਿ ਮੈਂ ਬਚਪਨ ਤੋਂ ਅਯੁੱਧਿਆ ਦਾ ਨਾਂਅ ਵਿਵਾਦ ਪੂਰਨ ਮਾਮਲਿਆਂ ਵਿੱਚ ਸੁਣਦੀ ਆਈ ਹਾਂ। ਜਿਸ ਭੂਮੀ 'ਤੇ ਅਜਿਹੇ ਰਾਜਾ ਦਾ ਜਨਮ ਹੋਇਆ, ਜੋ ਬਲਿਦਾਨ ਦੇ ਪ੍ਰਤੀਕ ਸਨ, ਉਹ ਭੂਮੀ ਵਿਵਾਦ ਦਾ ਵਿਸ਼ਾ ਬਣ ਗਈ ਸੀ। ਕਿਤੇ ਨਾ ਕਿਤੇ ਕੰਗਨਾ ਦੀ ਨਿੱਜੀ ਕਹਾਣੀ ਉਸ ਨਾਲ ਜੁੜੀ ਹੈ, ਇਸ ਲਈ ਉਨ੍ਹਾਂ ਨੇ ਇਸ ਫਿਲਮ ਨੂੰ ਬਣਾਉਣ ਦਾ ਫੈਸਲਾ ਕੀਤਾ ਹੈ।