Welcome to Canadian Punjabi Post
Follow us on

31

October 2024
 
ਟੋਰਾਂਟੋ/ਜੀਟੀਏ

ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੱਲੋਂ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ, ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਲੱਗੇਗਾ ਸਖ਼ਤ ਜੁਰਮਾਨਾ

May 16, 2024 02:40 AM

ਓਂਟਾਰੀਓ, 16 ਮਈ (ਪੋਸਟ ਬਿਊਰੋ): ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆਂ ਨੇ ਬੁੱਧਵਾਰ ਨੂੰ ਇੱਕ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ ਕੀਤਾ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ, ਤਾਂ ਸੂਬੇ ਵਿੱਚ ਨਸ਼ਾ ਕਰਕੇ ਡਰਾਈਵਿੰਗ, ਲਾਪਰਵਾਹੀ ਵਾਲੀ ਡਰਾਇਵਿੰਗ ਵਾਲੇ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਨਵੇਂ ਜ਼ੁਰਮਾਨੇ ਲਗਾਏ ਜਾਣਗੇ। ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਵਾਹਨ ਵਿੱਚ ਇਗਨੀਸ਼ਨ ਇੰਟਰਲਾਕ ਡਿਵਾਈਸ ਲਗਾਉਣੀ ਹੋਵੇਗੀ।
ਪਹਿਲੀ ਅਤੇ ਦੂਜੀ ਵਾਰ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਲਾਈਸੈਂਸ ਮੁਅੱਤਲ ਅਤੇ ਲਾਜ਼ਮੀ ਉਪਚਾਰਕ ਸਿੱਖਿਆ ਦੀ ਸ਼ੁਰੂਆਤ ਕੀਤੀ ਜਾਵੇਗੀ, ਜਦੋਂਕਿ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਡਰਾਈਵਿੰਗ ਦੇ ਦੋਸ਼ੀ ਜੋ ਦੂਜਿਆਂ ਲਈ ਮੌਤ ਦਾ ਕਾਰਨ ਬਣਦੇ ਹਨ, ਉਨ੍ਹਾਂ ਦਾ ਪ੍ਰਸਤਾਵਿਤ ਤਬਦੀਲੀਆਂ ਤਹਿਤ ਉਮਰ ਭਰ ਲਈ ਲਾਈਸੈਂਸ `ਤੇ ਪਾਬੰਦੀ ਲਾਈ ਜਾਵੇਗੀ।
ਮੰਤਰੀ ਪ੍ਰਭਮੀਤ ਸਰਕਾਰੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਕੋਈ ਵਿਅਕਤੀ ਦਿਨ ਦੇ ਅੰਤ ਵਿੱਚ ਆਪਣੇ ਅਜ਼ੀਜ਼ਾਂ ਲਈ ਸੁਰੱਖਿਅਤ ਘਰ ਵਾਪਿਸ ਜਾਣ ਦਾ ਹੱਕਦਾਰ ਹੈ। ਓਂਟਾਰੀਓ ਵਿੱਚ ਬਹੁਤ ਸਾਰੇ ਪਰਿਵਾਰਾਂ ਦੀਆਂ ਜਿੰ਼ਦਗੀਆਂ ਗਲਤ ਢੰਗ ਗੱਡੀ ਚਲਾਉਣ ਵਾਲੇ ਡਰਾਈਵਰਾਂ ਦੀਆਂ ਲਾਪਰਵਾਹੀ ਅਤੇ ਸ਼ਰਮਨਾਕ ਕਾਰਵਾਈਆਂ ਨੇ ਉਜਾੜ ਦਿੱਤੀਆਂ ਹਨ।
ਪ੍ਰਸਤਾਵਿਤ ਕਾਨੂੰਨ ਪੁਲਿਸ ਅਥਾਰਟੀ ਨੂੰ ਨਵੇਂ ਜੁਰਮਾਨੇ ਸ਼ੁਰੂ ਕਰਨ ਦੇ ਨਾਲ, ਸੋਧਣ ਦੀ ਵੀ ਕੋਸਿ਼ਸ਼ ਕਰੇਗਾ, ਜਿਸ ਤਹਿਤ ਨਸ਼ਾ ਕਰਕੇ ਵਾਹਨ ਚਲਾਉਣ ਦਾ ਸ਼ੱਕ ਹੋਣ 'ਤੇ ਵਾਹਨਾਂ ਨੂੰ ਰੋਕਣ ਅਤੇ ਟੈਸਟ ਕਰਵਾਏ ਜਾਣਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਪਿਕਅਪ ਟਰੱਕ ਅਤੇ ਟੀਟੀਸੀ ਬਸ ਵਿਚਕਾਰ ਹੋਈ ਟੱਕਰ, ਅੱਠ ਲੋਕ ਜ਼ਖਮੀ ਆਰੋਰਾ ਵਿੱਚ ਪੁਲਿਸ ਨਾਲ ਗੋਲੀਬਾਰੀ `ਚ 17 ਸਾਲਾ ਲੜਕੇ ਦੀ ਮੌਤ ਟੋਰਾਂਟੋ ਵਿੱਚ ਸਾਂਤਾ ਕਲਾਜ ਪਰੇਡ 24 ਨਵੰਬਰ ਨੂੰ ਹਾਈਵੇ 401 `ਤੇ ਚਲਦੀ ਵੈਨ ਦਾ ਨਿਕਲਿਆ ਟਾਇਰ, ਐੱਸਯੂਵੀ ਨਾਲ ਟਕਰਾਈ, ਇੱਕ ਔਰਤ ਦੀ ਮੌਤ ਬਰੈਂਪਟਨ ਵਿਚ ਪੁਲਿਸ ਕਰ ਰਹੀ ਮੁਲਜ਼ਮ ਦਾ ਪਿੱਛਾ, ਇੱਕ ਮੁਲਜ਼ਮ ਕਾਬੂ, ਪੁਲਿਸ ਕਾਰਵਾਈ ਦੀ ਵੀਡੀਓ ਵਾਇਰਲ ਨਸ਼ੇ ਦੀ ਤਸਕਰੀ ਦਾ ਪਰਦਾਫਾਸ਼: ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬੀ ਪਰਿਵਾਰ ਦੇ 5 ਮੈਂਬਰ ਗ੍ਰਿਫ਼ਤਾਰ ਟੋਰਾਂਟੋ ਵਿੱਚ ਪੈਦਲ ਜਾ ਰਿਹਾ ਵਿਅਕਤੀ ਆਇਆ ਵਾਹਨ ਦੀ ਚਪੇਟ `ਚ, ਗੰਭੀਰ ਜ਼ਖਮੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲਗਾਇਆ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਦਾ ਮਨਮੋਹਕ ਟੂਰ ਟੋਰਾਂਟੋ ਗੋਲੀਬਾਰੀ ਦੌਰਾਨ ਸ਼ੱਕੀ ਵਾਹਨ ਸਕੂਲ ਵਿੱਚ ਵੜਿਆ, ਲੱਗੀ ਅੱਗ, ਇੱਕ ਵਿਅਕਤੀ ਜ਼ਖਮੀ ਟੋਰਾਂਟੋ ਵਿੱਚ ਲੇਕ ਸ਼ੋਰ ਬੁਲੇਵਾਰਡ `ਤੇ ਟੇਸਲਾ ਖੰਭੇ ਨਾਲ ਟਕਰਾਈ, ਲੱਗੀ ਅੱਗ, ਚਾਰ ਲੋਕਾਂ ਦੀ ਮੌਤ