ਓਟਵਾ, 15 ਸਤੰਬਰ (ਪੋਸਟ ਬਿਊਰੋ): ਕੈਨੇਡਾ ਦੀ ਸਭਤੋਂ ਵੱਡੀ ਏਅਰਲਾਈਨ `ਤੇ ਉਡਾਨ ਭਰਨ ਦੀ ਯੋਜਨਾ ਬਣਾ ਰਹੇ ਮੁਸਾਫਰਾਂ ਲਈ ਰਾਹਤ ਮਿਲੀ ਹੈ। ਏਅਰ ਕੈਨੇਡਾ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਆਪਣੇ 5,200 ਤੋਂ ਜਿ਼ਆਦਾ ਪਾਇਲਟਾਂ ਦੀ ਤਰਜ਼ਮਾਨੀ ਕਰਨ ਵਾਲੀ ਯੂਨੀਅਨ ਨਾਲ ਇੱਕ ਅਸਥਾਈ ਸਮਝੌਤਾ ਕੀਤਾ ਹੈ। ਜਿਸ ਨਾਲ ਫਿਲਹਾਲ ਹੜਤਾਲ ਦੀ ਸੰਭਾਵਨਾ ਟਲ ਗਈ ਹੈ।
ਏਅਰਲਾਈਨ ਪਾਇਲਟ ਐਸੋਸੀਏਸ਼ਨ ਨਾਲ ਸਮਝੌਤੇ ਦੀ ਖਬਰ ਐਤਵਾਰ ਨੂੰ ਅੱਧੀ ਰਾਤ ਤੋਂ ਬਾਅਦ ਆਈ, ਜਦੋਂ ਏਅਰਲਾਈਨ ਨੇ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਜ ਲਈ ਸੰਭਾਵੀ ਕੰਮ ਠੱਪ ਹੋਣ ਤੋਂ ਕੁਝ ਦਿਨ ਪਹਿਲਾਂ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤਾ।
ਅਸਥਾਈ ਸਮਝੌਤੇ ਨਾਲ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੀ ਹੜਤਾਲ ਜਾਂ ਤਾਲਾਬੰਦੀ ਟਲ ਗਈ, ਜਿਸ ਨਾਲ ਪਹਿਲਾਂ ਉਡਾਨਾਂ ਰੱਦ ਹੋਣ ਦੀ ਉਮੀਦ ਸੀ।