Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਕੈਨੇਡਾ

ਮੁਨਾਫਾ ਕਮਾਉਣ ਦੇ ਇਰਾਦੇ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਦੋਸ਼ ਤੋਂ ਸੀਈਓਜ਼ ਨੇ ਕੀਤਾ ਇਨਕਾਰ

March 08, 2023 10:49 PM

ਓਟਵਾ, 8 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਵੱਡੇ ਗਰੌਸਰੀ ਸਟੋਰਜ਼ ਦੇ ਆਗੂਆਂ ਦਾ ਕਹਿਣਾ ਹੈ ਕਿ ਮੁਨਾਫਾ ਕਮਾਉਣ ਦੇ ਇਰਾਦੇ ਨਾਲ ਉਨ੍ਹਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਖਾਣੇ ਨਾਲ ਸਬੰਧਤ ਵਸਤਾਂ ਤੋਂ ਉਨ੍ਹਾਂ ਨੂੰ ਹੋਣ ਵਾਲਾ ਮੁਨਾਫਾ ਘੱਟ ਹੀ ਰਿਹਾ ਹੈ।
ਲੋਬਲਾਅ ਕੌਸ ਲਿਮਟਿਡ, ਮੈਟਰੋ ਇੰਕ· ਤੇ ਐਂਪਾਇਰ ਕੋ· ਲਿਮਟਿਡ, ਜੋ ਕਿ ਸੋਬੇਅਜ਼, ਸੇਫਵੇਅ ਤੇ ਫਰੈਸਕੋ ਵਰਗੀਆਂ ਚੇਨਜ਼ ਚਲਾਉਂਦੇ ਹਨ, ਦੇ ਸੀਈਓ ਤੇ ਪ੍ਰੈਜ਼ੀਡੈਂਟਸ ਬੁੱਧਵਾਰ ਨੂੰ ਪਾਰਲੀਆਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਹ ਕਮੇਟੀ ਗਰੌਸਰੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਅਧਿਐਨ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਐਨਡੀਪੀ ਆਗੂ ਜਗਮੀਤ ਸਿੰਘ ਸਮੇਤ ਹੋਰਨਾਂ ਫੈਡਰਲ ਸਿਆਸਤਦਾਨਾਂ ਵੱਲੋਂ ਇਨ੍ਹਾਂ ਅਧਿਕਾਰੀਆਂ ਦਾ ਪੱਖ ਜਾਨਣ ਲਈ ਮੰਗ ਕੀਤੀ ਜਾ ਰਹੀ ਸੀ। ਕਮੇਟੀ ਜਾਨਣਾ ਚਾਹੁੰਦੀ ਹੈ ਕਿ ਦਿਨੋਂ ਦਿਨ ਵੱਧ ਰਹੀਆਂ ਗਰੌਸਰੀ ਦੀਆਂ ਕੀਮਤਾਂ ਤੇ ਕੰਪਨੀਆਂ ਨੂੰ ਹੋ ਰਹੇ ਮੁਨਾਫਿਆਂ ਵਿੱਚ ਪਾਰਦਰਸ਼ਤਾ ਵਰਤੀ ਜਾਵੇ।
ਤਿੰਨਾਂ ਆਗੂਆਂ ਨੇ ਐਮਪੀਜ਼ ਨੂੰ ਦੱਸਿਆ ਕਿ ਇਹ ਆਖਣਾ ਝੂਠ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਲਈ ਗਰੌਸਰਜ਼ ਜਿ਼ੰਮੇਵਾਰ ਹਨ। ਉਨ੍ਹਾਂ ਆਖਿਆ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਗਲੋਬਲ ਸਮੱਸਿਆ ਹੈ।ਐਂਪਾਇਰ ਦੇ ਪ੍ਰੈਜ਼ੀਡੈਂਟ ਤੇ ਸੀਈਓ ਮਾਈਕਲ ਮੈਡਲੀਨ ਨੇ ਆਖਿਆ ਕਿ ਭਾਵੇਂ ਇਸ ਬਾਰੇ ਤੁਸੀਂ ਕਿੰਨੀ ਮਰਜ਼ੀ ਵਾਰੀ ਲਿਖ ਦਿਓ ਜਾਂ ਟਵੀਟ ਕਰ ਦਿਓ ਪਰ ਹਕੀਕਤ ਇਹ ਨਹੀਂ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਵਿੱਚ ਗਰੌਸਰੀ ਦੀਆਂ ਕੀਮਤਾਂ 11·4 ਫੀ ਸਦੀ ਵੱਧ ਸਨ। ਇਹ 5·9 ਫੀ ਸਦੀ ਕੁੱਲ ਮਹਿੰਗਾਈ ਦਰ ਨਾਲੋਂ ਦੁੱਗਣੀਆਂ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਔਸਤ ਕਾਰਗੁਜ਼ਾਰੀ ਵਿਖਾਉਣ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਵਿੱਚ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਵੱਧ ਮੁਨਾਫਾ ਕਮਾਇਆ ਦਰਸਾਇਆ। ਇਸ ਸਬੰਧੀ ਰਿਪੋਰਟ ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕਸ ਲੈਬ ਵੱਲੋਂ ਵੀ ਜਾਰੀ ਕੀਤੀ ਗਈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੀਨ ਵੱਲੋਂ ਮੇਰੀ ਨਾਮਜ਼ਦਗੀ ਵਿੱਚ ਕੋਈ ਮਦਦ ਨਹੀਂ ਕੀਤੀ ਗਈ : ਡੌਂਗ ਸਿੱਖ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਕਾਊਂਸਲਰ ਵੱਲੋਂ ਸਖ਼ਤ ਨਿਖੇਧੀ ਘਰੇਲੂ ਝਗੜਾ ਸੁਲਝਾਉਣ ਗਏ ਦੋ ਪੁਲਿਸ ਅਧਿਕਾਰੀ ਹਲਾਕ, 16 ਸਾਲਾ ਮਸ਼ਕੂਕ ਵੀ ਮਾਰਿਆ ਗਿਆ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁਲਾਂਕਣ ਲਈ ਜੌਹਨਸਟਨ ਨੂੰ ਨਿਯੁਕਤ ਕੀਤੇ ਜਾਣ ਉੱਤੇ ਵਿਰੋਧੀ ਪਾਰਟੀਆਂ ਨੇ ਪ੍ਰਗਟਾਇਆ ਇਤਰਾਜ਼ ਚੀਨ, ਹਾਂਗ ਕਾਂਗ ਤੇ ਮਕਾਓ ਦੇ ਟਰੈਵਲਰਜ਼ ਲਈ ਕੈਨੇਡਾ ਨੇ ਕੋਵਿਡ ਟੈਸਟ ਸਬੰਧੀ ਸ਼ਰਤਾਂ ਕੀਤੀਆਂ ਖ਼ਤਮ ਬਜਟ ਵਿੱਚ ਸ਼ਾਮਲ ਕੀਤੇ ਜਾਣਗੇ ਅਫੋਰਡੇਬਿਲਿਟੀ ਮਾਪਦੰਡ : ਟਰੂਡੋ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜੌਹਨਸਟਨ ਨੂੰ ਮਾਹਿਰ ਵਜੋਂ ਕੀਤਾ ਗਿਆ ਨਿਯੁਕਤ ਫੋਰਟਿਨ ਨੇ ਕੈਨੇਡੀਅਨ ਸਰਕਾਰ ਤੇ ਟਰੂਡੋ ਉੱਤੇ ਠੋਕਿਆ ਮੁਕੱਦਮਾ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜਲਦ ਹੀ ਨਿਯੁਕਤ ਕੀਤਾ ਜਾਵੇਗਾ ਮਾਹਿਰ : ਟਰੂਡੋ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਕਰਾਂਗੇ ਕੇਸ : ਪੌਲੀਏਵਰ