Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਹੁਣ ਤੋਂ ਟੋਰੀ ਤੇ ਲਿਬਰਲ ਐਮਪੀਜ਼ ਟੈਕਸਦਾਤਾਵਾਂ ਤੋਂ ਨਹੀਂ ਵਸੂਲਣਗੇ ਘਰੇਲੂ ਇੰਟਰਨੈਟ ਦਾ ਖਰਚਾ

January 26, 2023 09:18 PM

ਓਟਵਾ, 26 ਜਨਵਰੀ (ਪੋਸਟ ਬਿਊਰੋ) : ਆਪਣੇ ਪਾਰਲੀਆਮੈਂਟ ਮੈਂਬਰਾਂ ਵੱਲੋਂ ਘਰੇਲੂ ਇੰਟਰਨੈਟ ਸੇਵਾਵਾਂ ਲਈ ਖਰਚੇ ਦਾ ਬੋਝ ਟੈਕਸਦਾਤਾਵਾਂ ਦੀ ਜੇਬ੍ਹ ਉੱਤੇ ਪਾਉਣ ਦਾ ਵਿਰੋਧ ਕੰਜ਼ਰਵੇਟਿਵਾਂ ਦੇ ਨਾਲ ਨਾਲ ਫੈਡਰਲ ਲਿਬਰਲ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਹੈ।
ਸਰਕਾਰ ਦੇ ਹਾਊਸ ਲੀਡਰ ਮਾਰਕ ਹਾਲੈਂਡ ਦੇ ਆਫਿਸ ਨੇ ਵੀਰਵਾਰ ਨੂੰ ਆਖਿਆ ਕਿ ਉਹ ਇਹ ਪ੍ਰਸਤਾਵ ਪੇਸ਼ ਕਰਨਗੇ ਕਿ ਇਹ ਰੁਝਾਨ ਸਾਰੀਆਂ ਪਾਰਟੀਆਂ ਦੇ ਐਮਪੀਜ਼ ਵੱਲੋਂ ਬੰਦ ਕੀਤਾ ਜਾਵੇ।ਕੰਜ਼ਰਵੇਟਿਵਾਂ ਵੱਲੋਂ ਵੀ ਅਜਿਹਾ ਕਰਨ ਦੀ ਇੱਛਾ ਪ੍ਰਗਟਾਈ ਗਈ। ਕੈਨੇਡੀਅਨ ਪ੍ਰੈੱਸ ਵੱਲੋਂ ਕੀਤੇ ਗਏ ਇੱਕ ਵਿਸ਼ਲੇਸ਼ਣ ਅਨੁਸਾਰ 31 ਟੋਰੀ ਐਮਪੀਜ਼ ਵੱਲੋਂ ਖੁਦ ਲਈ ਜਾਂ ਆਪਣੇ ਸਟਾਫ ਲਈ ਘਰੇਲੂ ਇੰਟਰਨੈਟ ਸੇਵਾਵਾਂ ਦਾ ਖਰਚਾ ਟੈਕਸਦਾਤਾਵਾਂ ਤੋਂ ਵਸੂਲਿਆ ਜਾਂਦਾ ਰਿਹਾ ਹੈ। ਇਨ੍ਹਾਂ ਵਿੱਚ ਸਾਬਕਾ ਅੰਤਰਿਮ ਪਾਰਟੀ ਆਗੂ ਕੈਂਡਿਸ ਬਰਜਨ,ਮੈਨੀਟੋਬਾ ਦੇ ਐਮਪੀ ਜੇਮਜ਼ ਬੇਜਨ, ਕੈਲਗਰੀ ਤੋਂ ਐਮਪੀ ਮਿਸ਼ੇਲ ਰੈਂਪਲ ਗਾਰਨਰ ਤੇ ਬ੍ਰਿਟਿਸ਼ ਕੋਲੰਬੀਆ ਤੋਂ ਪਾਰਟੀ ਦੇ ਨੁਮਾਇੰਦੇ ਮਾਰਕ ਸਟ੍ਰਾਹਲ ਸ਼ਾਮਲ ਹਨ।
ਇਸੇ ਤਰ੍ਹਾਂ 27 ਲਿਬਰਲ ਐਮਪੀਜ਼ ਅਜਿਹੇ ਹਨ ਜਿਨ੍ਹਾਂ ਵੱਲੋਂ ਖੁਦ ਲਈ ਜਾਂ ਆਪਣੇ ਸਟਾਫ ਲਈ ਘਰੇਲੂ ਇੰਟਰਨੈਟ ਸੇਵਾਵਾਂ ਦਾ ਖਰਚਾ ਟੈਕਸਦਾਤਾਵਾਂ ਤੋਂ ਵਸੂਲਿਆ ਜਾਂਦਾ ਰਿਹਾ ਹੈ। ਇਨ੍ਹਾਂ ਵਿੱਚ ਨਿਆਂ ਮੰਤਰੀ ਡੇਵਿਡ ਲਾਮੇਟੀ ਤੇ ਵਿਦੇਸ਼ ਮੰਤਰੀ ਮਿਲੇਨੀ ਜੋਲੀ ਸ਼ਾਮਲ ਹਨ। ਬਲਾਕ ਕਿਊਬਿਕੁਆ ਤੇ ਐਨਡੀਪੀ ਦੇ ਕ੍ਰਮਵਾਰ 11 ਤੇ ਚਾਰ ਐਮਪੀਜ਼ ਵੀ ਅਜਿਹਾ ਕਰਦੇ ਰਹੇ ਹਨ। ਹਾਊਸ ਆਫ ਕਾਮਨਜ਼ ਦੀ ਤਰਜ਼ਮਾਨ ਨੇ ਦੱਸਿਆ ਕਿ ਇਸ ਰੁਝਾਨ ਦੀ ਐਮਪੀਜ਼ ਲਈ ਮੌਜੂਦਾ ਨਿਯਮਾਂ ਤਹਿਤ ਖੁੱਲ੍ਹ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜਿਹਾ ਕਰਨ ਨਾਲ ਕਿਸੇ ਨਿਯਮ ਦੀ ਉਲੰਘਣਾ ਨਹੀਂ ਹੋਈ ਹੈ ਪਰ ਵਿਰੋਧੀ ਧਿਰ ਦੇ ਵ੍ਹਿਪ ਦੇ ਆਫਿਸ ਵੱਲੋਂ ਐਮਪੀ ਨੂੰ ਦੱਸਿਆ ਗਿਆ ਕਿ ਕਾਕਸ ਲਈ ਇੱਕ ਨਵੀਂ ਨੀਤੀ ਕਾਇਮ ਕੀਤੀ ਗਈ ਹੈ। ਇਸ ਦਾ ਖੁਲਾਸਾ ਇੱਕ ਈਮੇਲ ਵਿੱਚ ਕੀਤਾ ਗਿਆ।ਈਮੇਲ ਵਿੱਚ ਆਖਿਆ ਗਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਕਾਕਸ ਮੈਂਬਰ ਜਾਂ ਮੁਲਾਜ਼ਮ ਘਰੇਲੂ ਇੰਟਰਨੈਟ ਦਾ ਖਰਚਾ ਟੈਕਸਦਾਤਾਵਾਂ ਤੋਂ ਨਹੀਂ ਵਸੂਲੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ