Welcome to Canadian Punjabi Post
Follow us on

23

June 2025
 
ਪੰਜਾਬ

ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ

April 23, 2024 11:24 AM

-90 ਤੋਂ 100 ਸਾਲ ਉਮਰ ਵਰਗ ਵਿੱਚ ਹਨ 1221 ਵੋਟਰ
-85 ਤੋਂ 90 ਉਮਰ ਵਰਗ ਵਿੱਚ ਹਨ 3814 ਵੋਟਰ
ਫ਼ਰੀਦਕੋਟ, 23 ਅਪ੍ਰੈਲ (ਗਿਆਨ ਸਿੰਘ): ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 100 ਸਾਲ ਦੀ ਉਮਰ ਭੋਗ ਚੁੱਕੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਵਿੱਢੇ ਗਏ ਹਨ। ਵਿਕਲਾਂਗ ਅਤੇ 80 ਸਾਲ ਤੋਂ 90 ਉਮਰ ਵਰਗ ਦੇ ਲੋਕਾਂ ਲਈ ਵੀਹਲ ਚੇਅਰ, ਮੁਢਲੀ ਸਹਾਇਤਾ ਅਤੇ ਸਟਾਫ ਵੱਲੋਂ ਨਿੱਜੀ ਤੌਰ ਤੇ ਧਿਆਨ ਦੇ ਕੇ ਸੁਖਾਲੇ ਢੰਗ ਨਾਲ ਵੋਟਾਂ ਭੁਗਤਾਉਣ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਲਕਾ ਮਿਲਾ ਕੇ 100 ਸਾਲ ਤੋਂ ਵੱਧ ਉਮਰ ਵਾਲੇ ਕੁੱਲ 173 ਵੋਟਰ ਹਨ ਜਿਨਾਂ ਵਿੱਚੋਂ ਫਰੀਦਕੋਟ ਵਿੱਚ ਕੁੱਲ 79 (ਮਰਦ 28, ਔਰਤਾਂ 51) ਕੋਟਕਪੂਰਾ ਵਿੱਚ ਕੁੱਲ 56 (ਮਰਦ 29 27 ਔਰਤਾਂ) ਜੈਤੋ ਵਿੱਚ ਕੁੱਲ 38 (ਮਰਦ 16, ਔਰਤਾਂ 22) ਹਨ।
ਇਸੇ ਤਰ੍ਹਾਂ 90 ਤੋਂ 100 ਉਮਰ ਵਰਗ ਵਿੱਚ ਜ਼ਿਲ੍ਹੇ ਵਿੱਚ ਕੁੱਲ 1221 ਵੋਟਰ ਹਨ। ਫਰੀਦਕੋਟ ਵਿੱਚ 483 (197 ਮਰਦ, 286 ਔਰਤਾਂ) ਕੋਟਕਪੂਰਾ ਵਿੱਚ ਕੁੱਲ 327 (ਮਰਦ 112, ਔਰਤਾਂ 215) ਜੈਤੋ ਵਿੱਚ ਕੁੱਲ 411 (151 ਮਰਦ, 260 ਔਰਤਾਂ) ਵੋਟਰ ਹਨ।
ਇਸ ਤੋਂ ਇਲਾਵਾ 85 ਤੋਂ 90 ਉਮਰ ਵਰਗ ਵਿੱਚ ਜਿਲ੍ਹੇ ਵਿੱਚ ਕੁੱਲ 3814 ਵੋਟਰ ਹਨ। ਇਹਨਾਂ ਵਿੱਚੋਂ ਫਰੀਦਕੋਟ ਵਿੱਚ 1554 (ਮਰਦ 707, ਔਰਤਾਂ 834) ਕੋਟਕਪੂਰਾ ਵਿੱਚ ਕੁੱਲ 1240 (ਮਰਦ 566, ਔਰਤਾਂ 674) ਜੈਤੋ ਵਿੱਚ ਕੁੱਲ 1033 (ਮਰਦ 425, ਔਰਤਾਂ 608) ਵੋਟਰ ਹਨ।
ਇਸੇ ਤਰ੍ਹਾਂ 80 ਤੋਂ 84 ਉਮਰ ਵਰਗ ਵਿੱਚ ਜਿਲੇ ਵਿੱਚ ਕੁੱਲ 6751 ਵੋਟਰ ਹਨ। ਫਰੀਦਕੋਟ ਵਿੱਚ ਕੁੱਲ 2540 (ਮਰਦ 1232, ਔਰਤਾਂ 1308) ਕੋਟਕਪੂਰਾ ਵਿੱਚ 2106 (ਮਰਦ 1009, ਔਰਤਾਂ 1097) ਜੈਤੋ ਵਿੱਚ ਕੁੱਲ 2105 (975 ਮਰਦ, 1130 ਔਰਤਾਂ) ਸ਼ਾਮਿਲ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਫਿਰੋਜ਼ਪੁਰ ਪੁਲਿਸ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 25 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਤੂੜੀ ਦੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, ਫਤਹਿਗੜ੍ਹ ਚੂੜੀਆਂ ਵਿੱਚ 2 ਨਾਬਾਲਿਗਾਂ ਦੀ ਮੌਤ ਬਨੂੜ ਨੇੜੇ ਖੇਤਾਂ ਵਿੱਚ ਖੜ੍ਹੀ ਇੱਕ ਫਾਰਚੂਨਰ ਕਾਰ ਵਿੱਚੋਂ ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਮਿਲੀਆਂ ਲਾਸ਼ਾਂ 'ਆਪ' ਨੇ ਲੁਧਿਆਣਾ ਦੀ ਉਪ ਚੋਣ ਜਿੱਤੀ, ਕਾਂਗਰਸ ਨੂੰ 10637 ਵੋਟਾਂ ਨਾਲ ਹਰਾਇਆ ਦੋਰਾਹੇ ਕੋਲ ਨਹਿਰ `ਚ ਡਿੱਗੀ ਕਾਰ, ਦੋ ਦੀ ਮੌਤ ਵਿਜੀਲੈਂਸ ਬਿਊਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰਿਕਵਰੀ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਅੰਮ੍ਰਿਤਸਰ ਪੁਲਿਸ ਨੇ ਜਾਸੂਸੀ ਗਤੀਵਿਧੀਆਂ `ਚ ਸ਼ਾਮਿਲ ਦੋ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ ਵਿਖੇ ਹੋਈ ਵਰਕਿੰਗ ਜਰਨਲਿਸਟਸ ਆਫ਼ ਇੰਡੀਆ ਦੀ ਮੀਟਿੰਗ ਵਿਸ਼ਵ ਖੂਨਦਾਨ ਦਿਵਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਕੀਤਾ ਸਨਮਾਨਿਤ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਉਪ-ਚੇਅਰਪਰਸਨ ਗੂੰਜੀਤ ਰੁਚੀ ਬਾਵਾ ਵੱਲੋਂ ਮੋਗਾ ਦੇ ਉੱਚ ਪੱਧਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ