ਓਟਵਾ, 12 ਸਤੰਬਰ (ਪੋਸਟ ਬਿਊਰੋ): ਏਅਰ ਕੈਨੇਡਾ ਨੇ ਵੀਰਵਾਰ ਨੂੰ ਕਿਹਾ ਕਿ ਫੈਡਰਲ ਸਰਕਾਰ ਨੂੰ ਪਾਇਲਟਾਂ ਦੀ ਹੜਤਾਲ ਨੂੰ ਰੋਕਣ ਲਈ ਦਖ਼ਲ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜੋ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਸ਼ੁਰੂ ਹੋ ਸਕਦੀ ਹੈ।
ਬੁਲਾਰੇ ਕਰਿਸਟੋਫ ਹੇਨੇਬੇਲੇ ਨੇ ਕਿਹਾ ਹੈ ਕਿ ਏਅਰਲਾਈਨ ਹਾਲੇ ਵੀ ਇੱਕ ਸਮਝੌਤੇ `ਤੇ ਪਹੁੰਚਣ ਲਈ ਪ੍ਰਤੀਬਧ ਹੈ ਪਰ ਉਨ੍ਹਾਂ ਨੇ ਪਾਇਲਟਾਂ ਦੀ ਤਰਜ਼ਮਾਨੀ ਕਰਨ ਵਾਲੀ ਯੂਨੀਅਨ `ਤੇ ਗੈਰਜ਼ਰੂਰੀ ਮੰਗ ਕਰਨ ਦਾ ਦੋਸ਼ ਲਗਾਇਆ।