Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਕੈਨੇਡਾ

ਚੀਨ ਵਿੱਚ ਕੈਨੇਡੀਅਨ ਪਬਲਿਕ ਪੈਨਸ਼ਨ ਫੰਡ ਨਿਵੇਸ਼ ਦਾ ਨਰੀਖਣ ਵਧਿਆ

May 22, 2023 09:26 AM

ਮਾਂਟਰੀਅਲ, 22 ਮਈ (ਪੋਸਟ ਬਿਊਰੋ) : ਕੈਨੇਡਾ ਦੇ ਸੱਭ ਤੋਂ ਵੱਡੇ ਪਬਲਿਕ ਪੈਨਸ਼ਨ ਫੰਡਜ਼ ਵੱਲੋਂ ਚੀਨ ਵਿੱਚ ਕੀਤੇ ਗਏ ਨਿਵੇਸ਼ ਦਾ ਨਰੀਖਣ ਕਾਫੀ ਵੱਧ ਗਿਆ ਹੈ। ਅਜਿਹਾ ਦੋਵਾਂ ਦੇਸ਼ਾਂ ਦਰਮਿਆਨ ਖੱਟੇ ਹੋ ਰਹੇ ਸਬੰਧਾਂ ਕਾਰਨ ਹੋਇਆ ਹੈ। ਇਸ ਤੋਂ ਇਲਾਵਾ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਇਨ੍ਹਾਂ ਵਿੱਚੋਂ ਕੁੱਝ ਨਿਵੇਸ਼ ਨਾਲ ਚੀਨ ਦੀ ਯੁਈਗਰ ਘੱਟਗਿਣਤੀਆਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ।
ਪਿੱਛੇ ਜਿਹੇ ਕੈਨੇਡਾ-ਚੀਨ ਦੇ ਸਬੰਧਾਂ ਦਾ ਅਧਿਐਨ ਕਰ ਰਹੀ ਪਾਰਲੀਮਾਨੀ ਕਮੇਟੀ ਨੂੰ ਓਨਟਾਰੀਓ ਟੀਚਰਜ਼ ਪੈਨਸ਼ਨ ਪਲੈਨ ਤੇ ਬ੍ਰਿਟਿਸ਼ ਕੋਲੰਬੀਆ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਦੇ ਨੁਮਾਇੰਦਿਆਂ (ਜਿਹੜੀ ਬੀਸੀ ਦੇ ਪਬਲਿਕ ਸੈਕਟਰ ਵਰਕਰਜ਼ ਦੀਆਂ ਪੈਨਸ਼ਨਾਂ ਮੈਨੇਜ ਕਰਦੀ ਹੈ) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੀਨ ਵਿੱਚ ਸਿੱਧਾ ਨਵਾਂ ਨਿਵੇਸ਼ ਰੋਕ ਦਿੱਤਾ ਗਿਆ ਹੈ।
ਇਹ ਰੋਕ ਉਸ ਸਮੇਂ ਲਾਈ ਗਈ ਜਦੋਂ ਇਹ ਦੋਸ਼ ਲੱਗੇ ਕਿ 2019 ਤੇ 2021 ਦੀਆਂ ਕੈਨੇਡੀਅਨ ਚੋਣਾਂ ਵਿੱਚ ਚੀਨ ਵੱਲੋਂ ਦਖ਼ਲਅੰਦਾਜ਼ੀ ਕੀਤੀ ਗਈ ਸੀ ਤੇ ਇਹ ਵੀ ਕਿ ਕਮਿਊਨਿਸਟ ਪਾਰਟੀ ਦਾ ਵਿਰੋਧ ਕਰਨ ਵਾਲੇ ਕੈਨੇਡੀਅਨਜ਼ ਨੂੰ ਚੀਨ ਦੀ ਸਰਕਾਰ ਵੱਲੋਂ ਕਥਿਤ ਤੌਰ ਉੱਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇੱਕ ਮਹੀਨਾ ਪਹਿਲਾਂ ਕੈਨੇਡਾ ਵੱਲੋਂ ਚੀਨ ਦੇ ਕਾਊਂਸਲਰ ਆਫਿਸ ਦੇ ਅਧਿਕਾਰੀ ਨੂੰ ਕੱਢ ਦਿੱਤਾ ਗਿਆ ਤੇ ਬਦਲਾਲਊ ਕਾਰਵਾਈ ਵਿੱਚ ਕੁੱਝ ਹੀ ਘੰਟਿਆਂ ਮਗਰੋਂ ਚੀਨ ਨੇ ਵੀ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ। ਚੀਨ ਨੇ ਇਹ ਦੋਸ਼ ਵੀ ਲਾਇਆ ਕਿ ਕੈਨੇਡਾ ਵੱਲੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ।
ਪਰ ਇਸ ਦੌਰਾਨ ਕੈਨੇਡਾ ਦੇ ਦੋ ਵੱਡੇ ਪਬਲਿਕ ਪੈਨਸ਼ਨ ਇਨਵੈਸਟਰਜ਼-ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਤੇ ਕੈਸੇ ਡੀ ਡੀਪੂ ਐਟ ਪਲੇਸਮੈਂਟ ਡੂ ਕਿਊਬਿਕ-- ਨੇ ਆਖਿਆ ਕਿ ਉਹ ਦੁਨੀਆ ਦੇ ਦੂਜੇ ਸੱਭ ਤੋਂ ਵੱਡੇ ਅਰਥਚਾਰੇ ਵਿੱਚ ਨਿਵੇਸ਼ ਕਰਕੇ ਕੈਨੇਡੀਅਨਜ਼ ਨੂੰ ਬਿਹਤਰ ਮੁਨਾਫਾ ਦਿਵਾਉਣਾ ਚਾਹੁੰਦੇ ਹਨ ਪਰ ਉਹ ਇਹ ਵਾਅਦਾ ਵੀ ਕਰਦੇ ਹਨ ਕਿ ਉਹ ਪੂਰੀ ਜਿੰ਼ਮੇਵਾਰੀ ਨਾਲ ਚੀਨ ਵਿੱਚ ਨਿਵੇਸ਼ ਕਰਨਗੇ। ਸੰਯੁਕਤ ਰਾਸ਼ਟਰ ਦੇ ਹਿਊਮਨ ਰਾਈਟਸ ਆਫਿਸ ਨੇ ਪਿਛਲੇ ਸਾਲ ਅਗਸਤ ਵਿੱਚ ਆਖਿਆ ਕਿ ਚੀਨ ਵੱਲੋਂ ਆਪਣੇ ਪੱਛਮੀ ਜਿ਼ਨਜਿ਼ਆਂਗ ਰੀਜਨ ਵਿੱਚ ਯੂਈਗਰ ਕਮਿਊਨਿਟੀ ਖਿਲਾਫ ਸਖ਼ਤ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਨ। ਪਰ ਚੀਨੀ ਸਰਕਾਰ ਇਸ ਨੂੰ ਅੱਤਵਾਦ ਖਿਲਾਫ ਲੜਾਈ ਦੱਸਦੀ ਹੈ।

 

 

 
Have something to say? Post your comment