Welcome to Canadian Punjabi Post
Follow us on

13

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਕੈਨੇਡਾ

ਆਪਣੇ ਸਾਰੇ ਕੈਨੇਡੀਅਨ ਸਟੋਰਜ਼ ਬੰਦ ਕਰ ਰਹੀ ਹੈ ਨੌਰਡਸਟਰੌਮ, 2500 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ

March 02, 2023 10:06 PM

ਓਟਵਾ, 2 ਮਾਰਚ (ਪੋਸਟ ਬਿਊਰੋ) : ਨੌਰਡਸਟਰੌਮ ਇਨਕਾਰਪੋਰੇਸ਼ਨ ਵੱਲੋਂ ਆਪਣੇ ਸਾਰੇ ਕੈਨੇਡੀਅਨ ਸਟੋਰਜ਼ ਬੰਦ ਕੀਤੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ 2500 ਮੁਲਾਜ਼ਮਾਂ ਦੀ ਛਾਂਗੀ ਵੀ ਕੀਤੀ ਜਾ ਰਹੀ ਹੈ।
ਸੀਆਟਲ ਸਥਿਤ ਰੀਟੇਲਜ਼ ਦੇ ਛੇ ਨੌਰਡਸਟਰੌਮ ਤੇ ਸੱਤ ਨੌਰਡਸਟਰੌਮ ਰੈਕ ਸਟੋਰ ਕੈਨੇਡਾ ਵਿੱਚ ਹਨ ਤੇ ਵੀਰਵਾਰ ਨੂੰ ਕੰਪਨੀ ਨੇ ਆਪਣੇ ਸਾਰੇ ਕੈਨੇਡੀਅਨ ਸਟੋਰ ਇਸ ਸਾਲ ਜੂਨ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ। ਕੰਪਨੀ ਵੱਲੋਂ ਆਪਣਾ ਈ-ਕਾਮਰਸ ਬਿਜ਼ਨਸ ਵੀ ਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੰਪਨੀ ਦੇ ਚੀਫ ਐਗਜ਼ੈਕਟਿਵ ਐਰਿਕ ਨੌਰਡਸਟਰੌਮ ਨੇ ਦੱਸਿਆ ਕਿ ਕੰਪਨੀ ਵੱਲੋਂ ਨਿਯਮਿਤ ਤੌਰ ਉੱਤੇ ਕੀਤੇ ਜਾਣ ਵਾਲੇ ਮੁਲਾਂਕਣ ਕਾਰਨ ਹੀ ਕੈਨੇਡਾ ਵਿੱਚ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਆਖਿਆ ਕਿ ਸਾਰੀਆਂ ਕੋਸਿ਼ਸ਼ਾਂ ਕਰਨ ਦੇ ਬਾਵਜੂਦ ਆਪਣੇ ਕੈਨੇਡੀਅਨ ਕਾਰੋਬਾਰ ਲਈ ਅਸੀਂ ਮੁਨਾਫੇ ਵਾਲਾ ਰਾਹ ਨਹੀਂ ਲੱਭ ਸਕੇ। ਨੌਰਡਸਟਰੌਮ ਇੱਕ ਡਿਪਾਰਟਮੈਂਟ ਸਟੋਰ ਚੇਨ ਹੈ ਜੋ ਕਿ ਡਿਜ਼ਾਈਨਰ ਵਸਤਾਂ ਵੇਚਦਾ ਹੈ।ਸੱਭ ਤੋਂ ਪਹਿਲਾਂ ਇਸ ਨੇ 2012 ਵਿੱਚ ਕੈਨੇਡਾ ਵਿੱਚ ਕਾਰੋਬਾਰ ਦੇ ਪਸਾਰ ਦਾ ਐਲਾਨ ਕੀਤਾ ਸੀ ਤੇ ਆਪਣਾ ਸੱਭ ਤੋਂ ਪਹਿਲਾ ਸਟੋਰ ਕੈਲਗਰੀ ਵਿੱਚ ਸਤੰਬਰ 2014 ਵਿੱਚ ਸੀਐਫ ਚਿਨੂਕ ਸੈਂਟਰ ਵਿਖੇ ਖੋਲ੍ਹਿਆ ਸੀ।
ਇਸ ਤੋਂ ਬਾਅਦ ਕੰਪਨੀ ਨੇ ਤੇਜ਼ੀ ਨਾਲ ਓਟਵਾ ਵਿੱਚ ਸੀਐਫ ਰਿਡੂ ਸੈਂਟਰ, ਵੈਨਕੂਵਰ ਵਿੱਚ ਸੀਐਫ ਪੈਸੇਫਿਕ ਸੈਂਟਰ, ਤੇ ਸੀਐਫ ਈਟਨ ਸੈਂਟਰ, ਯੌਰਕਡੇਲ ਸ਼ਾਪਿੰਗ ਸੈਂਟਰ ਤੇ ਟੋਰਾਂਟੋ ਵਿੱਚ ਸੀਐਫ ਸੇ਼ਰਵੇਅ ਗਾਰਡਨਜ਼ ਵਿੱਚ ਆਪਣੇ ਸਟੋਰ ਖੋਲ੍ਹੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼ ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ