Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਕੈਨੇਡਾ

ਐਨਡੀਪੀ ਦੇ ਇਜਲਾਸ ਵਿੱਚ ਜਗਮੀਤ ਸਿੰਘ ਨੇ ਟਰੂਡੋ ਤੇ ਪੌਲੀਏਵਰ ਉੱਤੇ ਜੰਮ ਕੇ ਨਜ਼ਲਾ ਝਾੜਿਆ

November 19, 2023 10:48 PM

ਵਿਕਟੋਰੀਆ, 19 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਕੈਨੇਡੀਅਨਜ਼ ਦੇ ਸੰਘਰਸ਼ ਨਾਲ ਉਨ੍ਹਾਂ ਨੂੰ ਕੋਈ ਵਾਹ ਵਾਸਤਾ ਨਹੀਂ ਰਿਹਾ। ਇਸ ਦੌਰਾਨ ਹੀ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਬਾਰੇ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਸਿਰਫ ਆਮ ਲੋਕਾਂ ਦੀ ਕੇਅਰ ਕਰਨ ਦਾ ਦਿਖਾਵਾ ਕਰਦੇ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਐਨਡੀਪੀ ਦੇ ਇਜਲਾਸ, ਜਿਸ ਵਿੱਚ 700 ਤੋਂ ਵੱਧ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਵਿੱਚ ਜਗਮੀਤ ਸਿੰਘ ਨੇ ਆਪਣੇ ਦੋਵਾਂ ਮੁੱਖ ਸਿਆਸੀ ਵਿਰੋਧੀਆਂ ਉੱਤੇ ਜੰਮ ਕੇ ਨਜ਼ਲਾ ਝਾੜਿਆ। ਲਿਬਰਲਾਂ ਦੀ ਘੱਟ ਗਿ਼ਣਤੀ ਸਰਕਾਰ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਕਰਨ ਵਾਲੇ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਟਰੂਡੋ ਸਰਕਾਰ ਨੂੰ ਬੜਾ ਨੇੜਿਓਂ ਵੇਖਿਆ ਸਮਝਿਆ ਹੈ। ਉਨ੍ਹਾਂ ਆਖਿਆ ਕਿ ਉਹ ਕਹਿਣਾ ਨਹੀਂ ਚਾਹੁੰਦੇ ਪਰ ਆਖੇ ਬਿਨਾਂ ਰਹਿ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਇੱਕ ਐਮਪੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਲਿਬਰਲਾਂ ਨਾਲ ਰਲ ਕੇ ਕੰਮ ਕਰਨ ਦਾ ਮਤਲਬ ਹੈ ਅਜਿਹੀਆਂ ਈਲਜ਼ ਨਾਲ ਕੁਸ਼ਤੀ ਕਰਨਾ ਜਿਹੜੀਆਂ ਤੇਲ ਵਿੱਚ ਗੜੁੱਚ ਹੋਣ।
ਜਗਮੀਤ ਸਿੰਘ ਨੇ ਆਖਿਆ ਕਿ ਲਿਬਰਲ ਮੁੱਦਿਆਂ ਨਾਲ ਮੱਥਾ ਲਾ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਤੋਂ ਦੂਰ ਭੱਜਣ ਦੀ ਕੋਸਿ਼ਸ਼ ਕਰਦੇ ਰਹਿੰਦੇ ਹਨ। ਲਿਬਰਲਾਂ ਨੂੰ ਇਹੋ ਨਹੀਂ ਪਤਾ ਕਿ ਜਨਤਾ ਦੇ ਅਸਲ ਮਸਲੇ ਕੀ ਹਨ ਤੇ ਉਹ ਹਰ ਕੰਮ ਵਿੱਚ ਦੇਰ ਕਰਕੇ ਸਾਰਿਆਂ ਨੂੰ ਨਿਰਾਸ਼ ਕਰਦੇ ਹਨ। ਟਰੂਡੋ ਨੂੰ ਉਸ ਸਮੇਂ ਲੋਕਾਂ ਦੇ ਮਸਲਿਆਂ ਦਾ ਚੇਤਾ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਧੱਕੇ ਨਾਲ ਉਨ੍ਹਾਂ ਮੁੱਦਿਆਂ ਉੱਤੇ ਕੰਮ ਕਰਨ ਲਈ ਆਖਿਆ ਜਾਂਦਾ ਹੈ ਤੇ ਜਾਂ ਜਦੋਂ ਉਨ੍ਹਾਂ ਦਾ ਸਿਆਸੀ ਭਵਿੱਖ ਖਤਰੇ ਵਿੱਚ ਹੁੰਦਾ ਹੈ।
ਇਸੇ ਤਰ੍ਹਾਂ ਪੌਲੀਏਵਰ ਦੀ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਹ ਆਖਦੇ ਫਿਰ ਰਹੇ ਹਨ ਕਿ ਉਹ ਆਮ ਕੈਨੇਡੀਅਨਜ਼, ਜਿਹੜੇ ਅਫੋਰਡੇਬਿਲਿਟੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਨ ਪਰ ਕੰਜ਼ਰਵੇਟਿਵ ਅਸਲ ਵਿੱਚ ਪਬਲਿਕ ਸਰਵਿਸਿਜ਼ ਉੱਤੇ ਕੱਟ ਲਾਉਣ ਲਈ ਜਾਣੇ ਜਾਂਦੇ ਹਨ। ਪੌਲੀਏਵਰ ਦੇ ਇਹ ਸਾਰੇ ਢਕਵੰਜ ਹਨ ਤੇ ਜੇ ਉਹ ਸੱਤਾ ਉੱਤੇ ਕਾਬਜ ਹੁੰਦੇ ਹਨ ਤਾਂ ਉਹ ਲੋਕਾਂ ਦੀ ਜਿ਼ੰਦਗੀ ਹੋਰ ਵੀ ਮੁਸ਼ਕਲ ਕਰ ਦੇਣਗੇ। ਪੌਲੀਏਵਰ ਹਮੇਸ਼ਾਂ ਵਰਕਿੰਗ ਲੋਕਾਂ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਅਮੀਰ ਸੀਈਓਜ਼ ਦੀ ਗੱਲ ਕਰਦਿਆਂ ਕਦੇ ਨਹੀਂ ਸੁਣਿਆ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕ ਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀ ਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰ ਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲ ਭਾਰਤ-ਕੈਨੇਡਾ ਤਨਾਅ: ਹੁਣ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਭਾਰਤੀ ਡਿਪਲੋਮੈਟਾਂ `ਤੇ ਕੈਨੇਡੀਅਨ ਜਾਨਾਂ ਨੂੰ ਖ਼ਤਰੇ ਦੀ ਗੱਲ ਦੁਹਰਾਈ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਵਿਧਾਨਸਭਾ ਚੋਣਾਂ ਵਿਚ 14 ਪੰਜਾਬੀ ਉਮੀਦਵਾਰਾਂ ਨੇ ਕੀਤੀ ਜਿੱਤ ਹਾਸਿਲ, ਕੈਨੇਡਾ ਦੀ ਰਾਜਨੀਤੀ ਵਿਚ ਵਧਿਆ ਪ੍ਰਭਾਵ ਫ੍ਰਸਟ ਨੇਸ਼ਨ ਮੁਖੀਆਂ ਨੇ ਲੈਂਡਮਾਰਕ ਚਾਈਲਡ ਵੈਲਫੇਅਰ ਰੀਫੋਰਮ ਨੂੰ ਰੱਦ ਕਰਨ ਲਈ ਕੀਤਾ ਵੋਟ ਬੇਸਲਾਈਨ ਰੋਡ `ਤੇ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ ਭਾਰਤ ਨੇ ਕਿਹਾ: ਕੈਨੇਡਾ ਕੋਲ ਉਸ ਦੀਆਂ 26 ਹਵਾਲਗੀਆਂ ਲੰਬਿਤ ਸਿਹਤ ਸੁਰੱਖਿਆ ਪ੍ਰਤੀ ਸੁਝਾਵਾਂ ਲਈ ਓ.ਐੱਮ.ਏ. ਲਾਂਚ ਕਰੇਗੀ ‘ਸਟਾਪ ਦੀ ਕ੍ਰਾਇਸਸ’