Welcome to Canadian Punjabi Post
Follow us on

21

June 2025
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸਓਟਵਾ ਏਅਰਪੋਰਟ ਅਥਾਰਟੀ ਨੇ ਰਿਵਰਸਾਈਡ ਡਰਾਈਵ 'ਤੇ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਦਾ ਕੀਤਾ ਵਿਰੋਧਫਸਟ ਨੇਸ਼ਨਜ਼ ਸੋਨੇ ਦੀ ਤਰ੍ਹਾਂ ਪਰ ਹਰ ਵੇਲੇ ਸਰਕਾਰ ਕੋਲ ਨਹੀਂ ਆ ਸਕਦੇ : ਫੋਰਡ4 ਦਿਨਾਂ ਦੀ ਖੋਜ ਮਗਰੋਂ ਤਿੰਨ ਸਾਲਾ ਬੱਚੀ ਜਿ਼ੰਦਾ ਅਤੇ ਤੰਦਰੁਸਤ ਮਿਲੀਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼
 
ਪੰਜਾਬ

ਫ਼ਲ ਅਤੇ ਸਬਜੀਆਂ ਦੇ ਨੁਕਸਾਨ ਤੇ ਬਰਬਾਦੀ ਨੂੰ ਰੋਕਣ ਲਈ ਬਿਹਤਰ ਮੈਨੇਜਮੈਂਟ ਸਿਸਟਮ ਦੀ ਲੋੜ : ਹਰਚੰਦ ਸਿੰਘ ਬਰਸਟ

June 20, 2025 11:07 AM

-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਫੂਡ ਲੋਸ ਐਂਡ ਵੇਸਟ ਇਨ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟ ਵਿਸ਼ੇ ਤੇ ਕਰਨਾਟਕ ਵਿੱਚ ਆਯੋਜਿਤ ਨੈਸ਼ਨਲ ਕਾਨਫਰੰਸ ਵਿੱਚ ਲਿਆ ਗਿਆ ਭਾਗ
ਮੋਹਾਲੀ, 20 ਜੂਨ (ਗਿਆਨ ਸਿੰਘ): ਹਰਚੰਦ ਸਿੰਘ ਬਰਸਟ ਚੇਅਰਮੈਨ, ਕੌਸਾਂਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਫੂਡ ਲੋਸ ਐਂਡ ਵੇਸਟ ਇਨ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟ ਵਿਸ਼ੇ ਤੇ ਕੂਰਗ (ਕਰਨਾਟਕ) ਵਿੱਚ ਆਯੋਜਿਤ ਨੈਸ਼ਨਲ ਕਾਨਫਰੰਸ ਵਿੱਚ ਭਾਗ ਲਿਆ ਗਿਆ ਅਤੇ ਜਿਨਸਾਂ ਦੀ ਉਪਜ ਤੋਂ ਬਾਅਦ ਸੰਭਾਲ ਅਤੇ ਉਪਭੋਗਤਾਵਾਂ ਤੱਕ ਸੁਚਜੇ ਤਰੀਕੇ ਨਾਲ ਪਹੁੰਚਾਉਣ ਤੇ ਜੋਰ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਹੀ ਮਿਹਨਤ ਨਾਲ ਫਸਲ ਦੀ ਪੈਦਾਵਾਰ ਕਰਦਾ ਹੈ। ਇਸ ਦੌਰਾਨ ਜਿਨ੍ਹਾਂ ਧਿਆਨ ਫਸਲ ਦਾ ਰੱਖਿਆ ਜਾਂਦਾ ਹੈ, ਉਸ ਤੋਂ ਵੱਧ ਧਿਆਨ ਜਿਨਸ ਦੀ ਸੰਭਾਲ ਅਤੇ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਤੇ ਰੱਖਣ ਦੀ ਲੋੜ ਹੈ, ਕਿਉਂਕਿ ਸਹੀ ਢੰਗ ਨਾਲ ਸੰਭਾਲ ਨਾ ਹੋਣ ਕਰਕੇ ਲਗਭਗ 25 ਤੋਂ 30 ਫੀਸਦੀ ਤੱਕ ਉਹ ਮਿਹਨਤ ਵਿਅਰਥ ਚਲੀ ਜਾਂਦੀ ਹੈ। ਇਸ ਲਈ ਇਹ ਬਹੁਤ ਹੀ ਗੰਭੀਰ ਮੁੱਦਾ ਹੈ।
ਸਾਡੇ ਦੇਸ਼ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬਿਹਤਰ ਮੈਨੇਜਮੈਂਟ ਸਿਸਟਮ ਦੀ ਲੋੜ ਹੈ, ਫਿਰ ਚਾਹੇ ਗੱਲ ਅਨਾਜ ਦੀ ਹੋਵੇ ਜਾਂ ਫਲਾਂ ਤੇ ਸਬਜੀਆਂ ਦੀ। ਫ਼ਲ ਅਤੇ ਸਬਜੀਆਂ ਨੂੰ ਜਦੋਂ ਮੰਡੀ ਤੱਕ ਲਿਜਾਇਆ ਜਾਂਦਾ ਹੈ, ਤਾਂ ਉੱਥੋਂ ਹੀ ਉਸਦੀ ਵੇਸਟੇਜ ਸ਼ੁਰੂ ਹੋ ਜਾਂਦੀ ਹੈ। ਬੋਰੀਆਂ ਵਿੱਚ ਸਬਜੀਆਂ ਨੂੰ ਭਰ ਕੇ ਵਾਹਨਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਇੱਥੋਂ ਹੀ ਫਸਲ ਦੀ ਵੇਸਟੇਜ ਸ਼ੁਰੂ ਹੁੰਦੀ ਹੈ ਅਤੇ ਓਹੀ ਮੰਡੀਆਂ ਤੋਂ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਕਿਸ ਤਰ੍ਹਾਂ ਫਸਲ ਦੀ ਵਿਸ਼ੇਸ਼ ਸੰਭਾਲ ਕਰਨੀ ਹੈ ਅਤੇ ਉਸ ਨੂੰ ਕਿਸ ਕਿਸਮ ਦੇ ਵਹੀਕਲ ਵਿੱਚ ਲਿਜਾਣਾ ਚਾਹੀਦਾ ਹੈ, ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ।
ਬਰਸਟ ਨੇ ਕਿਹਾ ਕਿ ਭਾਰਤ ਨੂੰ ਆਜਾਦ ਹੋਇਆ ਇੰਨ੍ਹਾਂ ਸਮਾਂ ਹੋ ਚੁੱਕਾ ਹੈ, ਪਰ ਅੱਜ ਵੀ ਇਹ ਅੰਕੜੇ ਉਪਲੱਬਧ ਨਹੀਂ ਹਨ ਕਿ ਕਿਸ ਰਾਜ ਵਿੱਚ ਕਿਹੜੀ ਫਸਲ ਕਿੰਨੀ ਮਾਤਰਾ ਵਿੱਚ ਪੈਦਾ ਹੁੰਦੀ ਹੈ ਅਤੇ ਕਿਸ ਰਾਜ ਵਿੱਚੋਂ ਕਿਸ ਫਸਲ ਨੂੰ ਕਿੰਨੀ ਮਾਤਰਾ ਵਿੱਚ ਦੂਜੇ ਰਾਜ ਵਿੱਚ ਲੋਕਾਂ ਦੀ ਲੋੜ ਮੁਤਾਬਿਕ ਭੇਜਿਆ ਜਾਣਾ ਚਾਹੀਦਾ ਹੈ। ਇਸ ਮੁੱਦੇ ਨੂੰ ਮੇਰੇ ਵੱਲੋਂ ਪਹਿਲਾ ਹੀ ਉਠਾਇਆ ਜਾ ਚੁੱਕਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੋਇਆ ਸੀਨੀਅਰ ਅਤੇ ਮਾਹਰ ਵਿਅਕਤੀਆਂ ਦੀ ਐਕਸਪ੍ਰਟ ਕਮੇਟੀ ਬਣਾਉਣ ਦੀ ਲੋੜ ਹੈ, ਤਾਂ ਜੋ ਪੂਰੇ ਭਾਰਤ ਦੇ ਪ੍ਰੋਡਕਸ਼ਨ ਹੌਲਡ, ਚਾਹੇ ਵੈਜੀਟੇਬਲ ਹੋਵੇ, ਫਰੂਟ ਹੋਵੇ ਜਾਂ ਫਸਲ ਹੋਵੇ, ਬਾਰੇ ਅਧਿਐਨ ਹੋ ਸਕੇ, ਜਿਸ ਰਾਹੀਂ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੀ ਕਿਸਮ ਦੀ ਫਸਲ ਕਿਹੜੇ ਸੂਬੇ ਵਿੱਚ ਵਧੀਆ ਹੁੰਦੀ ਹੈ ਅਤੇ ਕਿਹੜੇ ਰਾਜ ਵਿੱਚ ਕਿਸ ਫਸਲ ਦੀ ਕਿੰਨੀ ਲੋੜ ਹੈ ਅਤੇ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਵਿਗਿਆਨਕ ਆਧਾਰ ਤੇ ਦਿਸ਼ਾ-ਨਿਰਦੇਸ਼ ਦੇਵੇ ਕਿ ਤੁਹਾਡੇ ਖੇਤਰ ਵਿੱਚ ਇਹ ਫਸਲ, ਫ਼ਲ ਜਾਂ ਸਬਜੀਆਂ ਦੀ ਪੈਦਾਵਾਰ ਚੰਗੀ ਹੁੰਦੀ ਹੈ, ਇਸ ਲਈ ਇਸਦੀ ਪੈਦਾਵਾਰ ਕੀਤੀ ਜਾਵੇ, ਟੈਕਨੀਕਲ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਜਿਹੜੇ ਰਾਜ ਵਿੱਚ ਫਲ, ਸਬਜੀਆਂ ਜਾਂ ਫਸਲਾਂ ਦੀ ਪੈਦਾਵਾਰ ਹੋ ਰਹੀ ਹੈ, ਉੱਥੇ ਉਨ੍ਹਾਂ ਦੀ ਸੰਭਾਲ ਨਹੀਂ ਹੋ ਰਹੀ ਅਤੇ ਨਾ ਸਟੋਰੇਜ, ਨਾ ਟ੍ਰਾਂਸਪੋਰਟੇਸ਼ਨ ਅਤੇ ਨਾ ਹੀ ਕੋਈ ਅੰਕੜੇ, ਜਿੱਥੋਂ ਇਹ ਪਤਾ ਚੱਲ ਸਕੇ ਕਿ ਕਿਹੜੀ ਵਸਤੂ ਕਿਸ ਸੂਬੇ ਵਿੱਚੋਂ ਕਿੱਥੇ ਭੇਜਣੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਕੋਈ ਸਿਸਟਮ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਨੈਸ਼ਨਲ ਕਾਨਫਰੈਂਸ ਰਾਹੀਂ ਬਹੁਤ ਹੀ ਚੰਗੇ ਸੁਝਾਅ ਸਾਹਮਣੇ ਆਉਣਗੇ, ਜੋ ਸਾਰਿਆਂ ਲਈ ਲਾਹੇਵੰਦ ਸਿੱਧ ਹੋਣਗੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੰਡੀਗੜ੍ਹ ਵਿਖੇ ਹੋਈ ਵਰਕਿੰਗ ਜਰਨਲਿਸਟਸ ਆਫ਼ ਇੰਡੀਆ ਦੀ ਮੀਟਿੰਗ ਵਿਸ਼ਵ ਖੂਨਦਾਨ ਦਿਵਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਕੀਤਾ ਸਨਮਾਨਿਤ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਉਪ-ਚੇਅਰਪਰਸਨ ਗੂੰਜੀਤ ਰੁਚੀ ਬਾਵਾ ਵੱਲੋਂ ਮੋਗਾ ਦੇ ਉੱਚ ਪੱਧਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸੰਸਥਾ ਦੇ 24 ਸਾਬਕਾ ਕੈਡਿਟ 'ਅਚੀਵਰ ਐਵਾਰਡ' ਨਾਲ ਸਨਮਾਨਿਤ ਵਿਸ਼ਵ ਭੋਜਨ ਸੁਰੱਖਿਆ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਕੁਦਰਤੀ ਭੋਜਨ ਅਭਿਆਸਾਂ ਨੂੰ ਅਪਣਾਉਣ ‘ਤੇ ਦਿੱਤਾ ਜ਼ੋਰ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ : ਡਾ. ਬਲਜੀਤ ਕੌਰ ਭਾਰਤੀ ਚੋਣ ਕਮਿਸ਼ਨ ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ ਪੰਜਾਬ ਵੱਲੋਂ ਨਵਾਂ ਮੀਲ ਪੱਥਰ ਸਥਾਪਤ: ਸੇਵਾਵਾਂ ਦੀ ਪੈਂਡੈਂਸੀ ਦਰ ਦੇਸ਼ ਭਰ ਵਿੱਚ ਸਭ ਤੋਂ ਘੱਟ ਅਰਨੀਵਾਲਾ ਵਿਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਨੂੰ ਕੀਤਾ ਗਿਆ ਢਹਿ ਢੇਰੀ, ਨਸ਼ਾ ਤਸਕਰੀ ਵਿਚ ਸ਼ਾਮਲ ਲੋਕਾਂ ਦਾ ਇਹੀ ਹਸ਼ਰ ਹੋਵੇਗਾ : ਐਸ.ਐਸ.ਪੀ ਫਾਜ਼ਿਲਕਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ