ਵੈਨਕੂਵਰ, 15 ਸਤੰਬਰ (ਪੋਸਟ ਬਿਊਰੋ): ਘਰ ਵਿੱਚ ਪ੍ਰਵੇਸ਼ ਦੇ ਦੌਰਾਨ ਬਰਨਬੀ ਦੇ ਇੱਕ ਲੜਕੇ ਦੇ ਕਤਲ ਤੋਂ ਇੱਕ ਸਾਲ ਤੋਂ ਜਿ਼ਆਦਾ ਸਮੇਂ ਬਾਅਦ ਚਾਰ ਸ਼ੱਕੀ ਲੋਕਾਂ ਖਿਲਾਫ ਦੋਸ਼ ਲਗਾਏ ਗਏ ਹਨ।
ਬਰਨਬੀ RCMP ਨੂੰ 29 ਜੂਨ, 2023 ਦੀ ਸਵੇਰ ਘਰ ਵਿੱਚ ਘੁਸਪੈਠ ਦੀ ਰਿਪੋਰਟ ਲਈ 17 ਏਵੇਨਿਊ ਦੇ 7600 ਬਲਾਕ ਵਿੱਚ ਬੁਲਾਇਆ ਗਿਆ ਸੀ। ਪੁਲਿਸ ਅਨੁਸਾਰ 19 ਸਾਲਾ ਰਿਆਨ ਨੇਗੀ ਨੂੰ ਜ਼ਖਮੀ ਹਾਲਤ ਵਿਚ ਪਾਇਆ ਗਿਆ ਜਿਸ ਕਾਰਨ ਉਸਦੀ ਘਟਨਾ ਸਥਾਨ `ਤੇ ਹੀ ਮੌਤ ਹੋ ਗਈ। ਇੱਕ ਹੋਰ ਔਰਤ ਨੂੰ ਜ਼ਖਮੀ ਹਾਲਤ ਵਿਚ ਪਾਇਆ ਗਿਆ ਸੀ।
ਸ਼ਨੀਵਾਰ ਨੂੰ ਜਾਂਚ ਟੀਮ ਨੇ ਦੱਸਿਆ ਕਿ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਚਾਰ ਲੋਕਾਂ ਖਿਲਾਫ ਕਤਲ ਅਤੇ ਜ਼ਬਰਨ ਬੰਧਕ ਬਣਾਉਣ ਦੇ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਲੋਕ ਹਨ 20 ਸਾਲਾ ਅਲੀ ਸ਼ਮਖੀ, 23 ਸਾਲਾ ਰੋਡਾ ਡਾਇਬਿਕੁਲੁ, 20 ਸਾਲਾ ਓਸਮੈਨ ਕਇਟਾ ਅਤੇ 20 ਸਾਲਾ ਰਈਸ ਉਸਮਾਨ ਹੈ।
IHIT ਦਾ ਕਹਿਣਾ ਹੈ ਕਿ ਚਾਰਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਆਪਣੀ ਪਹਿਲੀ ਅਦਾਲਤੀ ਪੇਸ਼ੀ ਤੱਕ ਹਿਰਾਸਤ ਵਿੱਚ ਰਹਿਣਗੇ।