Welcome to Canadian Punjabi Post
Follow us on

25

June 2025
 
ਕੈਨੇਡਾ

ਜਸਟਿਨ ਟਰੂਡਡੋ ਨੇ ਟਰੰਪ ਦੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ, ਕਿਹਾ- ਕੈਨੇਡਾ ਦਾ ਅਮਰੀਕਾ ਵਿਚ ਰਲੇਵਾਂ ਕਰਨਾ ਬੱਚਿਆਂ ਵਾਲੀ ਖੇਡ ਨਹੀਂ

January 08, 2025 01:16 PM

ਓਟਵਾ, 8 ਜਨਵਰੀ (ਪੋਸਟ ਬਿਊਰੋ): ਕੈਨੇਡਾ ਦੀ ਰਾਜਨੀਤੀ ਵਿਚ ਉਥਲ-ਪੁਥਲ ਮੱਚੀ ਹੋਈ ਹੈ। ਕੈਨੇਡਾ `ਤੇ ਟਰੰਪ ਲਗਾਤਾਰ ਆਪਣੇ ਬਿਆਨਾਂ ਕਰਕੇ ਚਰਚਾ `ਚ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ’ਤੇ ਟਰੂਡੋ ਨੇ ਤਨਜ਼ ਕੱਸਿਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਮੁਲਕ ਦਾ ਦੂਜੇ ਦੇਸ਼ ਵਿੱਚ ਰਲੇਵਾਂ ਕਰਨਾ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ।
ਟਰੂਡੋ ਨੇ ਐਕਸ `ਤੇ ਲਿਖਿਆ ਕਿ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ।
ਉੱਧਰ ਜਦੋਂ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ, ਤਾਂ ਟਰੰਪ ਨੇ ਸਰਹੱਦ ਨੂੰ ਆਰਜ਼ੀ ਤੌਰ ’ਤੇ ਖਿੱਚੀ ਲਾਈਨ ਗਰਦਾਨਦੇ ਹੋਏ ਕਿਹਾ ਕਿ ਇਸ ਨੂੰ ਹਟਾ ਦੇਣਾ ਕੌਮੀ ਸਲਾਮਤੀ ਪੱਖੋਂ ਵੀ ਚੰਗਾ ਸਾਬਤ ਹੋਵੇਗਾ।
ਟਰੰਪ ਨੇ ਸਾਫ਼ ਕਿਹਾ ਸੀ ਕਿ ਬੇਸ਼ੱਕ ਅਮਰੀਕਾ ਕੋਲ ਕੈਨੇਡਾ ਨੂੰ ਮਿਲਾਉਣ ਦੇ ਦਾਅਵੇ ਦਾ ਕੋਈ ਹੱਕ ਨਹੀਂ, ਪਰ ਅਮਰੀਕਾ ਹਰ ਸਾਲ ਗੁਆਂਢੀ ਦੇਸ਼ ਵਜੋਂ ਕੈਨੇਡਾ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਸੈਂਕੜੇ ਅਰਬ ਡਾਲਰ ਦਾ ਖਰਚਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਉਨ੍ਹਾਂ ਨੂੰ ਗੁਆਂਢੀ ਦੇਸ਼ ਤੋਂ ਇਨਾ ਜਿ਼ਆਦਾ ਸਮਰਥਨ ਮਿਲਦਾ ਹੈ ਤਾਂ ਕਿਉਂ ਨਾ ਉਹ ਇਸ ਦਾ ਹਿੱਸਾ ਬਣ ਜਾਣ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੈਮਿਲਟਨ ਦੀ ਲਾਪਤਾ ਔਰਤ ਦੇ ਕਾਮਨ-ਲਾਅ ਪਾਰਟਨਰ 'ਤੇ ਲੱਗਾ ਸੈਕਿੰਡ ਡਿਗਰੀ ਕਤਲ ਦਾ ਦੋਸ਼ ਕਿਊਬੈਕ ਜੇਲ੍ਹ ਤੋਂ ਭੱਜਣ ਵਾਲਾ ਉਮਰ ਕੈਦ ਦਾ ਦੋਸ਼ੀ ਕਾਬੂ ਝੀਲ ਸਿਮਕੋ ਦੇ ਕੰਢਿਆਂ 'ਤੇ ਪਹੁੰਚਿਆ ‘ਬੀਬੋਟ’ ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ