Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਚੀਨੀ ਡਿਪਲੋਮੈਟ ਨੂੰ ਕੱਢ ਰਹੀ ਹੈ ਕੈਨੇਡਾ ਸਰਕਾਰ

May 08, 2023 11:45 PM

ਓਟਵਾ, 8 ਮਈ (ਪੋਸਟ ਬਿਊਰੋ) : ਕੈਨੇਡਾ ਦੀ ਖੁਫੀਆ ਏਜੰਸੀ ਵੱਲੋਂ ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਤੇ ਹਾਂਗ ਕਾਂਗ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਥਿਤ ਤੌਰ ਉੱਤੇ ਚੀਨ ਦੇ ਡਿਪਲੋਮੈਟ ਜ਼ਾਓ ਵੇਈ ਵੱਲੋਂ ਧਮਕਾਉਣ ਦਾ ਦੋਸ਼ ਲਾਏ ਜਾਣ ਤੋਂ ਬਾਅਦ ਲਿਬਰਲ ਸਰਕਾਰ ਵੱਲੋਂ ਇਸ ਚੀਨੀ ਡਿਪੋਮੈਟ ਨੂੰ ਕੱਢਿਆ ਜਾ ਰਿਹਾ ਹੈ।
ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇੱਕ ਬਿਆਨ ਵਿੱਚ ਲਿਖਿਆ ਕਿ ਕੈਨੇਡਾ ਵੱਲੋਂ ਟੋਰਾਂਟੋ ਸਥਿਤ ਡਿਪਲੋਮੈਟ ਵੇਈ ਨੂੰ ਅਸਵੀਕਾਰ ਵਿਅਕਤੀ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ ਨੂੰ ਸਵੀਕਾਰ ਨਹੀਂ ਕਰਾਂਗੇ।ਕੈਨੇਡਾ ਵਿੱਚ ਮੌਜੂਦ ਡਿਪਲੋਮੈਟਸ ਨੂੰ ਇਹ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇ ਉਹ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵਾਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਕਿ ਕੁੱਝ ਡਿਪਲੋਮੈਟਸ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ ਤੇ ਸਰਕਾਰ ਨੂੰ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਜਨਤਕ ਜਾਂਚ ਕਰਵਾਉਣੀ ਚਾਹੀਦੀ ਹੈ। ਬਹੁਤੇ ਐਮਪੀਜ਼ ਵੀ ਇਸ ਮਤੇ ਦੇ ਹੱਕ ਵਿੱਚ ਹਨ।ਜੋਲੀ ਦਾ ਬਿਆਨ ਵੀ ਇਸ ਮਤੇ ਤੋਂ ਬਾਅਦ ਹੀ ਆਇਆ। ਜਾਓ ਨੂੰ ਕੱਢੇ ਜਾਣ ਦੀ ਮੰਗ ਪਿਛਲੇ ਹਫਤੇ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਗਲੋਬ ਐਂਡ ਮੇਲ ਤੇ ਸੀਐਸਆਈਐਸ ਦੀ ਰਿਪੋਰਟ ਵਿੱਚ ਇਹ ਆਖਿਆ ਗਿਆ ਸੀ ਕਿ 2021 ਵਿੱਚ ਚੀਨੀ ਸਰਕਾਰ ਨੇ ਚੌਂਗ ਤੇ ਹਾਂਗ ਕਾਂਗ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦਾ ਰਾਹ ਲੱਭਣਾ ਸੁ਼ਰੂ ਕੀਤਾ।ਫੈਡਰਲ ਸਰਕਾਰ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਗਈ।
ਇਸ ਦੌਰਾਨ ਲੰਡਨ ਵਿੱਚ ਕਿੰਗ ਚਾਰਲਸ ਦੀ ਤਾਜਪੋਸ਼ੀ ਲਈ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਬਹੁਤ ਹੀ ਗੰਭੀਰ ਤੇ ਅਹਿਮ ਮਸਲਾ ਹੈ। ਇਸ ਨੂੰ ਹਲਕਿਆਂ ਵਿੱਚ ਨਹੀਂ ਲਿਆ ਜਾ ਸਕਦਾ ਤੇ ਵਿਦੇਸ਼ ਮੰਤਰੀ ਬਹੁਤ ਹੀ ਧਿਆਨ ਨਾਲ ਇਸ ਨਾਲ ਸਿੱਝਣ ਦੀ ਕੋਸਿ਼ਸ਼ ਕਰ ਰਹੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ ਓਟਵਾ ਪੁਲਿਸ ਨੇ ਵਿਸ਼ੇਸ਼ ਕਾਂਸਟੇਬਲ ਪ੍ਰੋਗਰਾਮ `ਚ ਕੀਤਾ ਵਿਸਥਾਰ ਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀ ਅਲਬਰਟਾ ਦੇ ਸਪੀਕਰ ਨਾਥਨ ਕੂਪਰ ਦੀ ਵਾਸਿ਼ੰਗਟਨ ਦੂਤ ਦੇ ਰੂਪ ਵਜੋਂ ਚੋਣ ਸਸਕੈਚਵਨ ਵਿਰੋਧੀ ਧਿਰ ਵੱਲੋਂ ਐਂਟੀ ਸੈਪਰੇਸ਼ਨ ਬਿੱਲ ਪੇਸ਼ ਕੈਲੇਡਨ ਵਿਖੇ ਵਿਸ਼ਵ ਪੱਧਰੀ ਆਰਬੀਸੀ ਕੈਨੇਡੀਅਨ ਓਪਨ 4 ਜੂਨ ਤੋਂ ਕਿੰਗਸਟਨ ਵਿੱਚ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਕਲੀ ਨਰਸ 18 ਮਹੀਨੇ ਤੱਕ ਰਹੇਗੀ ਹਾਊਸ ਅਰੈਸਟ ਚੋਣ ਹਾਰਨ ਤੋਂ ਬਾਅਦ ਪੋਇਲੀਵਰ ਨੇ ਹਾਰ ਤੋਂ ਸਿੱਖਣ ਦਾ ਕੀਤਾ ਵਾਅਦਾ