Welcome to Canadian Punjabi Post
Follow us on

23

June 2025
 
ਕੈਨੇਡਾ

ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ

July 11, 2024 12:16 AM

ਬ੍ਰਿਟਿਸ਼ ਕੋਲੰਬੀਆ, 10 ਜੁਲਾਈ (ਪੋਸਟ ਬਿਊਰੋ): ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ ਹੋ ਗਿਆ ਹੈ। ਹਿਲਮੈਨ ਨੇ ਆਪਣੇ ਰਿਟਾਇਰਮੇਂਟ ਹੋਮ ਵਿੱਚ ਚੱਕਰ ਲਗਾਕੇ ਬੱਚਿਆਂ ਦੀ ਚੈਰਿਟੀ ਲਈ ਹਜ਼ਾਰਾਂ ਡਾਲਰ ਜੁਟਾਏ ਹਨ।
2020 ਵਿੱਚ, ਹਿਲਮੈਨ ਨੇ ਸੇਵ ਦ ਚਿਲਡਰਨ ਕੈਨੇਡਾ ਦੇ ਕੋਵਿਡ ਰਾਹਤ ਕੋਸ਼ ਲਈ ਆਪਣੇ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਲਈ ਵਿਆਪਕ ਧਿਆਨ ਆਕਰਸ਼ਤ ਕੀਤਾ। ਉਨ੍ਹਾਂ ਨੇ ਆਪਣੇ ਓਕ ਬੇ ਰਿਟਾਇਰਮੇੈਟ ਹੋਮ ਵਿੱਚ ਚੱਕਰ ਲਗਾਉਂਦੇ ਹੋਏ 1 ਲੱਖ 69,000 ਡਾਲਰ ਜੁਟਾਏ।
ਸੇਵ ਦ ਚਿਲਡਰਨ ਕੈਨੇਡਾ ਦਾ ਕਹਿਣਾ ਹੈ ਕਿ ਹਿਲਮੈਨ ਦੇ ਸਾਲਾਨਾ ਵਾਕਆਊਟ ਨੇ 440,000 ਡਾਲਰ ਤੋਂ ਜਿ਼ਆਦਾ ਜੁਟਾਏ। ਚੈਰਿਟੀ ਦੇ ਪ੍ਰਧਾਨ ਡੈਨੀ ਗਲੇਨਰਾਈਟ ਦਾ ਕਹਿਣਾ ਹੈ ਕਿ ਹਿਲਮੈਨ ਯੁਧ, ਸੰਘਰਸ਼ ਅਤੇ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਬੱਚਿਆਂ ਦੀ ਮੱਦਦ ਕਰਨ ਦੀ ਆਪਣੀ ਪ੍ਰਤਿਬਧਤਾ ਲਈ ਪ੍ਰੇਰਨਾ ਬਣੇ ਹੋਏ ਹਨ।
ਗਲੇਨਰਾਈਟ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 2022 ਵਿੱਚ ਹਿਲਮੈਨ ਨੂੰ ਮਿਲੇ ਸਨ ਅਤੇ ਇਨੀ ਜਿ਼ਆਦਾ ਉਮਰ ਵਿੱਚ ਉਨ੍ਹਾਂ ਦੇ ਤੇਜ ਦਿਮਾਗ ਤੋਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਹਿਲਮੈਨ ਆਮ ਵਿਅਕਤੀ ਨਹੀਂ ਸਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ ਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀ ਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦ ਲਿਬਰਲ ਟੈਕਸ ਕਟੌਤੀ ਤੋਂ ਅਗਲੇ ਸਾਲ ਔਸਤ ਕੈਨੇਡੀਅਨ ਪਰਿਵਾਰ ਬਚਾਏਗਾ 280 ਡਾਲਰ: ਪੀਬੀਓ