Welcome to Canadian Punjabi Post
Follow us on

25

June 2025
 
ਕੈਨੇਡਾ

ਫਾਰਮਾਕੇਅਰ ਬਿੱਲ ਲਿਆਉਣ ਲਈ ਜੇ ਲਿਬਰਲਾਂ ਨੂੰ ਵਧੇਰੇ ਸਮਾਂ ਚਾਹੀਦਾ ਹੈ ਤਾਂ ਨਤੀਜੇ ਵੀ ਬਿਹਤਰ ਹੋਣ : ਜਗਮੀਤ ਸਿੰਘ

November 27, 2023 10:04 PM

ਓਟਵਾ, 27 ਨਵੰਬਰ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇ ਫੈਡਰਲ ਸਰਕਾਰ ਨੂੰ ਇਸ ਸਾਲ ਫਾਰਮਾਕੇਅਰ ਬਿੱਲ ਪਾਸ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਬਦਲੇ ਵਿੱਚ ਅਸੀਂ ਵੀ ਬਿਹਤਰ ਨਤੀਜਿਆਂ ਦੀ ਆਸ ਕਰਦੇ ਹਾਂ।
ਡੈੱਡਲਾਈਨ ਸਿਰ ਉੱਤੇ ਆ ਚੁੱਕੀ ਹੈ ਤੇ ਅਜਿਹੇ ਵਿੱਚ ਇਹ ਕਨਸੋਆਂ ਵੀ ਮਿਲ ਰਹੀਆਂ ਹਨ ਕਿ ਜੇ ਲਿਬਰਲ ਸਰਕਾਰ ਆਪਣਾ ਵਾਅਦਾ ਪੂਰਾ ਨਾ ਕਰ ਸਕੀ ਤਾਂ ਲਿਬਰਲ-ਐਨਡੀਪੀ ਡੀਲ ਕਿਤੇ ਟੁੱਟ ਹੀ ਨਾ ਜਾਵੇ। ਪਰ ਸੋਮਵਾਰ ਨੂੰ ਸਾਰੀਆਂ ਅਟਕਲਾਂ ਉੱਤੇ ਰੋਕ ਲਾਉਂਦਿਆਂ ਫੈਡਰਲ ਐਨਡੀਪੀ ਨੇ ਆਖਿਆ ਕਿ ਉਹ ਲਿਬਰਲਾਂ ਉੱਤੇ ਪਾਏ ਦਬਾਅ ਨੂੰ ਘੱਟ ਨਹੀਂ ਕਰਨ ਜਾ ਰਹੀ, ਸਗੋਂ ਇਸ ਗੱਲ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਜੇ 2023 ਵਿੱਚ ਕੋਈ ਬਿੱਲ ਸਾਕਾਰ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।
ਐਨਡੀਪੀ ਦੀ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਅਲਾਨਾ ਕਾਹਿਲ ਨੇ ਇੱਕ ਬਿਆਨ ਵਿੱਚ ਆਖਿਆ ਕਿ ਗੱਲਬਾਤ ਅਜੇ ਵੀ ਚੱਲ ਰਹੀ ਹੈ ਤੇ ਸਾਡੀ ਗੱਲਬਾਤ ਉਸਾਰੂ ਹੈ। ਸਾਡਾ ਮੰਨਣਾ ਹੈ ਕਿ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਕੋਲ ਅਜੇ ਵੀ ਕਾਫੀ ਸਮਾਂ ਪਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਮਹੀਨੇ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ 15 ਨਿਰਧਾਰਤ ਸਿਟਿੰਗ ਡੇਅਜ਼ ਰਹਿ ਰਹੇ ਸਨ ਤੇ ਹਾਲਾਤ ਇਹ ਹਨ ਕਿ ਨੈਸ਼ਨਲ ਫਾਰਮਾਕੇਅਰ ਫਰੇਮਵਰਕ ਕਾਇਮ ਕਰਨ ਲਈ ਅਜੇ ਤੱਕ ਪੇਸ਼ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਦੇ ਜਲਦ ਆਉਣ ਦੀ ਕੋਈ ਵਾਈ-ਧਾਈ ਹੈ।ਜਿ਼ਕਰਯੋਗ ਹੈ ਕਿ ਲਿਬਰਲਾਂ ਨੇ ਸਾਲ ਦੇ ਸ਼ੁਰੂ ਵਿੱਚ ਬਿੱਲ ਦਾ ਪਹਿਲਾ ਡਰਾਫਟ ਐਨਡੀਪੀ ਸਾਹਮਣੇ ਪੇਸ਼ ਕੀਤਾ ਸੀ ਪਰ ਉਸ ਸਮੇਂ ਜਗਮੀਤ ਸਿੰਘ ਨੇ ਉਸ ਨੂੰ ਨਾਕਾਫੀ ਦੱਸਦਿਆਂ ਰੱਦ ਕਰ ਦਿੱਤਾ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੈਮਿਲਟਨ ਦੀ ਲਾਪਤਾ ਔਰਤ ਦੇ ਕਾਮਨ-ਲਾਅ ਪਾਰਟਨਰ 'ਤੇ ਲੱਗਾ ਸੈਕਿੰਡ ਡਿਗਰੀ ਕਤਲ ਦਾ ਦੋਸ਼ ਕਿਊਬੈਕ ਜੇਲ੍ਹ ਤੋਂ ਭੱਜਣ ਵਾਲਾ ਉਮਰ ਕੈਦ ਦਾ ਦੋਸ਼ੀ ਕਾਬੂ ਝੀਲ ਸਿਮਕੋ ਦੇ ਕੰਢਿਆਂ 'ਤੇ ਪਹੁੰਚਿਆ ‘ਬੀਬੋਟ’ ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ