Welcome to Canadian Punjabi Post
Follow us on

04

July 2025
 
ਕੈਨੇਡਾ

ਸਰਕਾਰ ਬਦਲਣ ਦੇ ਮੁੱਦੇ ਉੱਤੇ ਵੰਡੇ ਹੋਏ ਹਨ ਕੈਨੇਡੀਅਨ : ਸਰਵੇਖਣ ਰਿਪੋਰਟ

September 09, 2019 08:39 AM

ਓਟਵਾ, 8 ਸਤੰਬਰ (ਪੋਸਟ ਬਿਊਰੋ) : ਇੱਕ ਪਾਸੇ ਫੈਡਰਲ ਇਲੈਕਸ਼ਨ ਕੈਂਪੇਨ ਰਸਮੀ ਤੌਰ ਉੱਤੇ ਲਾਂਚ ਕੀਤੇ ਜਾਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉੱਥੇ ਹੀ ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਗੱਲ ਨੂੰ ਲੈ ਕੇ ਕੈਨੇਡੀਅਨ ਵੰਡੇ ਹੋਏ ਹਨ ਕਿ ਸਰਕਾਰ ਬਦਲਣ ਦਾ ਸਮਾਂ ਆ ਗਿਆ ਹੈ ਜਾਂ ਨਹੀਂ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਪੰਜਵਾਂ ਹਿੱਸਾ ਕੈਨੇਡੀਅਨ ਅਜੇ ਇਸ ਬਾਰੇ ਕੁੱਝ ਵੀ ਤੈਅ ਨਹੀਂ ਕਰ ਪਾ ਰਹੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ 15 ਸਤੰਬਰ ਤੱਕ ਦਾ ਸਮਾਂ ਹੈ ਕਿ ਉਹ ਗਵਰਨਰ ਜਨਰਲ ਕੋਲ ਜਾ ਕੇ ਸੰਸਦ ਭੰਗ ਕਰਨ ਤੇ ਚੋਣਾਂ ਦਾ ਐਲਾਨ ਕਰਨ ਲਈ ਆਖਣ। ਟਰੂਡੋ ਦੇ ਅਜਿਹਾ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਰਸਮੀ ਤੌਰ ਉੱਤੇ ਚੋਣਾਂ ਦਾ ਮਾਹੌਲ ਬਣ ਜਾਵੇਗਾ ਤੇ ਫੈਡਰਲ ਪਾਰਟੀਆਂ ਦੇ ਲੀਡਰ ਆਪਣੇ ਲਈ ਤੇ ਆਪਣੇ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕਰਨ ਵਿੱਚ ਰੁੱਝ ਜਾਣਗੇ। ਇਸ ਸਾਲ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ।
ਨੈਨੋਜ਼ ਵੱਲੋਂ ਕਰਵਾਏ ਗਏ ਇਸ ਨਵੇਂ ਸਰਵੇਖਣ ਵਿੱਚ ਬਹੁਤੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਤਬਦੀਲੀ ਲਈ ਤਿਆਰ ਹਨ। 44 ਫੀ ਸਦੀ ਅਜਿਹੇ ਹਨ ਜਿਹੜੇ ਤਬਦੀਲੀ ਚਾਹੁੰਦੇ ਹਨ ਜਦਕਿ 39 ਫੀ ਸਦੀ ਅਜਿਹੇ ਹਨ ਜਿਹੜੇ ਤਬਦੀਲੀ ਨਹੀਂ ਚਾਹੁੰਦੇ। ਬਾਕੀ ਦੇ 18 ਫੀ ਸਦੀ ਅਜੇ ਇਹ ਤੈਅ ਨਹੀਂ ਕਰ ਪਾਏ ਕਿ ਉਹ ਤਬਦੀਲੀ ਚਾਹੁੰਦੇ ਹਨ ਜਾਂ ਨਹੀਂ। ਪ੍ਰੇਰੀ ਪ੍ਰੋਵਿੰਸਾਂ ਅਜਿਹੀਆਂ ਹਨ ਜਿੱਥੋਂ ਦੇ 58.9 ਫੀ ਸਦੀ ਵਾਸੀਆਂ ਨੂੰ ਲੱਗਦਾ ਹੈ ਕਿ ਤਬਦੀਲੀ ਦਾ ਸਮਾਂ ਆ ਗਿਆ ਹੈ। ਓਨਟਾਰੀਓ ਦੇ 44 ਫੀ ਸਦੀ ਵਾਸੀਆਂ ਨੂੰ ਲੱਗਦਾ ਹੈ ਕਿ ਤਬਦੀਲੀ ਹੋਣੀ ਚਾਹੀਦੀ ਹੈ। ਪਰ ਐਟਲਾਂਟਿਕ ਕੈਨੇਡਾ ਦੇ 51.5 ਫੀ ਸਦੀ ਵਾਸੀ ਇਹ ਮੰਨਦੇ ਹਨ ਕਿ ਅਜੇ ਤਬਦੀਲੀ ਦੀ ਕੋਈ ਲੋੜ ਨਹੀਂ ਹੈ। 41.6 ਫੀ ਸਦੀ ਬ੍ਰਿਟਿਸ਼ ਕੋਲੰਬੀਅਨਜ਼ ਨੂੰ ਵੀ ਤਬਦੀਲੀ ਨਹੀਂ ਚਾਹੀਦੀ।
ਔਰਤਾਂ ਦੇ ਮੁਕਾਬਲੇ ਪੁਰਸ਼ ਤਬਦੀਲੀ ਦੇ ਹੱਕ ਵਿੱਚ ਹਨ ਜਦਕਿ 18 ਤੋਂ 34 ਸਾਲ ਉਮਰ ਵਰਗ ਤੇ ਲੋਕਾਂ ਨੂੰ ਤਬਦੀਲੀ ਦੀ ਕੋਈ ਲੋੜ ਨਹੀਂ ਲੱਗਦੀ। ਐਨਡੀਪੀ ਤੇ ਕੰਜ਼ਰਵੇਟਿਵਜ਼ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਕਾਹਲੇ ਪਏ ਹੋਏ ਹਨ। 2015 ਦੇ ਮੁਕਾਬਲੇ ਇਸ ਵਾਰੀ ਚੋਣ ਕੈਂਪੇਨ ਲਈ ਪਾਰਟੀਆਂ ਨੂੰ ਘੱਟ ਸਮਾਂ ਮਿਲੇਗਾ। ਸ਼ਨਿੱਚਰਵਾਰ ਨੂੰ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਓਟਵਾ ਸਥਿਤ ਐਨਡੀਪੀ ਦੇ ਹੈੱਡਕੁਆਰਟਰ ਤੇ ਚੋਣ ਰੂਮ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਆਪਣੇ ਕੈਂਪੇਨ ਸਟਾਫ ਤੇ ਵਾਲੰਟੀਅਰਜ਼ ਦੀ ਹੌਸਲਾ ਆਫਜ਼ਾਈ ਕੀਤੀ। ਇੱਥੇ ਇੱਕ ਥਾਂ ਉੱਤੇ ਲਿਖਿਆ ਸੀ ਕਿ ਵੱਖਰੇ ਨਤੀਜੇ ਚਾਹੁੰਦੇ ਹੋਂ, ਤਾਂ ਵੱਖਰੀ ਪਾਰਟੀ ਨੂੰ ਮੌਕਾ ਦਿਓ।
ਐਨਡੀਪੀ ਦੀ ਕੈਂਪੇਨ ਡਾਇਰੈਕਟਰ ਜੈਨੀਫਰ ਹੌਵਰਡ ਨੇ ਆਖਿਆ ਕਿ ਜਗਮੀਤ ਸਿੰਘ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਲਈ ਦੇਸ਼ ਭਰ ਦਾ ਦੌਰਾ ਕਰ ਰਹੇ ਹਨ। ਪਰ ਇਸ ਵਾਰੀ ਅਸੀਂ ਸੋਸ਼ਲ ਮੀਡੀਆ ਤੇ ਡਿਜੀਟਲ ਐਡਵਰਟਾਈਜਿ਼ੰਗ ਰਾਹੀਂ ਵੀ ਕੈਨੇਡੀਅਨਾਂ ਤੱਕ ਪਹੁੰਚਣ ਦੀ ਕੋਸਿ਼ਸ਼ ਕਰਾਂਗੇ। ਕੰਜ਼ਰਵੇਟਿਵ ਵੀ ਖੁਦ ਨੂੰ ਵੱਖਰਾ ਦਿਖਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੇ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਬਰੌਕ ਹੈਰੀਸਨ ਨੇ ਆਖਿਆ ਕਿ ਇਸ ਸਮੇਂ ਕੈਨੇਡੀਅਨਜ਼ ਅਰਥਚਾਰੇ ਨੂੰ ਲੈ ਕੇ ਚੰਗਾ ਮਹਿਸੂਸ ਨਹੀਂ ਕਰ ਰਹੇ ਤੇ ਅਗਲੇ ਪੰਜ ਤੋਂ ਦਸ ਸਾਲਾਂ ਲਈ ਉਨ੍ਹਾਂ ਦਾ ਰੌਂਅ ਸਕਾਰਾਤਮਕ ਨਹੀਂ ਹੈ।
ਪਰ ਦੂਜੇ ਪਾਸੇ ਲਿਬਰਲਾਂ ਦਾ ਅਜਿਹਾ ਮੰਨਣਾ ਨਹੀਂ ਹੈ। ਲਿਬਰਲ ਐਮਪੀ ਤੇ ਓਨਟਾਰੀਓ ਕੈਂਪੇਨ ਦੇ ਕੋ-ਚੇਅਰ ਮਾਰਕੋ ਮੈਂਡੀਸਿਨੋ ਨੇ ਦੱਸਿਆ ਕਿ ਪਿਛਲੇ ਹਫਤੇ ਉਹ ਪ੍ਰਧਾਨ ਮੰਤਰੀ ਨਾਲ ਸਨ ਤੇ ਉਨ੍ਹਾਂ ਦੇ ਨਾਲ ਜਾਂਦੇ ਸਮੇਂ ਉਨ੍ਹਾਂ ਦੀ ਊਰਜਾ ਮਹਿਸੂਸ ਹੁੰਦੀ ਹੈ। ਉਹ ਚੰਗੀ ਕੈਂਪੇਨ ਨੂੰ ਪਸੰਦ ਕਰਦੇ ਹਨ। ਚੋਣਾਂ ਵਾਲੇ ਦਿਨ ਵਿੱਚ 50 ਦਿਨ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਅਜਿਹੇ ਵਿੱਚ ਨੈਨੋਜ਼ ਸਰਵੇਖਣ ਮੁਤਾਬਕ ਲਿਬਰਲ ਕੰਜ਼ਰਵੇਟਿਵਾਂ ਦੇ ਮੁਕਾਬਲੇ ਚਾਰ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਐਨਡੀਪੀ ਤੇ ਗ੍ਰੀਨ ਪਾਰਟੀ ਵਿੱਚ ਤੀਜੀ ਥਾਂ ਉੱਤੇ ਰਹਿਣ ਲਈ ਤਕੜਾ ਸੰਘਰਸ਼ ਚੱਲ ਰਿਹਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ