Welcome to Canadian Punjabi Post
Follow us on

01

April 2023
ਬ੍ਰੈਕਿੰਗ ਖ਼ਬਰਾਂ :
ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਪੰਜਾਬ ਕੈਬਨਿਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ : ਅਮਨ ਅਰੋੜਾਗਰੀਬਾਂ ਅਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
 
ਕੈਨੇਡਾ

ਪਾਇਲਟਾਂ ਦੀ ਘਾਟ ਕਾਰਨ ਕੈਨੇਡਾ ਵਿੱਚ ਏਅਰ ਟਰੈਵਲ ਹੋਇਆ ਹੋਰ ਵੀ ਮੁਸ਼ਕਲ

January 31, 2023 09:07 AM

ਓਟਵਾ, 31 ਜਨਵਰੀ (ਪੋਸਟ ਬਿਊਰੋ) : ਮਹਾਂਮਾਰੀ ਕਾਰਨ ਟਰੈਵਲ ਸਬੰਧੀ ਲੱਗੀਆਂ ਪਾਬੰਦੀਆਂ ਹੋਣ ਜਾਂ ਖਰਾਬ ਮੌਸਮ ਕਾਰਨ ਹੋਣ ਵਾਲੀ ਗੜਬੜੀ ਕੈਨੇਡਾ ਦੀ ਟਰੈਵਲ ਹਿਸਟਰੀ ਵਿੱਚ ਕਈ ਉਤਰਾਅ ਚੜ੍ਹਾਅ ਦਰਜ ਕੀਤੇ ਗਏ ਹਨ। ਹੁਣ ਜਦੋਂ ਮਹਾਂਮਾਰੀ ਇੱਕ ਵਾਰੀ ਖ਼ਤਮ ਹੋ ਚੁੱਕੀ ਹੈ ਤਾਂ ਅਜਿਹੇ ਵਿੱਚ ਟਰੈਵਲ ਦੀ ਮੰਗ ਵੀ ਵੱਧ ਗਈ ਹੈ। ਪਰ ਹੁਣ ਯੋਗ ਪਾਇਲਟਾਂ ਦੀ ਘਾਟ ਦਾ ਮੁੱਦਾ ਮੂੰਹ ਅੱਡੀ ਖੜ੍ਹਾ ਹੈ।
ਟੋਰਾਂਟੋ ਪੋਰਟ ਕੈਨੇਡਾ ਅਨੁਸਾਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ ਵਿੱਚ ਅੰਦਾਜ਼ਨ 1100 ਪਾਇਲਟ ਲਾਇਸੰਸ ਜਾਰੀ ਕੀਤੇ ਗਏ।ਇਨ੍ਹਾਂ ਦੇ ਨਾਲ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਪਾਇਲਟਾਂ ਦੇ ਜੁੜ ਜਾਣ ਨਾਲ ਵੈਸਟਜੈਟ ਤੇ ਏਅਰ ਕੈਨੇਡਾ ਸਮੇਤ ਇਹ ਕੈਰੀਅਰਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਸਨ। ਪਰ 2020 ਵਿੱਚ ਉਡਾਨਾਂ ਦੀ ਮੰਗ ਘਟਣ ਨਾਲ ਹੀ ਨਵੇਂ ਪਾਇਲਟਾਂ ਦੀ ਗਿਣਤੀ ਵੀ ਘੱਟ ਗਈ। ਸਰਕਾਰੀ ਅੰਕੜਿਆਂ ਅਨੁਸਾਰ 2020 ਵਿੱਚ 500 ਤੋਂ ਵੀ ਘੱਟ ਲਾਇਸੰਸ ਜਾਰੀ ਕੀਤੇ ਗਏ। 2021 ਵਿੱਚ 300 ਲਾਇਸੰਸ ਤੇ ਪਿਛਲੇ ਸਾਲ 238 ਲਾਇਸੰਸ ਜਾਰੀ ਕੀਤੇ ਗਏ।
ਵਿਭਾਗ ਨੇ ਦੱਸਿਆ ਕਿ ਏਅਰਲਾਈਨ ਸੈਕਟਰ ਵਿੱਚ ਲੇਬਰ ਦੀ ਘਾਟ ਦਾ ਮੁੱਦਾ ਮੁੱਖ ਤੌਰ ਉੱਤੇ ਛਾਇਆ ਹੋਇਆ ਹੈ ਤੇ ਨਿਯਮਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਰ ਏਜੰਸੀ ਦਾ ਕਹਿਣਾ ਹੈ ਕਿ ਕੈਨੇਡੀਅਨ ਫਲਾਈਟ ਟਰੇਨਿੰਗ ਇੰਡਸਟਰੀ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।ਇਸ ਇੰਡਸਟਰੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਾਲ ਨੇੜ ਭਵਿੱਖ ਵਿੱਚ ਸ਼ਾਇਦ ਹੀ ਕੋਈ ਮਦਦ ਮਿਲ ਸਕੇ। ਟਰੈਵਲਰਜ਼ ਨੂੰ ਵੀ ਇੰਡਸਟਰੀ ਵਿੱਚ ਲੇਬਰ ਦੀ ਇਸ ਘਾਟ ਦਾ ਸਵਾਦ ਵੇਖਣਾ ਪੈ ਰਿਹਾ ਹੈ।
ਇਸ ਦੌਰਾਨ ਤਜਰਬੇਕਾਰ ਪਾਇਲਟਾਂ ਦੀਆਂ ਤਨਖਾਹਾਂ ਵੀ ਤੇਜ਼ੀ ਨਾਲ ਵਧੀਆਂ ਹਨ। ਵੱਡੀਆਂ ਏਅਰਲਾਈਨਜ਼ ਵੱਲੋਂ ਇਸ ਗੱਲ ਦਾ ਲਾਹਾ ਲਿਆ ਜਾ ਰਿਹਾ ਹੈ। ਪਾਇਲਟ ਵੀ ਆਪਣੀ ਪਸੰਦ ਮੁਤਾਬਕ ਏਅਰਲਾਈਨ ਦੀ ਚੋਣ ਕਰ ਰਹੇ ਹਨ। ਇਸ ਨਾਲ ਹੋਰਨਾਂ ਥਾਂਵਾਂ ਉੱਤੇ ਲੇਬਰ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ।ਏਅਰ ਟਰਾਂਸਪੋਰਟ ਐਸੋਸਿਏਸ਼ਨ ਆਫ ਕੈਨੇਡਾ ਦੇ ਹੈੱਡ ਦਾ ਕਹਿਣਾ ਹੈ ਕਿ ਇਹ ਦਿੱਕਤ ਤਾਂ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਮਹਾਂਮਾਰੀ ਤੋਂ ਪਹਿਲਾਂ ਤੋਂ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਥਾਂ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਵਜੋਂ ਆਪਣੀ ਪਸੰਦ ਦੱਸ ਰਹੇ ਹਨ ਕੈਨੇਡੀਅਨਜ਼ : ਨੈਨੋਜ਼ ਕਿਊਬਿਕ ਨੇੜੇ ਦਲਦਲੀ ਇਲਾਕੇ ਵਿੱਚੋਂ ਮਿਲੀਆਂ 6 ਲਾਸ਼ਾਂ ਅਗਲੇ ਸਾਲ ਤੋਂ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਸ਼ੁਰੂ ਕੀਤਾ ਜਾਵੇਗਾ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਕੁੱਝ ਖਾਸ ਹਾਲਾਤ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਖਰੀਦ ਸਕਣਗੇ ਰਿਹਾਇਸ਼ੀ ਪ੍ਰਾਪਰਟੀ ਬਜਟ ਵਿੱਚ ਫਾਰਮਾਕੇਅਰ ਦਾ ਕੋਈ ਜਿ਼ਕਰ ਨਾ ਹੋਣ ਕਾਰਨ ਕੀ ਹੋਵੇਗਾ ਲਿਬਰਲ-ਐਨਡੀਪੀ ਡੀਲ ਨੂੰ ਖ਼ਤਰਾ? ਫੈਡਰਲ ਬਜਟ ਵਿੱਚ ਕਲੀਨ ਇਲੈਕਟ੍ਰਿਸਿਟੀ, ਹੈਲਥਕੇਅਰ ਤੇ ਡੈਂਟਲ ਕੇਅਰ ਦੇ ਪਸਾਰ ਨੂੰ ਦਿੱਤੀ ਗਈ ਤਰਜੀਹ ਮਸ਼ਕੂਕ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਅਧਿਕਾਰੀ ਦੀ ਛੁਰੇਬਾਜ਼ੀ ਵਿੱਚ ਹੋਈ ਮੌਤ, ਦੂਜਾ ਅਧਿਕਾਰੀ ਜ਼ਖ਼ਮੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਫਰੀਲੈਂਡ ਦੇ ਬਜਟ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਸ਼ਾਮਲ ਹੋਵੇਗੀ ਗਰੌਸਰੀ ਰਿਬੇਟ ਸਰਕਾਰ ਨਾਲ ਕੀਤੇ ਗਏ “ਕੌਨਫੀਡੈਂਸ ਐਂਡ ਸਪਲਾਈ” ਸਮਝੌਤੇ ਤੋਂ ਸੰਤੁਸ਼ਟ ਨਹੀਂ ਹਨ ਜਗਮੀਤ ਸਿੰਘ