Welcome to Canadian Punjabi Post
Follow us on

13

July 2024
 
ਕੈਨੇਡਾ

ਟ੍ਰੈਕ ਸਟਾਰ ਨੂੰ ਦੇਸ਼ ਨਿਕਾਲੇ ਤੋਂ ਇੱਕ ਸਾਲ ਦੀ ਮਿਲੀ ਛੋਟ

July 10, 2024 12:14 AM

-ਕਾਂਸੀ ਤਮਗਾ ਜੇਤੂ ਅਤੇ ਪਰਿਵਾਰ ਨੂੰ ਜਮਾਇਕਾ ਵਿੱਚ ਰਾਜਨੀਤਕ ਜ਼ੁਲਮ ਤੇ ਹਿੰਸਾ ਦਾ ਡਰ

  
ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ ਅਥਲੀਟ ਅਤੇ ਉਸਦੇ ਪਰਿਵਾਰ ਨੂੰ ਇੱਕ ਜਨਤਕ ਰੋਸ ਅਤੇ ਡਰ ਤੋਂ ਬਾਅਦ ਜਮਾਇਕਾ ਵਿੱਚ ਦੇਸ਼ ਨਿਕਾਲੇ ਤੋਂ ਇੱਕ ਸਾਲ ਦੀ ਛੋਟ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਰਾਜਨੀਤਕ ਜ਼ੁਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਐਡਵੋਕੇਸੀ ਗਰੁੱਪ ਮਾਈਗ੍ਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਨੇ ਮੰਗਲਵਾਰ ਨੂੰ ਐਲਾਨ ਕੀਤਾ।
ਟੈਮਰੀ ਲਿੰਡੋ ਅਤੇ ਉਸਦਾ ਪਰਿਵਾਰ ਟੋਰਾਂਟੋ ਆਏ ਜਦੋਂ ਉਹ 15 ਸਾਲ ਦਾ ਸੀ। ਉਹ ਹੁਣ 20 ਸਾਲ ਦਾ ਹੈ ਅਤੇ ਹਾਲ ਹੀ ਵਿੱਚ 110 ਮੀਟਰ ਅੜਿੱਕਾ ਦੌੜ ਵਿੱਚ ਨੈਸ਼ਨਲ ਕਾਂਸੀ ਦਾ ਤਗਮਾ ਜਿੱਤਿਆ ਹੈ। ਲਿੰਡੋ ਨੇ ਯਾਰਕ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਟੋਰਾਂਟੋ ਵਿੱਚ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ।
ਐਡਵੋਕੇਸੀ ਗਰੁੱਪ ਨੇ ਮੰਗਲਵਾਰ ਦੱਸਿਆ ਕਿ ਲਿੰਡੋ ਪਰਿਵਾਰ ਨੂੰ ਇੰਮੀਗ੍ਰੇਸ਼ਨ, ਰਿਫਊਜੀਜ਼ ਅਤੇ ਸਿਟੀਜ਼ਨਸਿ਼ਪ ਕੈਨੇਡਾ (ਆਈਆਰਸੀਸੀ) ਤੋਂ ਅਸਥਾਈ ਨਿਵਾਸੀ ਪਰਮਿਟ ਪ੍ਰਾਪਤ ਹੋਇਆ ਹੈ।
ਤਾਮਾਰੀ ਦੇ ਪਿਤਾ ਜਾਰਜ ਲਿੰਡੋ ਨੇ ਕਿਹਾ ਕਿ ਉਹ ਰਾਹਤ ਮਹਿਸੂਸ ਕਰ ਰਹੇ ਹਨ। ਬਹੁਤ ਮੁਸੀਬਤਾਂ ਅਤੇ ਤਣਾਅ ਦੇ ਬਾਅਦ, ਅੰਤ ਵਿੱਚ ਤੋਂ ਇੱਕ ਅਸਥਾਈ ਨਿਵਾਸੀ ਪਰਮਿਟ ਪ੍ਰਾਪਤ ਕਰਨਾ, ਜਿਸ ਨਾਲ ਮੇਰੇ ਪਰਿਵਾਰ ਅਤੇ ਮੈਨੂੰ ਇੱਕ ਸਾਲ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਹੈ ਉਸ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਰਕਾਰ ਨੂੰ ਆਪਣਾ ਵਾਅਦਾ ਨਿਭਾਉਣ ਅਤੇ ਸਾਰੇ ਗੈਰ-ਦਸਤਾਵੇਜ਼ ਲੋਕਾਂ ਨੂੰ ਰੈਗੂਲਰ ਕਰਨ ਦੀ ਅਪੀਲ ਕਰਦਾ ਹਾਂ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਵੀ ਓਂਟਾਰੀਓ ਵਿੱਚ ਬਲੂਬੇਰੀ ਦਾ ਸੀਜ਼ਨ ਸ਼ੁਰੂ ਪ੍ਰਧਾਨ ਮੰਤਰੀ ਟਰੂਡੋ ਨੇ ਫਰੀਲੈਂਡ ਉੱਤੇ ਪੂਰਾ ਭਰੋਸਾ ਜਤਾਇਆ ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ ਬੀ.ਸੀ. ਹਾਈਵੇ `ਤੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਐਡਮੈਂਟਨ ਵਿਚ ਦੋ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ ਸਕਵੈਮਿਸ਼, ਬੀ.ਸੀ. ਨੇੜੇ 3 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਜਸਟਿਨ ਬੀਬਰ ਨੇ ਭਾਰਤ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤਕ ਪ੍ਰੋਗਰਾਮ ਵਿਚ ਦਿੱਤੀ ਪੇਸ਼ਕਾਰੀ, ਸ਼ੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਯਾਦਾਂ ਬੀ.ਸੀ. ਦੀ ਔਰਤ `ਤੇ ਅੱਤਵਾਦੀ ਗੁਰੱਪ ਵਿੱਚ ਸ਼ਾਮਿਲ ਹੋਣ ਅਤੇ ਅੱਤਵਾਦੀ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਐਡਮੈਂਟਨ ਦੀ ਡਾਕਟਰ ਬਣੇਗੀ ਪਹਿਲੀ ਮਹਿਲਾ ਕੈਨੇਡੀਅਨ ਕਾਰੋਬਾਰੀ ਵਪਾਰਕ ਪੁਲਾੜ ਯਾਤਰੀ ਲੈਫਟੀਨੈਂਟ ਜਨਰਲ ਜੇਨੀ ਕੈਰਿਗਨਨ ਨੂੰ ਕੈਨੇਡੀਅਨ ਫੌਜ ਦਾ ਮੁਖੀ ਨਿਯੁਕਤ ਕੀਤਾ, ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ