Welcome to Canadian Punjabi Post
Follow us on

10

June 2023
ਬ੍ਰੈਕਿੰਗ ਖ਼ਬਰਾਂ :
ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਦਿੱਤਾ ਚੈੱਕ, ਲਾਕਡਾਊਨ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਹੋਈ ਸੀ ਮੌਤਮੁੱਖ ਮੰਤਰੀ ਗਭਵੰਤ ਮਾਨ ਨੇ ਕਿਹਾ: ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ ਰੂਪਨਗਰ ਪੁਲਿਸ ਨੇ 4 ਪਿਸਤੌਲਾਂ ਕੀਤੀਆਂ ਬਰਾਮਦਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਉਣ ਦਾ ਐਲਾਨਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
 
ਕੈਨੇਡਾ

ਰੁਕਣਾ ਚਾਹੀਦਾ ਹੈ ਪੁਲਿਸ ਅਧਿਕਾਰੀਆਂ ਦੇ ਕਤਲਾਂ ਦਾ ਸਿਲਸਿਲਾ : ਟਰੂਡੋ

May 12, 2023 12:04 AM

ਓਟਵਾ, 11 ਮਈ (ਪੋਸਟ ਬਿਊਰੋ) : ਵੀਰਵਾਰ ਨੂੰ ਓਟਵਾ ਦੇ ਪੂਰਬ ਵਿੱਚ ਦਿਨ ਦਿਹਾੜੇ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਧਿਕਾਰੀ ਦੀ ਮੌਤ ਹੋ ਜਾਣ ਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਡੇ ਪੁਲਿਸ ਅਧਿਕਾਰੀ ਸ਼ਹੀਦ ਹੋ ਰਹੇ ਹਨ ਤੇ ਇਹ ਸੱਭ ਰੁਕਣਾ ਚਾਹੀਦਾ ਹੈ। ਅਜਿਹਾ ਹੋਰ ਨਹੀਂ ਹੋਣਾ ਚਾਹੀਦਾ।
ਮੌਲਡੋਵਾ ਦੇ ਰਾਸ਼ਟਰਪਤੀ ਮਾਇਆ ਸਾਂਡੂ ਨਾਲ ਮੁਲਾਕਾਤ ਕਰਨ ਸਮੇਂ ਰੀਡੂ ਗੇਟ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਹੁਣ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਵਾਪਰਨ ਲੱਗ ਗਈਆਂ ਹਨ। ਦੇਸ਼ ਭਰ ਵਿੱਚ ਪਿਛਲੇ ਕਈ ਮਹੀਨਿਆਂ ਵਿੱਚ ਅਸੀਂ ਆਪਣੇ ਕਈ ਪੁਲਿਸ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਗੁਆ ਬੈਠੇ ਹਾਂ। ਆਪਣੀ ਕਮਿਊਨਿਟੀ ਦੀ ਸੇਵਾ ਕਰਦਿਆਂ ਹੋਇਆਂ ਉਹ ਸ਼ਹੀਦ ਹੋਏ।
ਉਨ੍ਹਾਂ ਆਖਿਆ ਕਿ ਉਹ ਪਬਲਿਕ ਸੇਫਟੀ ਮੰਤਰੀ ਤੇ ਨਿਆਂ ਮੰਤਰੀ ਨਾਲ ਰਲ ਕੇ ਇਸ ਪਾਸੇ ਕੰਮ ਕਰ ਰਹੇ ਹਨ ਕਿ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ। ਪਰ ਇਸ ਤਰ੍ਹਾਂ ਉਨ੍ਹਾਂ ਨੂੰ ਮਾਰੇ ਜਾਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਸਾਡੇ ਲਈ ਆਪਣੀਆਂ ਜਾਨਾਂ ਖਤਰੇ ਵਿੱਚ ਪਾਉਣ ਵਾਲੇ ਲੋਕਾਂ ਲਈ ਬਦਲੇ ਵਿੱਚ ਸਾਨੂੰ ਵੀ ਕੁੱਝ ਕਰਨਾ ਚਾਹੀਦਾ ਹੈ।
ਵੀਰਵਾਰ ਸਵੇਰੇ ਡਾਊਨਟਾਊਨ ਓਟਵਾ ਤੋਂ 50 ਕਿਲੋਮੀਟਰ ਪੂਰਬ ਵੱਲ ਬੌਰਜ਼ੇ ਨਾਂ ਦੇ ਨਿੱਕੇ ਜਿਹੇ ਪਿੰਡ ਵਿੱਚ ਸੂ਼ਟਿੰਗ ਦੀ ਵਾਪਰੀ ਇਸ ਘਟਨਾ ਨੇ ਇੱਕਦਮ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਓਪੀਪੀ ਨੇ ਦੱਸਿਆ ਕਿ ਇੱਕ ਘਰ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਬਾਅਦ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਤਿੰਨ ਪੁਲਿਸ ਅਧਿਕਾਰੀ ਤੜ੍ਹਕੇ 2:00 ਵਜੇ ਮੌਕੇ ਉੱਤੇ ਪਹੁੰਚੇ ਪਰ ਘਾਤ ਲਾ ਕੇ ਉਨ੍ਹਾਂ ਉੱਤੇ ਚਲਾਈਆਂ ਗਈਆਂ ਗੋਲੀਆਂ ਕਾਰਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।ਇਸ ਮਾਮਲੇ ਦੇ ਸਬੰਧ ਵਿੱਚ 39 ਸਾਲਾ ਵਿਅਕਤੀ ਐਲੇਨ ਬੈਲੇਫਿਊਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਬਾਅਦ ਵਿੱਚ ਉਸ ਉੱਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲਾਇਆ ਗਿਆ ਤੇ ਦੋ ਚਾਰਜਿਜ਼ ਕਤਲ ਕਰਨ ਦੀ ਕੋਸਿ਼ਸ਼ ਦੇ ਵੀ ਲਗਾਏ ਗਏ।
ਇਸ ਘਟਨਾ ਵਿੱਚ ਓਪੀਪੀ ਦੇ 42 ਸਾਲਾ ਅਧਿਕਾਰੀ ਸਾਰਜੈਂਟ ਐਰਿਕ ਮੂਲਰ ਦੀ ਮੌਤ ਹੋ ਗਈ। ਹਸਪਤਾਲ ਵਿੱਚ ਦਾਖਲ ਦੋਵਾਂ ਪੁਲਿਸ ਅਧਿਕਾਰੀਆਂ ਵਿੱਚੋਂ ਵੀ ਇੱਕ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾਂਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਕਮੇਟੀ ਵੱਲੋਂ 700 ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ਦੇ ਮਾਮਲਿਆਂ ਉੱਤੇ ਸਟੇਅ ਸਬੰਧੀ ਮਤਾ ਪਾਸ ਹਾਊਸ ਵਿੱਚ ਬਜਟ ਬਿੱਲ ਹੋਇਆ ਪਾਸ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ 25 ਅੰਕਾਂ ਦਾ ਵਾਧਾ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹਨ ਟਰੂਡੋ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਸੁਣਵਾਈ ਨਾਲੋਂ ਜਾਂਚ ਦੇ ਹੱਕ ਵਿੱਚ ਹਨ ਕੈਨੇਡੀਅਨਜ਼ : ਨੈਨੋਜ਼ ਵਿਆਜ਼ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜਿ਼ਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ ਮੰਗਾਂ ਨਾ ਮੰਨੇ ਜਾਣ ਉੱਤੇ ਬਜਟ ਬਿੱਲ ਨੂੰ ਆਸਾਨੀ ਨਾਲ ਪਾਸ ਨਹੀਂ ਹੋਣ ਦੇਵਾਂਗੇ : ਪੌਲੀਏਵਰ ਮੱਛੀਆਂ ਫੜ੍ਹਨ ਗਏ ਚਾਰ ਬੱਚਿਆਂ ਤੇ ਇੱਕ ਵਿਅਕਤੀ ਦੀ ਹੋਈ ਮੌਤ