ਨਵੀਂ ਦਿੱਲੀ, 2 ਜੂਨ (ਪੋਸਟ ਬਿਊਰੋ): ਭਾਰਤੀ ਟੀਮ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਤਜ਼ਰਬੇਕਾਰ ਖਿਡਾਰੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਅਤੇ ਕੋਚਾਂ ਦਾ ਧੰਨਵਾਦ ਕੀਤਾ। ਅੱਜ ਉਹ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਉਹ ਆਈ.ਪੀ.ਐੱਲ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਨੇ ਇਸ ਸੀਜ਼ਨ `ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ।
ਦਿਨੇਸ਼ ਕਾਰਤਿਕ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਕੁੱਲ 257 ਮੈਚ ਖੇਡੇ ਹਨ। ਉਹ ਰੋਹਿਤ ਸ਼ਰਮਾ ਨਾਲ ਸਾਂਝੇ ਤੌਰ `ਤੇ ਦੂਜੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ। ਇਸ ਮਾਮਲੇ `ਚ ਐੱਮ.ਐੱਸ.ਧੋਨੀ 264 ਆਈਪੀਐੱਲ ਮੈਚਾਂ ਦੇ ਨਾਲ ਟਾਪ `ਤੇ ਹਨ। ਕਾਰਤਿਕ ਨੇ ਆਪਣੇ ਆਈਪੀਐੱਲ ਕਰੀਅਰ ਵਿੱਚ ਕੁੱਲ 4842 ਦੌੜਾਂ ਬਣਾਈਆਂ ਹਨ। ਉਹ ਆਈਪੀਐਲ ਦੇ ਇਤਿਹਾਸ ਵਿੱਚ 10ਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਕਾਰਤਿਕ ਇੱਕ ਵਿਕਟਕੀਪਰ ਵਜੋਂ ਆਈਪੀਐਲ ਵਿੱਚ 100 ਸਟੰਪ ਆਊਟ ਕਰਨ ਵਾਲੇ ਤੀਜੇ ਖਿਡਾਰੀ ਹਨ। ਉਹ ਇਸ ਟੂਰਨਾਮੈਂਟ ‘ਚ ਕੁੱਲ 37 ਸਟੰਪਿੰਗਾਂ ਨਾਲ ਦੂਜੇ ਸਥਾਨ `ਤੇ ਹੈ। ਸਿਰਫ਼ ਧੋਨੀ ਹੀ ਉਸ ਤੋਂ ਅੱਗੇ ਹਨ, ਜਿਨ੍ਹਾਂ ਨੇ 42 ਸਟੰਪਿੰਗ ਕੀਤੇ ਹਨ।