Welcome to Canadian Punjabi Post
Follow us on

03

July 2025
 
ਕੈਨੇਡਾ

ਕੈਨੇਡਾ ਦੇ 20 ਡਾਲਰ ਦੇ ਨੋਟ ਤੇ ਸਿੱਕਿਆਂ ਉੱਤੇ ਨਜ਼ਰ ਆਵੇਗੀ ਕਿੰਗ ਚਾਰਲਸ ਦੀ ਤਸਵੀਰ

May 08, 2023 01:31 AM

ਓਟਵਾ, 7 ਮਈ (ਪੋਸਟ ਬਿਊਰੋ) : ਲੰਡਨ ਵਿੱਚ ਕਿੰਗ ਚਾਰਲਸ ਦੀ ਤਾਜਪੋਸ਼ੀ ਦੇ ਜਸ਼ਨਾਂ ਦਰਮਿਆਨ ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਕੈਨੇਡਾ ਦੇ 20 ਡਾਲਰ ਦੇ ਨੋਟ ਤੇ ਸਿੱਕਿਆਂ ਉੱਤੇ ਕਿੰਗ ਚਾਰਲਸ ਦੀ ਤਸਵੀਰ ਨਜ਼ਰ ਆਵੇਗੀ।
ਸ਼ਨਿੱਚਰਵਾਰ ਨੂੰ ਕਿੰਗ ਚਾਰਲਸ ਦੀ ਤਾਜਪੋਸ਼ੀ ਦੌਰਾਨ ਬੈਂਕ ਆਫ ਕੈਨੇਡਾ ਨੇ ਆਖਿਆ ਕਿ ਅਗਲੇ ਡਿਜ਼ਾਈਨ ਵਿੱਚ ਮਹਾਰਾਣੀ ਐਲਿਜ਼ਾਬੈੱਥ ਦੇ ਪੋਰਟਰੇਟ ਦੀ ਥਾਂ ਉੱਤੇ ਕਿੰਗ ਚਾਰਲਸ ਦੀ ਤਸਵੀਰ 20 ਡਾਲਰ ਦੇ ਬਿੱਲ ਉੱਤੇ ਨਜ਼ਰ ਆਵੇਗੀ। ਰੌਇਲ ਕੈਨੇਡੀਅਨ ਮਿੰਟ ਵੱਲੋਂ ਕੈਨੇਡੀਅਨ ਸਿੱਕਿਆਂ ਨੂੰ ਮੁੜ ਡਿਜ਼ਾਈਨ ਕੀਤਾ ਜਾਵੇਗਾ ਤੇ ਸਿੱਕਿਆਂ ਉੱਤੇ ਵੀ ਕਿੰਗ ਚਾਰਲਸ ਦੀ ਤਸਵੀਰ ਖੁਣੀ ਜਾਵੇਗੀ। ਇਸ ਤਰ੍ਹਾਂ ਕੈਨੇਡੀਅਨ ਸਿੱਕਿਆਂ ਉੱਤੇ ਬਿ੍ਰਟੇਨ ਦੇ ਤਤਕਾਲੀ ਰਾਜਾ ਜਾਂ ਰਾਣੀ ਦੀ ਤਸਵੀਰ ਖੁਣੇ ਜਾਣ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਬਰਕਰਾਰ ਰੱਖਿਆ ਜਾਵੇਗਾ।
ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਨ੍ਹਾਂ ਰੀਡਿਜ਼ਾਈਨ ਕਰਨ ਦੀ ਪ੍ਰਕਿਰਿਆ ਕਦੋਂ ਸਿਰੇ ਚੜ੍ਹਾਈ ਜਾਵੇਗੀ। ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡੀਅਨਜ਼ ਨੂੰ ਸਿੱਕਿਆਂ ਵਿੱਚ ਕਿੰਗ ਚਾਰਲਸ ਦੀ ਤਸਵੀਰ ਜਲਦ ਹੀ ਵੇਖਣ ਨੂੰ ਮਿਲੇਗੀ ਪਰ 20 ਡਾਲਰ ਦੇ ਨੋਟਾਂ ਉੱਤੇ ਇਸ ਡਿਜ਼ਾਈਨ ਨੂੰ ਉਕੇਰਨ ਵਿੱਚ ਅਜੇ ਕੁੱਝ ਸਾਲਾਂ ਦਾ ਸਮਾਂ ਲੱਗੇਗਾ।ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਬੈਂਕ ਆਫ ਕੈਨੇਡਾ ਤੇ ਰੌਇਲ ਕੈਨੇਡੀਅਨ ਮਿੰਟ ਨੂੰ ਇਹ ਡਿਜ਼ਾਈਨ ਤਿਆਰ ਕਰਨ ਦੀ ਹਦਾਇਤ ਦੇ ਦਿੱਤੀ ਗਈ ਹੈ।ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦੌਰਾਨ ਮੌਜੂਦਾ ਸਿੱਕੇ ਤੇ 20 ਡਾਲਰ ਦੇ ਨੋਟ, ਜਿਨ੍ਹਾਂ ਉੱਤੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਛਪੀ ਹੁੰਦੀ ਹੈ, ਬਾਦਸਤੂਰ ਚੱਲਦੇ ਰਹਿਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ