ਐਡਮਿੰਟਨ, 13 ਸਤੰਬਰ (ਪੋਸਟ ਬਿਊਰੋ): ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਦਸੰਬਰ ਵਿੱਚ ਸ਼ੁਰੂ ਹੋਈ ਸੈਂਟਰਲ ਐਡਮਿੰਟਨ ਵਿੱਚ ਵੱਡੇ ਪੱਧਰ `ਤੇ ਡਰਗ ਜਾਂਚ ਵਿੱਚ 66 ਕਿੱਲੋਗ੍ਰਾਮ ਤੋਂ ਜਿ਼ਆਦਾ ਡਰਗਜ਼ ਜ਼ਬਤ ਕੀਤੀ ਗਈ ਹੈ।
ਜਾਂਚ ਦੌਰਾਨ ਪੁਲਿਸ ਨੂੰ ਤਿੰਨ ਲੋਕਾਂ ਬਾਰੇ ਪਤਾ ਲੱਗਾ ਜੋ ਅੰਤਰਰਾਜੀ ਡਰਗ ਤਸਕਰੀ ਵਿੱਚ ਸ਼ਾਮਿਲ ਸਨ।, ਜਿਨ੍ਹਾਂ ਵਿੱਚ ਅਲਬਰਟਾ ਤੋਂ ਡਰਗਜ਼ ਲਿਆਉਣ ਅਤੇ ਉਨ੍ਹਾਂ ਨੂੰ ਸੈਂਟਰਲ ਐਡਮਿੰਟਨ ਵਿੱਚ ਵੰਡਣਾ ਸ਼ਾਮਿਲ ਸੀ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਡਰਗਜ਼ ਨੂੰ ਐਡਮਿੰਟਨ ਵਿੱਚ ਇੱਕ ਅਪਾਰਟਮੈਂਟ ਵਿੱਚ ਜਮ੍ਹਾਂ ਕੀਤਾ ਗਿਆ ਸੀ।
9 ਮਈ ਨੂੰ ਤਿੰਨ ਘਰਾਂ ਅਤੇ ਚਾਰ ਵਾਹਨਾਂ ਦੇ ਵਾਰੰਟ ਜਾਰੀ ਕੀਤੇ ਗਏ।
ਪੁਲਿਸ ਨੇ ਛਾਪੇ ਦੌਰਾਨ 55.7 ਕਿੱਲੋਗ੍ਰਾਮ ਮੇਥਾਮਫੇਟਾਮਾਇਨ, ਜਿਸਦੀ ਕੀਮਤ ਲੱਗਭੱਗ 250,650 ਡਾਲਰ ਹੈ। 8.7 ਕਿੱਲੋਗ੍ਰਾਮ ਕੋਕੀਨ, ਜਿਸਦੀ ਕੀਮਤ ਲੱਗਭੱਗ 696,000 ਡਾਲਰ ਹੈ, 2.5 ਕਿੱਲੋਗ੍ਰਾਮ ਫੇਂਟੇਨਾਇਲ, ਜਿਸਦੀ ਕੀਮਤ ਲੱਗਭੱਗ 300,000 ਡਾਲਰ, 83.5 ਗਰਾਮ ਹੇਰੋਇਨ, ਜਿਸਦੀ ਕੀਮਤ ਲੱਗਭੱਗ 28,400 ਡਾਲਰ,
20 ਕਿੱਲੋਗ੍ਰਾਮ ਬਫਿੰਗ ਏਜੰਟ, ਪੰਜ ਹੈਂਡਗੰਨ, ਜਿਨ੍ਹਾਂ ਵਿਚੋਂ ਤਿੰਨ ਲੋਡ ਸਨ ਅਤੇ ਜਿਨ੍ਹਾਂ ਵਿਚੋਂ ਦੋ ਉੱਤੇ ਸੀਰੀਅਲ ਨੰਬਰ ਖ਼ਰਾਬ ਸਨ। ਦੋ ਨੂੰ ਸਸਕੇਚੇਵਾਨ ਅਤੇ ਅਲਬਰਟਾ ਵਿੱਚ ਚੋਰੀ ਹੋਣ ਦੀ ਵੀ ਸੂਚਨਾ ਮਿਲੀ ਸੀ, ਜਦੋਂਕਿ ਇੱਕ ਅਮਰੀਕਾ ਤੋਂ ਆਈ ਲਿਆਂਦੀ ਗਈ ਸੀ। ਪੁਲਿਸ ਨੇ ਚਾਰ ਗੱਡੀਆਂ ਅਤੇ ਵੱਖ-ਵੱਖ ਕਰੰਸੀ ਦੇ ਲੱਗਭੱਗ 20,000 ਡਾਲਰ ਵੀ ਜ਼ਬਤ ਕੀਤੇ ਹਨ।
ਤਿੰਨ ਲੋਕਾਂ ਖਿਲਾਫ ਕੁਲ 38 ਡਰਗ ਅਤੇ ਫਾਇਰਆਰਮਜ਼ ਦੇ ਚਾਰਜਿਜ਼ ਲਗਾਏ ਗਏ ਸਨ। ਸਟਾਫ ਸਾਰਜੇਂਟ ਡੇਵਿਡ ਪੈਟਨ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਈਪੀਐੱਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਖੇਪ ਹੈ।