Welcome to Canadian Punjabi Post
Follow us on

03

July 2025
 
ਕੈਨੇਡਾ

ਯੂਕਰੇਨ ਨੂੰ ਮਦਦ ਕਰਨ ਦੇ ਐਲਾਨ ਦਰਮਿਆਨ ਟਰੂਡੋ ਨੇ ਯੂਰਪ ਨਾਲ ਸਾਈਨ ਕੀਤੀ ਹਾਈਡਰੋਜਨ ਡੀਲ

March 08, 2023 08:57 AM

ਓਟਵਾ, 8 ਮਾਰਚ (ਪੋਸਟ ਬਿਊਰੋ) : ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਯੇਨ ਦੀ ਹਾਜ਼ਰੀ ਵਿੱਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਲਈ ਹੋਰ ਮਦਦ ਤੇ ਯੂਰਪ ਨਾਲ ਨਵਾਂ ਹਾਈਡਰੋਜਨ ਸਮਝੌਤਾ ਕਰਨ ਦਾ ਐਲਾਨ ਕੀਤਾ।
ਕੈਨੇਡਾ ਯੂਕਰੇਨ ਨੂੰ ਇੰਜੀਨੀਅਰਿੰਗ ਟਰੇਨਿੰਗ ਮੁਹੱਈਆ ਕਰਵਾਉਣ ਲਈ ਆਪਰੇਸ਼ਨ ਯੂਨੀਫੌਰ ਮਿਸ਼ਨ ਵਿੱਚ ਘੱਟੋ ਘੱਟ ਅਕਤੂਬਰ ਤੱਕ ਵਾਧਾ ਕਰੇਗਾ।ਇਸ ਤੋਂ ਇਲਾਵਾ ਕੈਨੇਡੀਅਨ ਮੈਡੀਕਲ ਟਰੇਨਰਜ਼ ਨੂੰ ਯੂਕਰੇਨੀਅਨ ਸੈਨਾਵਾਂ ਨੂੰ ਮੈਡੀਕਲ ਸਕਿੱਲਜ਼ ਸਿਖਾਉਣ ਵਿੱਚ ਮਦਦ ਲਈ ਵੀ ਭੇਜਿਆ ਜਾਵੇਗਾ। ਇਸ ਮੌਕੇ ਕਿੰਗਸਟਨ, ਓਨਟਾਰੀਓ ਵਿੱਚ ਟਰੂਡੋ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵੌਨ ਡੇਰ ਲੇਯੇਨ ਨੇ ਆਖਿਆ ਕਿ ਕੈਨੇਡਾ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਪਹਿਲਾਂ ਹੀ ਯੂਕਰੇਨ ਲਈ ਕਾਫੀ ਕੁੱਝ ਕਰ ਰਿਹਾ ਹੈ ਤੇ ਇਸ ਵੱਲੋਂ ਆਪਣੇ ਵਿੱਤ ਤੋਂ ਬਾਹਰ ਹੋ ਕੇ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਲਈ ਅਸੀਂ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।
ਉਨ੍ਹਾਂ ਆਖਿਆ ਕਿ 2015 ਵਿੱਚ ਕੈਨੇਡਾ ਵੱਲੋਂ ਯੂਕਰੇਨ ਵਿੱਚ ਜਿਹੜਾ ਫੌਜੀ ਟਰੇਨਿੰਗ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਉਸ ਸਦਕਾ ਹੀ ਫਰਵਰੀ 2022 ਵਿੱਚ ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਚੜ੍ਹਾਈ ਦੌਰਾਨ ਉੱਥੋਂ ਦੀਆਂ ਫੌਜੀ ਟੁਕੜੀਆਂ ਬਿਹਤਰ ਢੰਗ ਨਾਲ ਸਥਿਤੀ ਨਾਲ ਨਜਿੱਠ ਸਕੀਆਂ। ਟਰੂਡੋ ਨੇ ਐਲਾਨ ਕੀਤਾ ਕਿ ਓਟਵਾ ਲੈਂਡਮਾਈਨਜ਼ ਤੇ ਅਣਚੱਲੇ ਬੰਬ ਆਦਿ ਨੂੰ ਹਟਾਉਣ ਲਈ 3 ਮਿਲੀਅਨ ਡਾਲਰ ਨਾਲ ਯੂਕਰੇਨ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਲੈਂਡਮਾਈਨਜ਼ ਹਟਾਉਣ ਲਈ ਪਹਿਲਾਂ ਹੀ ਕੈਨੇਡਾ ਵੱਲੋਂ 32 ਮਿਲੀਅਨ ਡਾਲਰ ਦੇਣ ਦੀ ਗੱਲ ਆਖੀ ਜਾ ਚੁੱਕੀ ਹੈ। ਇਸ ਮਕਸਦ ਲਈ ਯੂਰਪੀਅਨ ਯੂਨੀਅਨ ਵੱਲੋਂ 43 ਮਿਲੀਅਨ ਯੂਰੋਜ਼ ਦਿੱਤੇ ਜਾਣਗੇ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਯੂਕਰੇਨੀਅਨ ਇਲੈਕਟ੍ਰੀਕਲ ਗ੍ਰਿੱਡ ਦੀ ਮਦਦ ਲਈ ਕੈਨੇਡੀਅਨ ਐਨਰਜੀ ਟਰਾਂਸਫਾਰਮਰਜ਼ ਵੀ ਭੇਜੇ ਜਾਣਗੇ। ਟਰੂਡੋ ਨੇ ਆਖਿਆ ਕਿ ਭਾਵੇਂ ਸੰਘਰਸ਼ ਨੂੰ ਕਿੰਨਾਂ ਹੀ ਸਮਾਂ ਕਿਉਂ ਨਾ ਲੱਗ ਜਾਵੇ ਅਸੀਂ ਯੂਕਰੇਨ ਲਈ ਆਪਣੇ ਯੂਰਪੀਅਨ ਭਾਈਵਾਲਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ