ਨਿਊਯਾਰਕ ਸਿਟੀ, 30 ਸਤੰਬਰ (ਪੋਸਟ ਬਿਊਰੋ): ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਵੱਧਦੇ ਰਾਜਨੀਤਕ ਧਰੁਵੀਕਰਨ ਦਾ ਮੁਕਾਬਲਾ ਕਰਨ ਲਈ ਕਿਹਾ ਹੈ। ਜੋਲੀ ਨਿਊਯਾਰਕ ਵਿੱਚ ਨੇਤਾਵਾਂ ਅਤੇ ਮੰਤਰੀਆਂ ਦੀ ਸਾਲਾਨਾ ਮੀਟਿੰਗ ਤੋਂ ਬਾਅਦ ਕੈਨੇਡਾ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਜੋਲੀ ਦਾ ਕਹਿਣਾ ਹੈ ਕਿ ਦੇਸ਼ਾਂ ਨੂੰ ਪ੍ਰਭੂਸੱਤਾ ਅਤੇ ਮਨੁੱਖੀਅਧਿਕਾਰਾਂ `ਤੇ ਨਿਯਮਾਂ ਨੂੰ ਬਣਾਈ ਰੱਖਣ ਲਈ ਮਿਲਕੇ ਕੰਮ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਦੁਨੀਆਂ ਹੈਤੀ ਅਤੇ ਅਫਗਾਨਿਸਤਾਨ ਵਰਗੇ ਹੋਰ ਸੰਕਟਾਂ ਵਿੱਚ ਫਸ ਜਾਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲਿਬਰਲ ਲੋਕਤੰਤਰਾਂ ਨੂੰ ਫਰੀਡਮ ਸ਼ਬਦ ਨੂੰ ਫੇਰ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਜਿਸਦਾ ਇਸਤੇਮਾਲ ਉਨ੍ਹਾਂ ਅਨੁਸਾਰ ਨਫਰਤ ਫੈਲਾਉਣ ਅਤੇ ਯੂਕਰੇਨ `ਤੇ ਰੂਸ ਦੇ ਹਮਲੇ ਨੂੰ ਠੀਕ ਠਹਿਰਾਉਣ ਲਈ ਕੀਤਾ ਜਾ ਰਿਹਾ ਹੈ।
ਜੋਲੀ ਮਿਡਲ ਈਸਟ ਦੇ ਮੁੱਦਿਆਂ `ਤੇ ਕੈਨੇਡ ਦੇ ਰੁਖ਼ ਨੂੰ ਦੋਹਰਾ ਰਹੇ ਹਨ, ਜਦੋਂਕਿ ਇਜ਼ਰਾਇਲੀ ਸਰਕਾਰ ਨੂੰ ਫਲਸਤੀਨੀ ਰਾਜ ਦੇ ਅੰਤਿਮ ਨਿਰਮਾਣ ਦਾ ਵਿਰੋਧ ਕਰਮ ਲਈ ਕਹਿ ਰਹੇ ਹਨ।