ਓਟਵਾ, 8 ਫਰਵਰੀ (ਪੋਸਟ ਬਿਊਰੋ) : ਬੀਸੀਈ ਇਨਕਾਰਪੋਰੇਸ਼ਨ ਵੱਲੋਂ ਆਪਣੀ ਵਰਕਫੋਰਸ ਦਾ ਨੌਂ ਫੀ ਸਦੀ ਹਿੱਸਾ ਛਾਂਗ ਦਿੱਤਾ ਗਿਆ ਹੈ ਤੇ 103 ਰੀਜਨਲ ਰੇਡੀਓ ਸਟੇਸ਼ਨਜ਼ ਵਿੱਚੋਂ 45 ਨੂੰ ਕੰਪਨੀ ਵੇਚਣ ਜਾ ਰਹੀ ਹੈ। ਛਾਂਗੇ ਗਏ ਮੁਲਾਜ਼ਮਾਂ ਵਿੱਚ ਪੱਤਰਕਾਰਾਂ ਦੇ ਨਾਲ ਨਾਲ ਬੈੱਲ ਮੀਡੀਆ ਦੀ ਇਸ ਸਬਸਿਡਰੀ ਦੇ ਹੋਰ ਵਰਕਰ ਵੀ ਸ਼ਾਮਲ ਹਨ।
ਪ੍ਰਭਾਵਿਤ ਸਟੇਸ਼ਨਾਂ ਵਿੱਚ ਬ੍ਰਿਟਿਸ਼ ਕੋਲ਼ੰਬੀਆ, ਓਨਟਾਰੀਓ, ਕਿਊਬਿਕ ਤੇ ਐਟਲਾਂਟਿਕ ਕੈਨੇਡਾ ਸ਼ਾਮਲ ਹਨ।ਵੀਰਵਾਰ ਨੂੰ ਕੰਪਨੀ ਨੇ ਇੱਕ ਖੁੱਲ੍ਹੇ ਪੱਤਰ, ਜਿਸ ਉੱਤੇ ਚੀਫ ਐਗਜ਼ੈਕਟਿਵ ਮਰਕੋ ਬਿਬਿਕ ਨੇ ਸਾਈਨ ਕੀਤੇ ਹੋਏ ਸਨ, ਰਾਹੀਂ ਐਲਾਨ ਕੀਤਾ ਕਿ ਕੰਪਨੀ ਦੇ ਹਰ ਪੱਧਰ ਤੋਂ 4800 ਨੌਕਰੀਆਂ ਕੱਟੀਆਂ ਜਾਣਗੀਆਂ। ਕੁੱਝ ਮੁਲਾਜ਼ਮਾਂ ਨੂੰ ਵੀਰਵਾਰ ਨੂੰ ਇਹ ਦੱਸ ਦਿੱਤਾ ਗਿਆ ਕਿ ਉਨ੍ਹਾਂ ਦੀ ਛਾਂਗੀ ਕੀਤੀ ਜਾ ਰਹੀ ਹੈ ਤੇ ਬਾਕੀ ਹੋਰਨਾਂ ਨੂੰ ਬਸੰਤ ਵਿੱਚ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
ਪਿਛਲੀ ਬਸੰਤ ਤੋਂ ਲੈ ਕੇ ਮੀਡੀਆ ਤੇ ਟੈਲੀਕਮਿਊਨਿਕੇਸ਼ਨਜ਼ ਕੰਪਨੀ ਵੱਲੋਂ ਕੀਤੀ ਗਈ ਇਹ ਦੂਜੀ ਵੱਡੀ ਛਾਂਗੀ ਹੈ। ਉਸ ਸਮੇਂ ਬੈੱਲ ਮੀਡੀਆ ਵੱਲੋਂ ਛੇ ਫੀ ਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਤੇ ਨੌਂ ਰੇਡੀਓ ਸਟੇਸ਼ਨ ਜਾਂ ਤਾਂ ਬੰਦ ਕਰ ਦਿੱਤੇ ਗਏ ਸਨ ਤੇ ਜਾਂ ਫਿਰ ਵੇਚ ਦਿੱਤੇ ਗਏ ਸਨ। ਬੈੱਲ ਮੀਡੀਆ ਦੇ ਪ੍ਰੈਜ਼ੀਡੈਂਟ ਸ਼ਾਨ ਕੋਹਨ ਨੇ ਇੱਕ ਵੱਖਰੇ ਅੰਤਰਿਮ ਬਿਆਨ ਵਿੱਚ ਆਖਿਆ ਕਿ ਕੰਪਨੀ ਆਪਣੇ 45 ਰੇਡੀਓ ਸਟੇਸ਼ਨਜ਼ ਨੂੰ ਸੱਤ ਖਰੀਦਦਾਰਾਂ, ਵਿਸਟਾ ਰੇਡੀਓ, ਵ੍ਹਾਈਟਓਕਸ, ਦਰਹਾਮ ਰੇਡੀਓ, ਮਾਇ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਜੂਮਰਮੀਡੀਆ, ਆਰਸਨਲ ਮੀਡੀਆ ਤੇ ਮੈਰੀਟਾਈਮ ਬ੍ਰੌਡਕਾਸਟਿੰਗ ਨੂੰ ਵੇਚਣ ਦਾ ਇਰਾਦਾ ਰੱਖਦੀ ਹੈ।
ਬੈੱਲ ਦੇ ਚੀਫ ਲੀਗਲ ਐਂਡ ਰੈਗੂਲੇਟਰੀ ਆਫੀਸਰ ਰੌਬਰਟ ਮੈਲਕੌਮਸਨ ਨੇ ਆਖਿਆ ਕਿ ਹੁਣ ਇਹ ਫਾਇਦੇ ਦਾ ਸੌਦਾ ਨਹੀਂ ਰਿਹਾ।ਬੈੱਲ ਮੀਡੀਆ ਰੇਡੀਓ ਸਟੇਸ਼ਨਜ਼ ਹੇਠ ਲਿਖੇ ਅਨੁਸਾਰ ਵੇਚੇ ਜਾਣਗੇ :
CHOR, Summerland, B.C. (Vista Radio)
CJAT, Trail, B.C. (Vista Radio)
CKKC, Nelson, B.C. (Vista Radio)
CKGR, Golden, B.C. (Vista Radio)
CKXR, Salmon Arm, B.C. (Vista Radio)
CKCR, Revelstoke, B.C. (Vista Radio)
CJMG, Penticton, B.C. (Vista Radio)
CKOR, Penticton, B.C. (Vista Radio)
CJOR, Osoyoos, B.C. (Vista Radio)
CICF, Vernon, B.C. (Vista Radio)
CHSU, Kelowna, B.C. (Vista Radio)
CILK, Kelowna, B.C. (Vista Radio)
CKFR, Kelowna, B.C. (Vista Radio)
CKNL, Fort St. John, B.C. (Vista Radio)
CHRX, Fort St. John, B.C. (Vista Radio)
CJDC, Dawson Creek, B.C. (Vista Radio)
CKRX, Fort Nelson, B.C. (Vista Radio)
CFTK, Terrace, B.C. (Vista Radio)
CJFW, Terrace, B.C. (Vista Radio)
CHTK, Prince Rupert, B.C. (Vista Radio)
CKTK, Kitimat, B.C. (Vista Radio)
CKLH, Hamilton, Ont. (Whiteoaks)
CHRE, St. Catharines, Ont. (Whiteoaks)
CHTZ, St. Catharines, Ont. (Whiteoaks)
CKTB, St. Catharines, Ont. (Whiteoaks)
CKLY, Lindsay, Ont. (Durham Radio)
CKPT, Peterborough, Ont. (Durham Radio)
CKQM, Peterborough, Ont. (Durham Radio)
CFJR, Brockville, Ont. (My Broadcasting Corporation)
CJPT, Brockville, Ont. (My Broadcasting Corporation)
CFLY, Kingston, Ont. (My Broadcasting Corporation)
CKLC, Kingston, Ont. (My Broadcasting Corporation)
CJOS, Owen Sound, Ont. (ZoomerMedia)
CHRD, Drummondville, Que. (Arsenal Media)
CJDM, Drummondville, Que. (Arsenal Media)
CFEI, St-Hyacinthe, Que. (Arsenal Media)
CFZZ, St-Jean-Sur-Richelieu, Que. (Arsenal Media)
CIKI, Rimouski, Que. (Arsenal Media)
CJOI, Rimouski, Que. (Arsenal Media)
CFVM, Amqui, Que. (Arsenal Media)
CIKX, Grand Falls, N.B. (Maritime Broadcasting)
CJCJ, Woodstock, N.B. (Maritime Broadcasting)
CKBC, Bathurst, N.B. (Maritime Broadcasting)
CKTO, Truro, N.S. (Maritime Broadcasting)
CKTY, Truro, N.S. (Maritime Broadcasting)