Welcome to Canadian Punjabi Post
Follow us on

03

July 2025
 
ਕੈਨੇਡਾ

ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁਲਾਂਕਣ ਲਈ ਜੌਹਨਸਟਨ ਨੂੰ ਨਿਯੁਕਤ ਕੀਤੇ ਜਾਣ ਉੱਤੇ ਵਿਰੋਧੀ ਪਾਰਟੀਆਂ ਨੇ ਪ੍ਰਗਟਾਇਆ ਇਤਰਾਜ਼

March 16, 2023 11:03 PM

ਓਟਵਾ, 16 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਮਾਹਿਰ ਵਜੋਂ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੂੰ ਨਿਯੁਕਤ ਕੀਤੇ ਜਾਣ ਉੱਤੇ ਦੋਵਾਂ ਵੱਡੀਆਂ ਵਿਰੋਧੀ ਪਾਰਟੀਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।
ਪ੍ਰਧਾਨ ਮੰਤਰੀ ਵੱਲੋਂ ਜੌਹਨਸਟਨ ਦੀ ਚੋਣ ਕਰਨ ਉਪਰੰਤ ਇਹੋ ਆਖਿਆ ਗਿਆ ਸੀ ਕਿ ਇਹ ਫੈਸਲਾ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਕੀਤਾ ਗਿਆ ਹੈ। ਬੁੱਧਵਾਰ ਨੂੰ ਇੱਕ ਨਿਊਜ਼ ਰਲੀਜ਼ ਵਿੱਚ ਟਰੂਡੋ ਨੇ ਆਖਿਆ ਸੀ ਕਿ ਸਾਡੇ ਇਲੈਕਟੋਰਲ ਸਿਸਟਮ ਤੇ ਜਮਹੂਰੀਅਤ ਵਿੱਚ ਕੈਨੇਡੀਅਨਜ਼ ਦਾ ਵਿਸ਼ਵਾਸ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਖਿਆ ਸੀ ਕਿ ਆਜ਼ਾਦ ਮਾਹਿਰ ਵਜੋਂ ਡੇਵਿਡ ਜੌਹਨਸਟਨ ਨੂੰ ਚੁਣਨ ਨਾਲ ਜਿੱਥੇ ਸਾਡੀ ਅਖੰਡਤਾ ਮਜ਼ਬੂਤ ਹੋਵੇਗੀ ਉੱਥੇ ਹੀ ਉਹ ਆਪਣੇ ਨਾਲ ਤਜ਼ਰਬੇ ਦੀ ਪੰਡ ਤੇ ਹੁਨਰ ਲੈ ਕੇ ਆਉਣਗੇ।
ਟਰੂਡੋ ਨੇ ਇਹ ਵੀ ਆਖਿਆ ਸੀ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਾਡੀ ਜਮਹੂਰੀਅਤ ਨੂੰ ਸੇਫ ਤੇ ਬਰਕਰਾਰ ਰੱਖਣ ਦੇ ਨਾਲ ਨਾਲ ਲੋਕਾਂ ਦਾ ਵਿਸ਼ਵਾਸ ਇਸ ਵਿੱਚ ਬਣਾਈ ਰੱਖਣ ਲਈ ਵੀ ਜੌਹਨਸਟਨ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਇਸ ਮਸਲੇ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। ਟਰੂਡੋ ਵੱਲੋਂ ਜੌਹਨਸਟਨ ਦੇ ਨਾਂ ਦਾ ਐਲਾਨ ਕੀਤੇ ਜਾਣ ਤੋਂ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੂਆ ਦੇ ਸਿਆਸਤਦਾਨਾਂ ਵੱਲੋਂ ਇਸ ਵਿਸ਼ੇਸ਼ ਮਾਹਿਰ ਦੀ ਨਿਰਪੱਖਤਾ ਉੱਤੇ ਕਿੰਤੂ ਕੀਤਾ ਜਾਣ ਲੱਗਿਆ ਹੈ। ਦੂਜੇ ਪਾਸੇ ਐਨਡੀਪੀ ਤੇ ਕੁੱਝ ਹੋਰ ਅਹਿਮ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕੰਮ ਲਈ ਜੌਹਨਸਟਨ ਤੇ ਪੂਰਾ ਭਰੋਸਾ ਹੈ।
ਪਰ ਇਸ ਵਿਰੋਧ ਦੇ ਕੁੱਝ ਕਾਰਨ ਹਨ ਜਿਵੇਂ ਕਿ
· ਜੌਹਨਸਟਨ ਪਿਏਰ ਐਲੀਅਟ ਟਰੂਡੋ ਫਾਊਂਡੇਸ਼ਨ ਦੇ ਮੈਂਬਰ ਹਨ, ਜਿਹੜੀ ਆਜ਼ਾਦ ਚੈਰੀਟੇਬਲ ਆਰਗੇਨਾਈਜ਼ੇਸ਼ਨ ਹੈ ਤੇ ਜਿਸਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਉਹ ਸੱਤ ਸਾਲ ਪਹਿਲਾਂ ਹਾਸਲ ਹੋਏ 200,000 ਡਾਲਰ ਮੋੜ ਰਹੀ ਹੈ ਤੇ ਉਹ ਵੀ ਇਸ ਲਈ ਕਿਉਂਕਿ ਇਸ ਉੱਤੇ ਬੀਜਿੰਗ ਨਾਲ ਸਬੰਧ ਹੋਣ ਦਾ ਦੋਸ਼ ਲੱਗਿਆ ਸੀ।
· ਇਸ ਤੋਂ ਇਲਾਵਾ ਤਤਕਾਲੀ ਗਵਰਨਰ ਜਨਰਲ ਵਜੋਂ ਜੌਹਨਸਟਨ ਨੇ 2013 ਵਿੱਚ ਚੀਨ ਦਾ ਦੌਰਾ ਕੀਤਾ ਸੀ। ਉਸ ਤੋਂ ਪਹਿਲਾਂ ਵੀ ਉਹ ਕਈ ਵਾਰੀ ਚੀਨ ਦਾ ਦੌਰਾ ਕਰ ਚੁੱਕੇ ਸਨ।2017 ਵਿੱਚ ਕੀਤੇ ਗਏ ਆਪਣੇ ਚੀਨ ਦੌਰੇ ਦੌਰਾਨ ਜੌਹਨਸਟਨ ਨੇ ਚੀਨ ਦੇ ਰਾਸ਼ਟਰਪਤੀ ਜ਼ੀ ਜਿੰ਼ਨਪਿੰਗ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਸੇ ਦਿਨ ਨੋਬਲ ਸ਼ਾਂਤੀ ਐਵਾਰਡ ਜੇਤੂ ਤੇ ਜਮਹੂਰੀਅਤ ਦੇ ਪੈਰੋਕਾਰ ਲਿਊ ਜਿ਼ਆਓਬੋ ਦੀ ਚੀਨੀ ਹਿਰਾਸਤ ਵਿੱਚ ਮੌਤ ਹੋ ਗਈ ਸੀ। ਜੌਹਨਸਟਨ ਨੇ ਉਸ ਸਮੇਂ ਆਖਿਆ ਸੀ ਕਿ ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਚੀਨ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਇਆ ਗਿਆ ਸੀ।
· ਜੌਹਨਸਟਨ ਦੇ ਟਰੂਡੋ ਪਰਿਵਾਰ ਨਾਲ ਸਬੰਧ ਕਾਫੀ ਨੇੜਲੇ ਤੇ ਪੁਰਾਣੇ ਦੱਸੇ ਜਾਂਦੇ ਹਨ।
ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਟਰੂਡੋ ਨੇ ਆਪਣੇ ਪਰਿਵਾਰਕ ਦੋਸਤ, ਆਪਣੇ ਗੁਆਂਢੀ ਤੇ ਬੀਜਿੰਗ ਤੋਂ ਫੰਡ ਹਾਸਲ ਕਰਨ ਵਾਲੀ ਟਰੂਡੋ ਫਾਊਂਡੇਸ਼ਨ ਦੇ ਮੈਂਬਰ ਨੂੰ ਚੀਨ ਦੀ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਦਖ਼ਲਅੰਦਾਜੀ ਦੀ ਜਾਂਚ ਲਈ ਆਜ਼ਾਦ ਮਾਹਿਰ ਵਜੋਂ ਨਿਯੁਕਤ ਕੀਤਾ ਹੈ। ਟਰੂਡੋ ਨੂੰ ਆਪਣੀਆਂ ਕੀਤੀਆਂ ਉੱਤੇ ਪਰਦੇ ਪਾਉਣ ਦੀ ਥਾਂ ਜਨਤਕ ਜਾਂਚ ਕਰਵਾਉਣੀ ਚਾਹੀਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ