Welcome to Canadian Punjabi Post
Follow us on

04

October 2023
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਵੱਲੋਂ ਰਾਮਸੇਤੂ ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦਲੜਾਕੂ ਜਹਾਜ਼ ਮਿਗ-21 ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਨਹੀਂ ਰਹੇਗਾ, ਹੋਵੇਗੀ ਵਿਦਾਈਪੀਅਰੇ ਐਗੋਸਟਿਨੀ, ਫੇਰੇਂਕ ਕਰੂਜ਼ ਅਤੇ ਐਨੀ ਹੁਈਲੀਅਰ ਨੂੰ ਨੋਬਲਐਲਨ ਮਸਕ ਦੀ ਪਹਿਲੀ ਪਤਨੀ ਜਸਟਿਨ ਮਸਕ ਦੇ ਇੱਕ ਲੇਖ ਵਿਚ ਖੁਲਾਸਾ: ਐਲਨ ਮਸਕ ਨੇ ਜਸਟਿਨ ਨੂੰ ਕਿਹਾ ਸੀ- 'ਜੇ ਤੂੰ ਮੇਰੀ ਕਰਮਚਾਰੀ ਹੁੰਦੀ ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦਿੰਦਾ'ਅਮਰੀਕਾ ਦੇ ਸੰਸਦ ਮੈਂਬਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਹਾਜ਼ ਹਾਦਸੇ ਵਿਚ ਮੌਤਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਨਾਮਜ਼ਦ ਕੀਤਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨਤਾਂਤਰਿਕ ਦੇ ਕਹਿਣ 'ਤੇ ਗੁਆਂਢੀ ਨੇ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ
 
ਕੈਨੇਡਾ

ਜਲਦ ਹੀ ਹਾਊਸਿੰਗ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ : ਟਰੂਡੋ

September 13, 2023 11:23 PM

ਓਟਵਾ, 13 ਸਤੰਬਰ (ਪੋਸਟ ੁਿਬਊਰੋ) : ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋ ਇਹ ਐਲਾਨ ਕੀਤਾ ਗਿਆ ਕਿ ਹਾਊਸਿੰਗ ਦਾ ਮਸਲਾ ਅਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਕੀਤੇ ਗਏ ਮਿਊਂਸਪਲ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਦਾ ਕਰਾਰ ਕੀਤਾ। ਇਹ ਨਿੱਕੇ ਪੱਧਰ ਉੱਤੇ ਚੁੱਕਿਆ ਜਾਣ ਵਾਲਾ ਕਦਮ ਹੈ ਤੇ ਲਿਬਰਲ ਇਹ ਦੱਸਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਇਸ ਨਾਲ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਲੰਡਨ, ਓਨਟਾਰੀਓ ਨਾਲ 74 ਮਿਲੀਅਨ ਡਾਲਰ ਦੀ ਇਹ ਡੀਲ ਅਗਲੇ ਤਿੰਨ ਸਾਲਾਂ ਵਿੱਚ 2,000 ਦੇ ਨੇੜੇ ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਦੇ ਕੰਮ ਵਿੱਚ ਤੇਜ਼ੀ ਲੈ ਆਵੇਗੀ ਤੇ ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ ਵਿੱਚ ਕਈ ਹਜ਼ਾਰ ਘਰ ਹੋਰ ਤਿਆਰ ਕੀਤੇ ਜਾ ਸਕਣਗੇ। ਲਿਬਰਲਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਬਹੁ ਪੜਾਵੀ ਹਾਊਸਿੰਗ ਰਣਨੀਤੀ ਦਾ ਹੀ ਹਿੱਸਾ ਹੈ। ਇਸ ਲਈ ਰੀ-ਜ਼ੋਨਿੰਗ ਦੀ ਲੋੜ ਨਹੀਂ ਹੋਵੇਗੀ ਤੇ ਇਸ ਨਾਲ ਡੂਪਲੈਕਸਿਜ਼, ਟ੍ਰਿਪਲੈਕਸਿਜ਼ ਦੇ ਨਾਲ ਨਾਲ ਨਿੱਕੇ ਅਪਾਰਟਮੈੰਟਸ ਦਾ ਨਿਰਮਾਣ ਵੀ ਕੀਤਾ ਜਾ ਸਕੇਗਾ।
ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀਆ ਡੀਲਜ਼ ਹੀ ਹੋਰਨਾਂ ਸਿਟੀਜ਼ ਨਾਲ ਵੀ ਕੀਤੀਆਂ ਗਈਆਂ ਹਨ ਤੇ ਜਲਦ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਫੋਰਡੇਬਲ ਘਰ ਮਾਰਕਿਟ ਵਿੱਚ ਆ ਜਾਣਗੇ। ਟਰੂਡੋ ਨੇ ਆਖਿਆ ਕਿ ਹਾਊਸਿੰਗ ਸੁਲਝਾਉਣ ਯੋਗ ਸਮੱਸਿਆ ਹੈ ਤੇ ਜੇ ਅਸੀਂ ਰਲ ਕੇ ਕੰਮ ਕਰੀਏ ਤਾਂ ਇਸ ਨੂੰ ਜਲਦ ਹੀ ਸੁਲਝਾਇਆ ਜਾ ਸਕਦਾ ਹੈ। ਕੈਨੇਡਾ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਇੱਕ ਵਾਰੀ ਫਿਰ ਅਸੀਂ ਅਜਿਹਾ ਕਰਨ ਜਾ ਰਹੇ ਹਾਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈੱਗ ਫਰਗਸ ਬਣੇ ਹਾਊਸ ਆਫ ਕਾਮਨਜ਼ ਦੇ ਨਵੇਂ ਸਪੀਕਰ ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟਸ ਵਾਪਿਸ ਸੱਦਣ ਲਈ ਆਖਿਆ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਦੋ ਮਹੀਨੇ ਬਾਅਦ ਵੀ ਫੈਡਰਲ ਮੰਤਰੀਆਂ ਨੂੰ ਆਪਣੇ ਮਹਿਕਮਿਆਂ ਸਬੰਧੀ ਨਹੀਂ ਮਿਲੇ ਪੱਤਰ ਛੇ ਪ੍ਰੋਵਿੰਸਾਂ ਨੇ ਘੱਟ ਤੋਂ ਘੱਟ ਉਜਰਤਾਂ ਵਿੱਚ ਕੀਤਾ ਵਾਧਾ ਫੂਡ ਦੀਆਂ ਕੀਮਤਾਂ ਘਟਾਉਣ ਲਈ ਐਨਡੀਪੀ ਆਗੂ ਨੇ ਸਰਕਾਰ ਤੋਂ ਉਨ੍ਹਾਂ ਦੇ ਬਿੱਲ ਨੂੰ ਅਪਨਾਉਣ ਦੀ ਕੀਤੀ ਮੰਗ ਭਾਰਤ ਤੇ ਕੈਨੇਡਾ ਦਰਮਿਆਨ ਵਧੇ ਤਣਾਅ ਦਰਮਿਆਨ ਬਲਿੰਕਨ ਤੇ ਜੈਸ਼ੰਕਰ ਨੇ ਕੀਤੀ ਮੁਲਾਕਾਤ ਫਾਈਜ਼ਰ ਦੀ ਨਵੀਂ ਵੈਕਸੀਨ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ ਨਹੀਂ ਰਹੇ ਡੰਬਲਡੋਰ ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਟਰੂਡੋ ਨੇ ਮੰਗੀ ਮੁਆਫੀ ਜਲਦ ਹੀ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣਨਗੇ ਐਮਪੀਜ਼