Welcome to Canadian Punjabi Post
Follow us on

02

July 2025
 
ਕੈਨੇਡਾ

ਨਵੇਂ ਸਮਝੌਤੇ ਨਾਲ ਖ਼ਤਮ ਹੋ ਜਾਵੇਗਾ ਸਵੂਪ ਦਾ ਵਜੂਦ

May 22, 2023 09:25 AM

ਓਟਵਾ, 22 ਮਈ (ਪੋਸਟ ਬਿਊਰੋ) : ਵੈਸਟਜੈੱਟ ਤੇ ਪਾਇਲਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਰਮਿਆਨ ਹੋਏ ਸਮਝੌਤੇ ਨਾਲ ਬਜਟ ਏਅਰਲਾਈਨ ਸਵੂਪ ਦਾ ਖ਼ਾਤਮਾ ਹੋ ਜਾਵੇਗਾ।
ਕਈ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਲਾਈਨ ਤੇ ਏਅਰ ਲਾਈਨ ਪਾਇਲਟਸ ਐਸੋਸਿਏਸ਼ਨ (ਐਲਪਾ) ਦਰਮਿਆਨ ਹੋਏ ਸਮਝੌਤੇ ਦੀ ਇੱਕ ਸ਼ਰਤ ਇਹ ਵੀ ਸੀ ਕਿ ਅਕਤੂਬਰ 2024 ਤੱਕ ਸਵੂਪ ਨੂੰ ਪੂਰੀ ਤਰ੍ਹਾਂ ਵੈਸਟਜੈੱਟ ਵਿੱਚ ਰਲਾ ਦਿੱਤਾ ਜਾਵੇਗਾ।ਇੱਕ ਬਿਆਨ ਵਿੱਚ ਵੈਸਟਜੈੱਟ ਨੇ ਆਖਿਆ ਕਿ ਅਜੇ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਲਈ ਫਾਈਨਲ ਸ਼ਰਤਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾ ਸਕਦਾ।
ਜਿ਼ਕਰਯੋਗ ਹੈ ਕਿ ਵੀਕੈਂਡ ਉੱਤੇ ਪੂਰੀ ਤਰ੍ਹਾਂ ਕੰਮਕਾਜ ਠੱਪ ਹੋਣ ਤੋਂ ਬਚਣ ਲਈ ਵੈਸਟਜੈੱਟ ਨੇ ਇਸ ਡੀਲ ਦਾ ਐਲਾਨ ਕੀਤਾ। ਅੱਠ ਮਹੀਨੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ। ਕੈਲਗਰੀ ਸਥਿਤ ਏਅਰਲਾਈਨ ਵੈਸਟਜੈੱਟ ਦੀ ਸਬਸਿਡਰੀ ਸਵੂਪ 2018 ਤੋਂ ਕੰਮ ਕਰ ਰਹੀ ਹੈ ਤੇ ਇਹ 32 ਥਾਂਵਾਂ ਲਈ ਉਡਾਨ ਭਰਦੀ ਹੈ। ਇਸ ਸਮੇਂ ਸਵੂਪ ਦੇ ਬੈਨਰ ਹੇਠ ਕੰਮ ਕਰਨ ਵਾਲੇ ਪਾਇਲਟਸ ਨੂੰ ਘੱਟ ਤਨਖਾਹ ਮਿਲਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ