Welcome to Canadian Punjabi Post
Follow us on

13

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਪੈਨਲਟੀ ਕਾਰਨਰ ਦਾ ਕਿੰਗ ਸੀ ਪ੍ਰਿਥੀਪਾਲ ਸਿੰਘ

December 14, 2023 05:49 AM

-ਪਿ੍ਰੰ. ਸਰਵਣ ਸਿੰਘ-
ਪ੍ਰਿਥੀਪਾਲ ਸਿੰਘ ਹਾਕੀ ਦਾ ਵਿਸ਼ਵ ਪ੍ਰਸਿੱਧਫੁੱਲ ਬੈਕ ਖਿਡਾਰੀ ਸੀ। ਉਸ ਨੂੰ ਪੈਨਲਟੀ ਕਾਰਨਰ ਦਾ ਕਿੰਗ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਵੱਧ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਤੇ ਡਿਫੈਂਡਰਾਂ ਦੀ ਕੋਈਵਾਹ ਪੇਸ਼ ਨਹੀਂ ਸੀ ਜਾਂਦੀ। ਹਿੱਟਰੋਕਣ ਦੀ ਥਾਂਉਹਬਾਲਲਾਂਭੇ ਦੀ ਲੰਘ ਜਾਣ `ਚ ਹੀ ਬਚਾਅ ਸਮਝਦੇ। ਉਹ ਭਾਰਤੀ ਹਾਕੀ ਟੀਮ ਦਾ ਬੰਬ ਸੀ, ਸਭ ਤੋਂ ਖ਼ਤਰਨਾਕ ਹਥਿਆਰ।ਉਹਦੀ ਖ਼ਤਰਨਾਕਹਿੱਟ `ਤੇ ਕਾਬੂ ਪਾਉਣ ਲਈ ਐੱਫ.ਆਈ.ਐੱਚ ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ!
ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ ਦੇ ਨੈੱਟ ਵਿਚ ਵੀ ਜਾ ਲੱਗੇ ਤਾਂ ਗੋਲ ਗਿਣਿਆ ਜਾਂਦਾ ਸੀ। ਫਿਰ ਨਿਯਮ ਬਣ ਗਿਆ ਕਿ ਪੈਨਲਟੀ ਕਾਰਨਰ ਦੀ ਹਿੱਟ ਜੇ ਗੋਲ ਪੋਸਟ ਦੇਫੱਟੇ `ਚ ਵੱਜੇ ਤਦ ਹੀ ਗੋਲ ਗਿਣਿਆ ਜਾਵੇਗਾ ਵਰਨਾ ਹਿੱਟ ਫਾਊਲ ਕਰਾਰ ਦੇ ਦਿੱਤੀ ਜਾਵੇਗੀ। ਜਦੋਂ ਇਹ ਨਿਯਮ ਬਣਿਆ ਤਾਂ ਅਖ਼ਬਾਰਾਂ `ਚ ਚਰਚਾ ਹੋਈ ਕਿ ਪ੍ਰਿਥੀਪਾਲ ਦੀ ਹਿੱਟ ਤੋਂ ਡਰਦਿਆਂ ਹੀ ਪੈਨਲਟੀ ਕਾਰਨਰ ਦਾਨਿਯਮ ਬਦਲਿਆ ਗਿਆ ਹੈ! ਨਿਊਜ਼ੀਲੈਂਡ ਦੇ ਇਕ ਅਖ਼ਬਾਰ ਨੇ ਤਾਂ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ‘ਬੰਬ’ ਲਿਖ ਦਿੱਤਾ ਸੀ ਤੇ ਗੋਲਕੀਪਰਾਂ ਨੂੰ ਸੁਚੇਤ ਕੀਤਾ ਸੀ ਕਿ ਉਸ ਦੀ ਹਿੱਟ ਰੋਕਣਾ ਆਪਣੀ ਜਾਨ ਖ਼ਤਰੇ ਵਿਚ ਪਾਉਣਾ ਹੈ। ਇਹੋ ਜਿਹੀ ਸੀ ਨਨਕਾਣੇ ਦੇ ਜੰਮਪਲ ਪ੍ਰਿਥੀਪਾਲ ਸਿੰਘ ਦੀ ਦਹਿਸ਼ਤ!
ਉਸ ਦਾ ਜਨਮ 28 ਫਰਵਰੀ 1932 ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਸੀ।ਤਦੇਮੈਂ ਉਹਦੇ ਬਾਰੇ ਲਿਖੇਲੇਖ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ ਸੀ ਜੋ 1966 `ਚ ‘ਆਰਸੀ’ ਵਿਚ ਛਪਿਆ।ਤਦ ਉਹ ਪੂਰੀ ਚੜ੍ਹਾਈ ਵਿਚ ਸੀ। ਨਨਕਾਣਾ ਸਾਹਿਬ ਦੇ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਵਿਚ ਉਸ ਦੇ ਪਿਤਾ ਸ. ਵਧਾਵਾ ਸਿੰਘ ਮਾਸਟਰ ਸਨ ਜੋ ਖੇਡ ਪ੍ਰੇਮੀ ਸਨ। ਪ੍ਰਿਥੀਪਾਲ ਦਾ ਖੇਡ ਕੈਰੀਅਰ ਉਸੇ ਸਕੂਲ ਦੇ ਖੇਡ ਮੈਦਾਨ `ਚੋਂ ਸ਼ੁਰੂ ਹੋਇਆ।ਉਥੇ ਉਹ ਫੁੱਟਬਾਲ ਖੇਡਣ ਲੱਗਾ। ਫਿਰ 1947 ਦੇ ਉਜਾੜੇ `ਚ ਉਨ੍ਹਾਂ ਨੂੰਨਨਕਾਣਾ ਸਾਹਿਬ ਛੱਡ ਕੇ ਬਹਾਦਰਗੜ੍ਹਕੋਲਪਿੰਡ ਭੱਟ ਮਾਜਰੇ ਆਉਣਾ ਪਿਆ। ਉਥੇ ਅਲਾਟ ਹੋਈ ਜ਼ਮੀਨ ਵਿਚ ਉਨ੍ਹਾਂ ਦਾ ਪਰਿਵਾਰ ਮੁੜ ਖੇਤੀ ਕਰਨ ਲੱਗਾ।
18 ਸਾਲ ਦੀ ਉਮਰੇ ਉਹ ਖੇਤੀਬਾੜੀ ਕਾਲਜ ਲੁਧਿਆਣੇ ਦਾਖਲ ਹੋਇਆ। 1950-51 ਦੇ ਸੈਸ਼ਨਵਿਚਕੁਲ 120 ਵਿਦਿਆਰਥੀਸਨ।ਕਾਲਜ ਦੀ ਹਾਕੀ ਟੀਮ ਬਣਾਉਣ ਲਈਗਿਆਰਵਾਂ ਖਿਡਾਰੀ ਨਹੀਂ ਸੀ ਲੱਭ ਰਿਹਾ। ਸਕੂਲ ਵਿਚ ਫੁੱਟਬਾਲ ਖੇਡਦੇ ਰਹੇਪ੍ਰਿਥੀਪਾਲ ਨੂੰ ਹੁੰਦੜਹੇਲ ਵੇਖ ਕੇ ਫੁੱਲ ਬੈਕ ਦੀ ਜਗ੍ਹਾ ਖੜ੍ਹਾਅ ਲਿਆ ਗਿਆ। ਉਸ ਜਗ੍ਹਾ ਉਹ ਐਸਾ ਜੰਮਿਆ ਕਿ ਬਾਅਦ ਵਿਚ ਵਿਸ਼ਵ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਸਾਬਤ ਹੋਇਆ। ਕਾਲਜ ਦੀ ਹਾਕੀ ਟੀਮ ਵੱਲੋਂ ਉਹ ਹਰ ਸਾਲ ਖੇਡਦਾ। 1955 ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ। ਖੇਡਣ ਦੇ ਨਾਲ ਉਹ ਪੜ੍ਹਾਈ ਵਿਚ ਵੀ ਵਜ਼ੀਫ਼ੇ ਲੈਂਦਾ ਰਿਹਾ। ਉਹਦਾ ਕੱਦ 5 ਫੁੱਟ 9 ਇੰਚ ਸੀ ਤੇ ਵਜ਼ਨ 71 ਕਿਲੋਗਰਾਮ। ਨੱਕ ਤਿੱਖਾ ਸੀ, ਮੱਥਾ ਚੌੜਾ, ਮੁੱਛਾਂ ਨਿੱਕੀਆਂ, ਬੁੱਲ੍ਹ ਢਾਲੂ ਤੇ ਬਾਹਾਂ ਤਕੜੀਆਂ ਸਨ। ਹੱਥ ਉਸ ਤੋਂ ਵੀ ਤਕੜੇ ਤੇ ਉਂਗਲਾਂ ਮੋਟੀਆਂ ਮਜ਼ਬੂਤ। ਜਦ ਦੌੜਦਾ ਤਾਂ ਉਹਦੀ ਗਿੱਚੀ ਪਿੱਛੇ ਲਟਕਦੇ ਵਾਲ ਛਾਲਾਂ ਮਾਰਦੇ ਲੱਗਦੇ। ਮੈਦਾਨ `ਚ ਖੜ੍ਹਾ ਉਹ ਲੋਹੜੇ ਦਾ ਸਜਦਾ।
ਕਾਲਜ ਤੇ ਯੂਨੀਵਰਸਿਟੀ ਵਿਚ ਉਹ 1950 ਤੋਂ 56 ਤਕ ਪੜ੍ਹਿਆ ਤੇ ਖੇਡਿਆ।ਐੱਮਐੱਸਸੀ ਫਸਟ ਕਲਾਸ ਵਿਚ ਕਰਨ ਪਿੱਛੋਂ ਲੈਕਚਰਾਰ ਲੱਗਣਾ ਸੀ ਪਰਉਸ ਨੂੰ ਜਲੰਧਰ ਦੇ ਪੁਲੀਸ ਅਫਸਰ ਅਸ਼ਵਨੀ ਕੁਮਾਰਨੇ ਪੰਜਾਬ ਪੁਲਿਸ ਵਿਚ ਠਾਣੇਦਾਰ ਭਰਤੀ ਕਰ ਲਿਆ। ਪੰਜਾਬ ਪੁਲਿਸ ਦੀ ਟੀਮਕੱਪ `ਤੇ ਕੱਪ ਜਿੱਤਣ ਲੱਗੀ। 1958 ਵਿਚ ਉਹ ਭਾਰਤੀ ਹਾਕੀ ਟੀਮ ਵਿਚ ਚੁਣਿਆ ਗਿਆ। ਉਸ ਟੀਮ ਨੇ ਕੀਨੀਆ, ਯੂਗੰਡਾ, ਤਨਜ਼ਾਨੀਆ ਤੇ ਜੰ਼ਜ਼ੀਬਾਰ ਵਿਚ ਮੈਚ ਖੇਡੇ। 1959 ਵਿਚ ਉਹ ਮਿਊਨਿਖ਼ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਿਆ ਤੇ ਯੂਰਪ ਦੇ ਕਈਮੁਲਕਾਂ ਦਾ ਦੌਰਾ ਕੀਤਾ। 1960 `ਚ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਉਸ ਨੇ ਡੈਨਮਾਰਕ ਤੇ ਹਾਲੈਂਡ ਦੀਆਂ ਟੀਮਾਂ ਵਿਰੁੱਧ ਹੈਟ ਟ੍ਰਿਕ ਮਾਰੇ। ਹਾਲੈਂਡ ਵਿਰੁਧ ਤਾਂ ਤਿੰਨੇ ਗੋਲ ਅਖ਼ੀਰਲੇ ਛੇ ਸੱਤ ਮਿੰਟਾਂ ਵਿਚ ਹੀ ਕੀਤੇ। ਏਡੀ ਵੱਡੀ ਪ੍ਰਾਪਤੀ ਪਿੱਛੋਂ ਉਸ ਨੂੰ ਵਿਸ਼ਵ ਦਾ ਬਿਹਤਰੀਨ ਪੈਨਲਟੀ ਕਾਰਨਰ ਲਾਉਣ ਵਾਲਾ ਖਿਡਾਰੀ ਕਿਹਾ ਜਾਣ ਲੱਗਾ। ਉਥੇ ਭਾਰਤੀ ਟੀਮ ਦੇ ਗੋਲਾਂ ਵਿਚੋਂ ਸਭ ਤੋਂ ਵੱਧ ਗੋਲ ਉਹਦੀ ਸਟਿੱਕ ਨਾਲ ਹੀ ਹੋਏ।
1961 `ਚ ਇਕ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਅਹਿਮਦਾਬਾਦ ਵਿਖੇ ਹੋਇਆ। ਉਥੇ ਜਰਮਨੀ ਵਿਰੁੱਧਫਾਈਨਲ ਮੈਚ ਪ੍ਰਿਥੀਪਾਲ ਦੇ ਪੈਨਲਟੀ ਕਾਰਨਰ ਨਾਲ ਜਿੱਤਿਆ ਗਿਆ। ਉਸੇ ਸਾਲ ਉਹ ਭਾਰਤੀ ਟੀਮ ਨਾਲ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇਟੂਰ `ਤੇ ਗਿਆ। 1962 ਵਿਚ ਜਕਾਰਤਾ ਦੀਆਂ ਏਸਿ਼ਆਈ ਖੇਡਾਂ ਵਿਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਫਿਰ ਅਸ਼ਵਨੀ ਕੁਮਾਰ ਨਾਲ ਅਣਬਣ ਹੋ ਜਾਣ ਪਿੱਛੋਂ 1963 `ਚ ਉਹ ਪੰਜਾਬ ਪੁਲਿਸ ਛੱਡ ਕੇ ਰੇਲਵੇ ਪੁਲਿਸ ਵਿਚ ਚਲਾ ਗਿਆ।ਉਹ ਅਣਖੀ ਖਿਡਾਰੀ ਸੀ ਤੇ ਕਿਸੇ ਦੀ ਈਨ ਨਹੀਂ ਸੀ ਮੰਨਦਾ। ਰੇਲਵੇ `ਚ ਜਾਣ ਨਾਲਉਹਦੀ ਟੀਮ ਦੇਸ਼ ਦੇ ਵੱਡੇ ਹਾਕੀ ਕੱਪ ਜਿੱਤਣ ਲੱਗੀ।ਉਥੇ ਉਸ ਨੂੰ ਰੇਲਵੇ ਮਨਿਸਟਰ ਮੈਡਲ ਨਾਲ ‘ਬੈੱਸਟ ਰੇਲਵੇ ਸਪੋਰਟਸਮੈਨ’ ਵਜੋਂ ਸਨਮਾਨਿਆ ਗਿਆ। ਅਸ਼ਵਨੀ ਕੁਮਾਰ ਨੇ ਉਸ ਨੂੰ ਸਬਕ ਸਿਖਾਉਣ ਲਈ ਭਾਰਤੀ ਹਾਕੀ ਟੀਮ ਵਿਚੋਂ ਕੱਢ ਦਿੱਤਾ ਜਿਸ ਦੀ ਅਖ਼ਬਾਰਾਂ `ਚ ਕਾਫੀ ਆਲੋਚਨਾ ਹੋਈ। ਸੁਆਲ ਉਠਾਇਆ ਗਿਆ, “ਕੀ ਉਹ ਪੰਜਾਬ ਪੁਲੀਸ ਛੱਡਣ ਤੇ ਰੇਲਵੇ `ਚ ਜਾਣ ਨਾਲ ਹੀ ਚੰਗੇ ਖਿਡਾਰੀ ਤੋਂ ਮਾੜਾ ਖਿਡਾਰੀ ਬਣ ਗਿਆ?”
ਉਤੋਂ ਟੋਕੀਓ-1964 ਦੀਆਂ ਓਲੰਪਿਕ ਖੇਡਾਂ ਆ ਗਈਆਂ। ਉਦੋਂ ਭਾਰਤ ਕੋਲੋਂ ਓਲੰਪਿਕ ਤੇ ਏਸ਼ੀਆ ਦੀ ਹਾਕੀ ਗੁਰਜ ਖੁੱਸੀ ਹੋਈ ਸੀ ਜੋ ਮੁੜ ਜਿੱਤਣੀਸੀ। ਮੀਡੀਏ ਨੇ ਪ੍ਰਿਥੀਪਾਲ ਸਿੰਘ ਦੇ ਹੱਕ `ਚ ਆਵਾਜ਼ ਚੁੱਕੀ ਤਾਂ ਉਸ ਨੂੰ ਮੁੜ ਭਾਰਤੀ ਟੀਮ ਵਿਚ ਪਾਲਿਆ ਗਿਆ। ਰੋਮ ਵਾਂਗ ਟੋਕੀਓ `ਚ ਵੀ ਉਸ ਨੇ ਸਭ ਤੋਂ ਵੱਧ ਗੋਲ ਕੀਤੇ।ਫਾਈਨਲ ਮੈਚ ਰੋਮਦੇ ਫਾਈਨਲ ਵਾਂਗਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਆਣ ਪਿਆ। ਉਦੋਂ ਪਾਕਿਸਤਾਨੀ ਖਿਡਾਰੀ ਸਮਝਦੇ ਸਨ ਕਿ ਭਾਰਤੀ ਕੁੜੀਆਂ ਵਾਂਗ ਸੋਹਲ ਖੇਡ ਖੇਡਦੇ ਹਨ ਇਸ ਲਈ ਉਨ੍ਹਾਂ ਨੂੰ ਮਾਰ ਧਾੜ ਦੀ ਖੇਡ ਨਾਲ ਹਰਾਇਆ ਜਾ ਸਕਦੈ।
ਪ੍ਰਿਥੀਪਾਲ ਹੋਰਾਂ ਨੇ ਮਤਾ ਪਕਾ ਲਿਆ ਕਿ ਐਤਕੀਂ ਉਨ੍ਹਾਂ ਨੂੰ ਬੰਦਿਆਂ ਵਾਂਗ ਟੱਕਰਨਾ। ਮੈਚ ਦੇ ਦੂਜੇ ਅੱਧ `ਚ ਹਾਕੀਆਂ ਭਿੜ ਪਈਆਂ। ਜਪਾਨ ਦੇ ਅਖ਼ਬਾਰ ‘ਯਮੇਰੀ’ ਨੇ ਉਹਦੀ ਤਸਵੀਰ ਛਾਪੀ ਜਿਸ ਵਿਚ ਪਾਕਿਸਤਾਨੀ ਖਿਡਾਰੀ ਨੇ ਭਾਰਤੀ ਟੀਮ ਦੇ ਕਪਤਾਨ ਚਰਨਜੀਤ ਸਿੰਘ ਉੱਤੇ ਹਾਕੀ ਉੱਘਰੀ ਹੋਈ ਸੀ ਤੇ ਪ੍ਰਿਥੀਪਾਲ ਨੇ ਪਾਕਿਸਤਾਨੀ ਖਿਡਾਰੀ ਦੇ ਗਿੱਟਿਆਂ ਵਿਚ ਹਾਕੀ ਅੜਾ ਕੇ ਉਹਦੀਆਂ ਰਗਾਂ ਨੂੰ ਹੱਥ ਪਾਇਆ ਹੋਇਆ ਸੀ। ਇਸ ਨਾਲ ਭਾਰਤੀ ਖਿਡਾਰੀਆਂ ਦੀ ਸੋਹਲ ਖੇਡ ਦਾ ਭੁਲੇਖਾ ਨਿਕਲ ਗਿਆ। ਭਾਰਤ ਇਕ ਗੋਲ ਨਾਲ ਅੱਗੇ ਸੀ। ਪਾਕਿਸਤਾਨ ਦਾ ਫਾਰਵਰਡ‘ਬੋਲ਼ਾ’ ਪ੍ਰਿਥੀਪਾਲ ਤੋਂ ਡਰਦਾ ਉਹਦੇ ਲਵੇ ਲੱਗਣੋ ਹੀ ਹਟ ਗਿਆ। ਬੋਲ਼ੇ ਨੂੰ ਅੱਗੇ ਵਧਣੋ ਝਿਜਕਦਿਆਂ ਵੇਖ ਫੁੱਲ ਬੈਕ ਤਨਵੀਰ ਨੇ ਕਿਹਾ, “ਬੋਲਿਆ ਮਰ `ਗਾਂਹ, ਗੋਲ ਉਤਾਰ।”ਬੋਲ਼ੇ ਨੇ ਜਵਾਬ ਦਿੱਤਾ, “ਇਹ ਨ੍ਹੀ ਉਤਰਦਾ ਹੁਣ, `ਗਾਂਹ ਤੇਰਾ ਪਿਉ ਖੜ੍ਹਾ!”ਇੰਜ ਭਾਰਤ ਨੇ ਰੋਮ ਦੀ ਹਾਰ ਦਾ ਬਦਲਾ ਲਿਆ।
ਟੋਕੀਓ `ਚ ਭਾਰਤੀ ਟੀਮ ਦੇ 22 ਗੋਲਾਂ ਵਿਚੋਂ 11 ਗੋਲ ਪ੍ਰਿਥੀਪਾਲ ਸਿੰਘ ਨੇ ਕੀਤੇ। ਦੋ ਸਾਲ ਬਾਅਦ 1966 ਦੀਆਂ ਏਸਿ਼ਆਈ ਖੇਡਾਂ ਬੈਂਕਾਕ ਵਿਚ ਹੋਈਆਂ। ਉਦੋਂ ਗੋਲਚੀ ਸ਼ੰਕਰ ਲਖਸ਼ਮਣ ਤੋਂ ਬਿਨਾਂ ਅੱਗੇ ਖੇਡਣ ਵਾਲੇ ਸਾਰੇ ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ। ਉਥੇ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਏਸਿ਼ਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਕੁਝ ਮਹੀਨੇ ਬਾਅਦ ਪ੍ਰਿਥੀਪਾਲਰੇਲਵੇ ਦੀ ਨੌਕਰੀ ਛੱਡ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿਚ ਸਟੂਡੈਂਟਸ ਵੈੱਲਫੇਅਰ ਵਿਭਾਗ ਦਾ ਡਿਪਟੀ ਡਾਇਰੈਕਟਰ ਬਣ ਗਿਆ। ਡਿਪਟੀ ਡਾਇਰੈਕਟਰ ਹੁੰਦਿਆਂ ਵੀ ਉਹ ਸਰਗਰਮ ਹਾਕੀ ਖੇਡਦਾ ਰਿਹਾ।
1967 ਵਿਚ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ਕੈਪਟਨ ਬਣਾਇਆ ਗਿਆ ਜਿਸ ਨੇ ਜਰਮਨੀ ਤੇ ਨੀਦਰਲੈਂਡਜ਼ ਦੀਆਂ ਟੀਮਾਂ ਖਿਲਾਫ਼ ਟੈੱਸਟ ਮੈਚ ਖੇਡੇ। ਉਸੇ ਸਾਲ ਭਾਰਤੀ ਟੀਮ ਨੇ ਉਸ ਦੀ ਕਪਤਾਨੀ ਵਿਚ ਮੈਡਰਿਡ ਦਾ ਅੰਤਰਾਸ਼ਟਰੀ ਟੂਰਨਾਮੈਂਟ ਜਿੱਤਿਆ।1968 ਵਿਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਜਾਇੰਟ ਕਪਤਾਨ ਬਣਾਇਆ ਗਿਆ। ਉਥੇ ਵੀ ਪ੍ਰਿਥੀਪਾਲ ਨੇ ਸਭ ਤੋਂ ਵੱਧ ਗੋਲ ਕੀਤੇ ਪਰ ਟੀਮ ਕਾਂਸੀ ਦਾ ਤਗ਼ਮਾ ਹੀ ਜਿੱਤ ਸਕੀ। ਇੰਜ ਪ੍ਰਿਥੀਪਾਲ ਸਿੰਘ ਪਾਸ ਓਲੰਪਿਕ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਿੰਨ ਤਗਮੇ ਹਨ ਅਤੇ ਏਸਿ਼ਆਈ ਖੇਡਾਂ ਦਾ ਇਕ ਗੋਲਡ ਤੇ ਇਕ ਸਿਲਵਰ ਮੈਡਲ ਹੈ। ਉਸ ਦੇ ਕੁਲ ਮੈਡਲ ਤਾਂ ਦੋ ਦਰਜਨ ਤੋਂ ਵੀ ਵੱਧ ਹੋਣਗੇ।
ਮੈਕਸੀਕੋ ਦੀਆਂ ਓਲੰਪਿਕ ਖੇਡਾਂ ਪਿੱਛੋਂ ਉਹ ਸਰਗਰਮ ਹਾਕੀ ਤੋਂ ਰਿਟਾਇਰ ਹੋ ਗਿਆ। ਤਦ ਤਕ ਉਹ ਪੀਏਯੂ ਲੁਧਿਆਣਾ ਵਿਖੇਵਿਦਿਆਰਥੀ ਭਲਾਈ ਵਿਭਾਗ ਦਾ ਡਾਇਰੈਕਟਰ ਬਣ ਚੁੱਕਾ ਸੀ। ਉਹਦੀ ਆਮਦ ਨਾਲ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੇਡ ਸਰਗਰਮੀਆਂ ਵਿਚ ਹੋਰ ਵੀ ਵਾਧਾ ਹੋ ਗਿਆ। ਉਥੇ ਖੇਡਾਂ ਦੇ ਵੱਡੇ ਟੂਰਨਾਮੈਂਟ ਕਰਾਏ ਜਾਣ ਲੱਗੇ। ਉਸ ਨੂੰ ਕੁਝ ਸਮਾਂ ਭਾਰਤੀ ਹਾਕੀ ਟੀਮਾਂ ਦੀ ਚੋਣ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਹ ਅੰਤਰਾਰਸ਼ਟਰੀ ਹਾਕੀ ਟੂਰਨਾਮੈਂਟਾਂ ਦਾ ਉਬਜ਼ਰਵਰ ਰਿਹਾ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਤੇ ਲਕਸ਼ਮੀਬਾਈ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਮੈਂਬਰ ਰਿਹਾ। ਹਾਕੀ ਖਿਡਾਰੀਆਂ ਵਿਚੋਂ ਉਸ ਨੂੰ ਸਭ ਤੋਂ ਪਹਿਲਾਂ ਅਰਜਨ ਅਵਾਰਡ ਮਿਲਿਆ ਤੇ ਪਦਮ ਸ਼੍ਰੀ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ।
1969 ਵਿਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ `ਤੇ ਮੈਂ ਨਨਕਾਣਾ ਸਾਹਿਬ ਗਿਆ ਤਾਂ ਪ੍ਰਿਥੀਪਾਲਦੀ ਇੱਛਾ ਅਨੁਸਾਰ ਉਹਦੇ ਪਹਿਲੇ ਖੇਡ ਮੈਦਾਨ ਦੀ ਮਿੱਟੀ ਲੈ ਆਇਆ। ਮੁੜ ਕੇ ਲੁਧਿਆਣੇਰਹਿੰਦੇ ਪ੍ਰਿਥੀਪਾਲ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਘਰ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ। ਦੱਸਿਆ ਕਿ ਉਨ੍ਹਾਂ ਦੇ ਘਰ `ਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਨੇ ਤੁਹਾਨੂੰ ਸਲਾਮ ਆਖੀ ਹੈ। ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ `ਚ ਹੰਝੂ ਤੈਰ ਆਏ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ! ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦਾ ਬਚਪਨ ਭਾਵੇਂ ਕਿਹੋ ਜਿਹਾ ਵੀ ਗੁਜ਼ਰਿਆ ਹੋਵੇ, ਹੁਲਾਰਾ ਜਿਹਾ ਆ ਜਾਂਦੈ ਬਚਪਨ ਨੂੰ ਯਾਦ ਕਰ ਕੇ। ਪ੍ਰਿਥੀਪਾਲ ਵੀ ਬਚਪਨ ਦੀਆਂ ਗੱਲਾਂ ਕਰਦਾ ਸੁਣਦਾ ਬੱਚਾ ਬਣਜਾਂਦਾ ਸੀ!
ਮੈਂ ਉਸ ਨੂੰ ਪਹਿਲੀ ਵਾਰ ਦਿੱਲੀ ਦੇ ਸਿ਼ਵਾ ਜੀ ਸਟੇਡੀਅਮ ਵਿਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿਚ ਉਸ ਕੋਲ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਿਆ ਤਾਂ ਸਾਡਾ ਆਮ ਹੀ ਮੇਲ ਮਿਲਾਪ ਹੋਣ ਲੱਗਾ। ਉਹ ਸਾਡੇ ਪਿੰਡ ਚਕਰ ਤੇ ਢੁੱਡੀਕੇ ਕਾਲਜ ਵਿਚ ਵੀਜਾ ਆਇਆ ਸੀ ਪਰ ਮੈਂ ਉਸ ਦਾ ਨਵਾਂ ਪਿੰਡ ਭੱਟ ਮਾਜਰਾ ਨਹੀਂ ਸਾਂ ਵੇਖ ਸਕਿਆ।
ਨਵੀਂ ਦਿੱਲੀ ਦੀਆਂ ਏਸਿ਼ਆਈ ਖੇਡਾਂ-1982 ਪਿੱਛੋਂ ਲੁਧਿਆਣੇ ਹੋਈ ਗੱਲਬਾਤਮੈਨੂੰ ਮੁੜ-ਮੁੜ ਯਾਦ ਆ ਜਾਂਦੀ ਹੈ। ਉਦੋਂ ਉਸ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਇਕ ਕਾਪੀ ਮੈਨੂੰਦਿੱਤੀ ਸੀ। ਉਸ ਵਿਚ ਲਿਖਿਆ ਸੀ ਕਿ ਦਿੱਲੀ ਏਸ਼ੀਆਡ ਦੇ ਅਧਿਕਾਰੀਆਂ ਨੇ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਵਾਲਿਆਂ ਨੂੰਵੀ ਸੱਦਾ ਪੱਤਰ ਨਹੀਂਸਨ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਾ ਜਿਸ ਦਾ ਉਸ ਨੂੰ ਦਿਲੀ ਦੁੱਖ ਸੀ।
ਹੋਣੀ ਦਾ ਭਾਣਾ ਵੇਖੋ ਕਿ ਯੂਨੀਵਰਸਿਟੀ ਵਿਚ ਵਿਦਿਆਰਥੀ ਗੁੱਟਾਂ ਦੇ ਝਗੜੇ ਸੁਲਝਾਉਂਦਿਆਂ ਉਹ ਇਕ ਗੁੱਟ ਦੀ ਹਿੱਟ ਲਿਸਟ `ਤੇ ਆ ਗਿਆ।20 ਜਨਵਰੀ 1983 ਦੇ ਦਿਨ ਕਾਤਲ ਮੋਟਰ ਸਾਈਕਲ `ਤੇ ਆਏ ਤੇ ਕੈਂਪਸ ਵਿਚ ਹੀਗੋਲੀਆਂਮਾਰਕੇ ਰੂਪੋਸ਼ ਹੋ ਗਏ। 1947 ਦੀ ਮਾਰ ਧਾੜ `ਚੋਂ ਤਾਂ ਪ੍ਰਿਥੀਪਾਲ ਬਚ ਨਿਕਲਿਆ ਸੀ ਪਰ ਆਪਣੀ ਯੂਨੀਵਰਸਿਟੀ ਵਿਚ ਬਚ ਨਾ ਸਕਿਆ। ਪਿੱਛੇ ਉਸ ਦੀ ਵਿਧਵਾ ਪਤਨੀ, ਗੋਦ ਲਈ ਬੱਚੀ ਤੇ ਵੱਡੇ ਭਰਾ ਦੇ ਬੱਚੇ ਰਹਿ ਗਏ। ਪ੍ਰਿਥੀਪਾਲ ਜੋੜੇ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਦੇ ਵੱਡੇ ਭਰਾ ਦਾ ਪਹਿਲਾਂ ਹੀ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ।
ਯੂਨੀਵਰਸਿਟੀ ਵਿਚ ਉਸ ਨੂੰ ਸ਼ਰਧਾਂਜਲੀ ਦੇਣ ਸਮੇਂਬੜਾ ਵੱਡਾ ਇਕੱਠ ਹੋਇਆ। ਉਸ ਦੀ ਯਾਦ ਵਿਚ ਪ੍ਰਿਥੀਪਾਲ ਸਿੰਘ ਸਪੋਰਟਸ ਕੰਪਲੈਕਸ ਬਣਾਇਆ ਗਿਆ ਜਿਥੇ ਹਾਕੀ ਦਾ ਆਸਟ੍ਰੋ ਟਰਫ਼ ਲਾਇਆ ਗਿਆ। ਉਸ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਹੁੰਦੇ ਹਨ। ਕੁਝ ਸਾਲ ਪਹਿਲਾਂ ਮੈਂ ਕੈਨੇਡਾ ਤੋਂ ਪੰਜਾਬ ਗਿਆ ਤਾਂ ਪ੍ਰਿਥੀਪਾਲ ਸਿੰਘ ਦੇ ਭਤੀਜੇ ਤਰਲੋਚਣ ਸਿੰਘ ਦਾ ਫੋਨ ਆਇਆ। ਉਸ ਨੇ ਸੱਦਾ ਦਿੱਤਾ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ।
ਮੈਂ ਉਹਨਾਂ ਦੇ ਘਰ ਗਿਆ ਤਾਂ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ ਜੋ ਅੱਖਾਂ ਮੀਟੀ ਜੁਗਾਲੀ ਕਰ ਰਹੀਆਂ ਸਨ। ਇਕ ਬੰਨੇ ਖੁਰਲੀਆਂ ਬਣੀਆਂ ਹੋਈਆਂ ਤੇ ਖੇਤੀਬਾੜੀ ਦੇ ਸੰਦ ਪਏ ਸਨ। ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਮੌਜੂਦ ਸਨ। ਉਹ ਬੈਠਕ ਜਿਥੇ ਹਾਕੀ ਦੇ ਓਲੰਪੀਅਨ ਤੇ ਅਫਸਰ ਆਉਂਦੇ ਜਾਂਦੇ ਰਹੇ ਸਨ ਵੀਰਾਨ ਪਈ ਸੀ। ਉਹਦੇ ਵਿਚ ਕੁਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਾਉਂਦੀਆਂ ਸਨ ਕਿ ਇਹ ਪੈਨਲਟੀ ਕਾਰਨਰ ਦੇ ਬਾਦਸ਼ਾਹ ਦੀ ਬੈਠਕ ਸੀ!
ਫੁੱਟਬਾਲ ਦੇ ਦੀਵਾਨੇ ਬ੍ਰਾਜ਼ੀਲ ਦੇ ਪੇਲੇ ਵੱਲੋਂ ਪਹਿਨੀਆਂ ਪੁਸ਼ਾਕਾਂ ਦੀਆਂ ਲੀਰਾਂ ਵੀ ਸਾਂਭੀ ਬੈਠੇ ਹਨ। ਸਾਡਾ ਪ੍ਰਿਥੀਪਾਲ ਸਿੰਘ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਅਸੀਂ ਤਾਂ ਉਹਦੀ ਉਹ ਹਾਕੀ ਵੀ ਨਹੀਂ ਸੰਭਾਲੀ ਜੀਹਦੇ ਨਾਲ ਉਹਨੇ ਓਲੰਪਿਕ ਖੇਡਾਂ ਵਿਚ ਸਭ ਤੋਂ ਬਹੁਤੇ ਗੋਲ ਕੀਤੇ ਸਨ!

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ