Welcome to Canadian Punjabi Post
Follow us on

12

July 2024
 
ਕੈਨੇਡਾ

ਆਖਿਰਕਾਰ ਕੈਨੇਡਾ ਲਈ ਭਾਰਤ ਤੋਂ ਰਵਾਨਾ ਹੋਏ ਟਰੂਡੋ

September 12, 2023 09:20 AM

ਓਟਵਾ, 12 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਹਾਜ਼ ਵਿੱਚ ਆਏ ਮੇਨਟੇਨੈਂਸ ਦੇ ਮੁੱਦੇ ਦੇ ਠੀਕ ਹੋਣ ਤੋਂ ਬਾਅਦ ਆਖਿਰਕਾਰ ਕੈਨੇਡਾ ਲਈ ਰਵਾਨਾ ਹੋ ਗਏ ਹਨ। ਜਹਾਜ਼ ਵਿੱਚ ਗੜਬੜੀ ਹੋਣ ਕਾਰਨ ਟਰੂਡੋ ਦੋ ਦਿਨ ਲਈ ਭਾਰਤ ਹੀ ਫਸੇ ਰਹੇ।
ਇੱਕ ਹਫਤੇ ਪਹਿਲਾਂ ਟਰੂਡੋ ਨੇ ਇਹ ਦੌਰਾ ਸ਼ੁਰੂ ਕੀਤਾ ਸੀ। ਆਸੀਆਨ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਟਰੂਡੋ ਜਕਾਰਤਾ ਗਏ ਸਨ ਜਿੱਥੇ ਉਨ੍ਹਾਂ ਸਿੰਗਾਪੁਰ ਜਾਣ ਤੋਂ ਪਹਿਲਾਂ ਉਨ੍ਹਾਂ ਸਾਊਥਈਸਟ ਏਸ਼ੀਅਨ ਆਗੂਆਂ ਨਾਲ ਟਰੇਡ ਵਾਰਤਾ ਕੀਤੀ। ਪਿਛਲੇ ਸੁ਼ੱਕਰਵਾਰ ਟਰੂਡੋ ਜੀ-20 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁ਼ੰਚੇ ਸਨ। ਟਰੂਡੋ ਦਾ ਜਹਾਜ਼ ਐਤਵਾਰ ਨੂੰ ਓਟਵਾ ਰਵਾਨਾ ਹੋਣਾ ਸੀ। ਪਰ ਜਹਾਜ਼ ਵਿੱਚ ਗੜਬੜੀ ਹੋਣ ਕਾਰਨ ਇਹ ਉਡਾਨ ਹੀ ਨਹੀਂ ਭਰ ਸਕਿਆ।
ਫਿਰ ਟਰੂਡੋ ਨੂੰ ਕੈਨੇਡਾ ਲਿਆਉਣ ਦੀਆਂ ਤਿਆਰੀਆਂ ਹੋਣ ਲੱਗੀਆਂ। ਰੌਇਲ ਕੈਨੇਡੀਅਨ ਏਅਰ ਫੋਰਸ ਨੇ ਭਾਰਤ ਤੋਂ ਟਰੂਡੋ ਤੇ ਉਨ੍ਹਾਂ ਦੇ ਵਫਦ ਨੂੰ ਐਤਵਾਰ ਨੂੰ ਕੈਨੇਡਾ ਲਿਆਉਣ ਲਈ ਸੀਸੀ-150 ਪੋਲਾਰਿਸ ਭੇਜਿਆ। ਇਸ ਦੌਰਾਨ ਇੱਕ ਤਕਨੀਸ਼ੀਅਨ ਜਹਾਜ਼ ਦਾ ਵਿਗੜਿਆ ਹੋਇਆ ਹਿੱਸਾ ਲੈ ਕੇ ਕਮਰਸ਼ੀਅਲ ਫਲਾਈਟ ਰਾਹੀਂ ਨਵੀਂ ਦਿੱਲੀ ਪਹੁੰਚਿਆ। ਫਿਰ ਜਹਾਜ਼ ਦੀ ਗੜਬੜੀ ਦੂਰ ਹੋ ਗਈ ਤੇ ਉਸ ਨੂੰ ਉੱਡਣ ਦੀ ਇਜਾਜ਼ਤ ਦੇ ਦਿੱਤੀ ਗਈ। ਸਕਿਊਰਿਟੀ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਕਮਰਸ਼ੀਅਲ ਜਹਾਜ਼ ਰਾਹੀਂ ਸਫਰ ਨਹੀਂ ਕਰਦੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਵੀ ਓਂਟਾਰੀਓ ਵਿੱਚ ਬਲੂਬੇਰੀ ਦਾ ਸੀਜ਼ਨ ਸ਼ੁਰੂ ਪ੍ਰਧਾਨ ਮੰਤਰੀ ਟਰੂਡੋ ਨੇ ਫਰੀਲੈਂਡ ਉੱਤੇ ਪੂਰਾ ਭਰੋਸਾ ਜਤਾਇਆ ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ ਬੀ.ਸੀ. ਹਾਈਵੇ `ਤੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਟ੍ਰੈਕ ਸਟਾਰ ਨੂੰ ਦੇਸ਼ ਨਿਕਾਲੇ ਤੋਂ ਇੱਕ ਸਾਲ ਦੀ ਮਿਲੀ ਛੋਟ ਐਡਮੈਂਟਨ ਵਿਚ ਦੋ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ ਸਕਵੈਮਿਸ਼, ਬੀ.ਸੀ. ਨੇੜੇ 3 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਜਸਟਿਨ ਬੀਬਰ ਨੇ ਭਾਰਤ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤਕ ਪ੍ਰੋਗਰਾਮ ਵਿਚ ਦਿੱਤੀ ਪੇਸ਼ਕਾਰੀ, ਸ਼ੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਯਾਦਾਂ ਬੀ.ਸੀ. ਦੀ ਔਰਤ `ਤੇ ਅੱਤਵਾਦੀ ਗੁਰੱਪ ਵਿੱਚ ਸ਼ਾਮਿਲ ਹੋਣ ਅਤੇ ਅੱਤਵਾਦੀ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਐਡਮੈਂਟਨ ਦੀ ਡਾਕਟਰ ਬਣੇਗੀ ਪਹਿਲੀ ਮਹਿਲਾ ਕੈਨੇਡੀਅਨ ਕਾਰੋਬਾਰੀ ਵਪਾਰਕ ਪੁਲਾੜ ਯਾਤਰੀ