ਬ੍ਰਿਟਿਸ਼ ਕੋਲੰਬੀਆ, 7 ਜੁਲਾਈ (ਪੋਸਟ ਬਿਊਰੋ): ਆਰਸੀਐੱਮਪੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਈ.ਐੱਸ.ਆਈ.ਐੱਸ. ਖਿਲਾਫ ਜੰਗ ਦੌਰਾਨ ਸੀਰੀਆ ਵਿੱਚ ਫੜ੍ਹੀ ਗਈ ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ `ਤੇ ਅੱਤਵਾਦ ਦੇ ਚਾਰਜਿਜ਼ ਲਗਾਏ ਗਏ ਹਨ। ਕਿੰਬਰਲੀ ਪੋਲਮੈਨ `ਤੇ ਕੈਨੇਡਾ ਛੱਡਕੇ ਅੱਤਵਾਦੀ ਗੁਰੱਪ ਵਿੱਚ ਸ਼ਾਮਿਲ ਹੋਣ ਅਤੇ ਅੱਤਵਾਦੀ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ ।
ਉਹ ਸ਼ਨੀਵਾਰ ਸਵੇਰੇ ਵੈਨਕੂਵਰ ਦੀ ਅਦਾਲਤ ਵਿੱਚ ਪੇਸ਼ ਹੋਈ ਅਤੇ 2 ਅਗਸਤ ਨੂੰ ਵਾਪਿਸ ਆਉਣ ਵਾਲੀ ਸੀ ।
ਸਕਵਾਮਿਸ਼ , ਬੀ.ਸੀ. ਦੀਆਂ ਰਹਿਣ ਵਾਲੀਆਂ ਦਰਜਨਾਂ ਕੈਨੇਡੀਅਨ ਔਰਤਾਂ ਵਿੱਚੋਂ ਇੱਕ ਸੀ, ਜੋ ਅੱਤਵਾਦੀ ਗੁਰੱਪ ਵੱਲੋਂ ਸੀਰੀਆ ਦੇ ਕੁੱਝ ਹਿੱਸਿਆਂ `ਤੇ ਕਬਜ਼ਾ ਕੀਤੇ ਜਾਣ ਦੌਰਾਨ ਆਈ.ਐੱਸ.ਆਈ.ਐੱਸ. ਦੇ ਕਬਜ਼ੇ ਵਾਲੇ ਖੇਤਰ ਵਿੱਚ ਚਲੀਆਂ ਗਈਆਂ ਸਨ।
ਤਿੰਨ ਬੱਚਿਆਂ ਦੀ ਮਾਂ ਨੂੰ 2019 ਵਿੱਚ ਅਮਰੀਕੀ ਸਮਰਥਕ ਕੁਰਦ ਲੜਾਕਿਆਂ ਨੇ ਫੜ੍ਹ ਲਿਆ ਸੀ ਅਤੇ ਉਹ 2022 ਵਿੱਚ ਕੈਨੇਡਾ ਵਾਪਿਸ ਆ ਗਈ ਸੀ, ਪਰ ਹੁਣ ਤੱਕ ਉਸ `ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਸੀ।
ਪੋਲਮੈਨ ਨੇ ਖੁਦ ਨੂੰ ਇੱਕ ਪੀੜਤ ਦੇ ਰੂਪ ਵਿੱਚ ਵਿਖਾਇਆ ਹੈ, ਜਿਸਨੇ ਆਨਲਾਈਨ ਮਿਲੇ ਇੱਕ ਆਈਐੱਸਆਈਐੱਸ ਲੜਾਕੇ ਨਾਲ ਝਾਂਸੇ ਵਿਚ ਆ ਕੇ ਵਿਆਹ ਕਰ ਲਿਆ, ਪਰ ਆਰਸੀਐੱਮਪੀ ਨੇ ਦੋਸ਼ ਲਗਾਇਆ ਕਿ ਉਹ ਗਰੁੱਪ ਪ੍ਰਤੀ ਪ੍ਰਤੀਬਧ ਸੀ।