Welcome to Canadian Punjabi Post
Follow us on

13

July 2024
 
ਕੈਨੇਡਾ

ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ 'ਸਲਾਵਾ ਯੂਕਰੇਨੀ' ਦਾ ਲਾਇਆ ਨਾਅਰਾ, ਵੀਡੀਓ ਹੋਈ ਵਾਇਰਲ

June 18, 2024 11:38 PM

ਓਟਵਾ, 18 ਜੂਨ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau shouting "slava Ukraini") ਵੱਲੋਂ ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ 'ਸਲਾਵਾ ਯੂਕਰੇਨੀ' ਜਿਸਦਾ ਮਤਲੱਬ ਯੂਕਰੇਨ ਦੀ ਜੈ ਨਿਕਲਦਾ ਹੈ, ਕਹਿਣ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਆਨਲਾਇਨ ਹਜ਼ਾਰਾਂ ਵਾਰ ਵੇਖਿਆ ਗਿਆ ਹੈ।
ਇਸ ਹਫ਼ਤੇ ਸਵਿਟਜਰਲੈਂਡ ਵਿੱਚ ਯੂਕਰੇਨ ਸ਼ਾਂਤੀ ਸਿਖਰ ਸੰਮੇਲਨ ਦੇ ਹੋਰ ਸਹਿਭਾਗੀਆਂ ਨਾਲ ਫੋਟੋ ਖਿਚਵਾਉਂਦੇ ਹੋਏ, ਵੀਡੀਓ ਵਿੱਚ ਜਿਸਨੂੰ ਪਹਿਲਾਂ ਹੀ ਸਾਰੇ ਪਲੇਟਫਾਰਮ `ਤੇ 600,000 ਤੋਂ ਜਿ਼ਆਦਾ ਵਾਰ ਵੇਖਿਆ ਜਾ ਚੁੱਕਿਆ ਹੈ, ਵਿਚ ਟਰੂਡੋ ਨੂੰ ਜੰਗ ਵਿਚ ਘਿਰੇ ਦੇਸ਼ ਨਾਲ ਇੱਕਜੁੱਟਤਾ ਵਿਖਾਉਣ ਲਈ ਚੀਕਦੇ ਹੋਏ ਸੁਣਿਆ ਜਾ ਸਕਦਾ ਹੈ।
ਵੀਡੀਓ ਵਿੱਚ ਸਵਿਸ ਰਾਸ਼ਟਰਪਤੀ ਅਤੇ ਸਿਖਰ ਸੰਮੇਲਨ ਦੀ ਮੇਜ਼ਬਾਨ ਵਓਲਾ ਏਮਹਰਡ ਵੀ ਆਪਣਾ ਸਿਰ ਘੁਮਾਕੇ ਇਹ ਦੇਖਣ ਲਈ ਵਿਖਾਈ ਦੇ ਰਹੇ ਹਨ ਕਿ ਕੌਣ ਚੀਕ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮਿਰ ਜੇਲੇਂਸਕੀ ਮੁਸਕੁਰਾ ਰਹੇ ਹਨ, ਨਾਲ ਹੀ ਹੋਰ ਨੇਤਾਵਾਂ ਵਲੋਂ ਸਹਿਮਤੀ ਦੀ ਹੌਲੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।
ਦੋ ਦਿਨਾਂ ਸਿਖਰ ਸੰਮੇਲਨ ਵਿੱਚ 90 ਤੋਂ ਜਿ਼ਆਦਾ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਰੂਸ ਵੱਲੋਂ ਹਮਲੇ ਦੇ ਦੋ ਸਾਲ ਤੋਂ ਜਿ਼ਆਦਾ ਸਮੇਂ ਤੋਂ ਬਾਅਦ ਯੂਕਰੇਨ ਵਿੱਚ ਸ਼ਾਂਤੀ ਦਾ ਰਾਹ ਕੱਢਣ ਲਈ ਇਕੱਠੇ ਹੋਏ ਸਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਵੀ ਓਂਟਾਰੀਓ ਵਿੱਚ ਬਲੂਬੇਰੀ ਦਾ ਸੀਜ਼ਨ ਸ਼ੁਰੂ ਪ੍ਰਧਾਨ ਮੰਤਰੀ ਟਰੂਡੋ ਨੇ ਫਰੀਲੈਂਡ ਉੱਤੇ ਪੂਰਾ ਭਰੋਸਾ ਜਤਾਇਆ ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ ਬੀ.ਸੀ. ਹਾਈਵੇ `ਤੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਟ੍ਰੈਕ ਸਟਾਰ ਨੂੰ ਦੇਸ਼ ਨਿਕਾਲੇ ਤੋਂ ਇੱਕ ਸਾਲ ਦੀ ਮਿਲੀ ਛੋਟ ਐਡਮੈਂਟਨ ਵਿਚ ਦੋ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ ਸਕਵੈਮਿਸ਼, ਬੀ.ਸੀ. ਨੇੜੇ 3 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਜਸਟਿਨ ਬੀਬਰ ਨੇ ਭਾਰਤ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤਕ ਪ੍ਰੋਗਰਾਮ ਵਿਚ ਦਿੱਤੀ ਪੇਸ਼ਕਾਰੀ, ਸ਼ੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਯਾਦਾਂ ਬੀ.ਸੀ. ਦੀ ਔਰਤ `ਤੇ ਅੱਤਵਾਦੀ ਗੁਰੱਪ ਵਿੱਚ ਸ਼ਾਮਿਲ ਹੋਣ ਅਤੇ ਅੱਤਵਾਦੀ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਐਡਮੈਂਟਨ ਦੀ ਡਾਕਟਰ ਬਣੇਗੀ ਪਹਿਲੀ ਮਹਿਲਾ ਕੈਨੇਡੀਅਨ ਕਾਰੋਬਾਰੀ ਵਪਾਰਕ ਪੁਲਾੜ ਯਾਤਰੀ