Welcome to Canadian Punjabi Post
Follow us on

04

July 2025
 
ਕੈਨੇਡਾ

ਬੈਟਲ ਟੈਂਕ ਯੂਕਰੇਨ ਭੇਜਣ ਦੇ ਸਵਾਲ ਉੱਤੇ ਆਨੰਦ ਨੇ ਧਾਰੀ ਚੁੱਪ

January 22, 2023 10:47 PM

ਓਟਵਾ, 22 ਜਨਵਰੀ (ਪੋਸਟ ਬਿਊਰੋ) : ਇਸ ਹਫਤੇ 50 ਡਿਫੈਂਸ ਆਗੂਆਂ ਨੂੰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਉਹ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿ ਜੇ ਜਰਮਨੀ ਵੱਲੋਂ ਐਕਸਪਰਟ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਕੀ ਕੈਨੇਡਾ ਆਪਣੇ ਕੁੱਝ ਜੰਗ ਵਾਲੇ ਟੈਂਕ ਯੂਕਰੇਨ ਭੇਜਣ ਲਈ ਤਿਆਰ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਵਾਰੀ ਵਾਰੀ ਇਨ੍ਹਾਂ ਟੈਂਕਸ ਲਈ ਮੰਗ ਕੀਤੀ ਜਾ ਰਹੀ ਹੈ। ਪਰ ਇਸ ਹਫਤੇ ਰਾਮਸਟੇਨ ਏਅਰ ਬੇਸ ਵਿਖੇ ਹੋਈਆਂ ਮੀਟਿੰਗਾਂ ਤੋਂ ਬਾਅਦ ਯੂਕਰੇਨ ਡਿਫੈਂਸ ਕਾਂਟੈਕਟ ਗਰੁੱਪ ਦੇ ਮੈਂਬਰ ਇਸ ਫੈਸਲੇ ਉੱਤੇ ਪਹੁੰਚਣ ਤੋਂ ਅਸਫਲ ਰਹੇ ਕਿ ਯੂਕਰੇਨ ਕੀ ਭੇਜਿਆ ਜਾਵੇ। ਕੈਨੇਡਾ ਕੋਲ 82 ਜਰਮਨ ਮੇਡ ਲੈਪਰਡ 2 ਟੈਂਕਸ ਹਨ ਪਰ ਇਨ੍ਹਾਂ ਨੂੰ ਯੂਕਰੇਨ ਭੇਜਣ ਤੋਂ ਪਹਿਲਾਂ ਜਰਮਨੀ ਦੀ ਇਜਾਜ਼ਤ ਦੀ ਲੋੜ ਹੈ ਤੇ ਇਹ ਇਜਾਜ਼ਤ ਅਜੇ ਹਾਸਲ ਨਹੀਂ ਹੋਈ ਹੈ।
ਐਤਵਾਰ ਨੂੰ ਇੱਕ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਆਖਿਆ ਕਿ ਕੈਨੇਡਾ ਜਿੰਨੀ ਹੋ ਸਕੇ ਓਨੀ ਮਿਲਟਰੀ ਮਦਦ ਯੂਕਰੇਨ ਭੇਜਣ ਲਈ ਵਚਨਬੱਧ ਹੈ।ਪਰ ਜਦੋਂ ਇਹ ਗੱਲ ਜ਼ੋਰ ਦੇ ਕੇ ਪੁੱਛੀ ਗਈ ਕਿ ਜੇ ਜਰਮਨੀ ਹਾਮੀ ਭਰਦਾ ਹੈ ਤਾਂ ਕੀ ਕੈਨੇਡਾ ਆਪਣੇ ਬੈਟਲ ਟੈਂਕ ਯੂਕਰੇਨ ਭੇਜੇਗਾ ? ਇਸ ਉੱਤੇ ਆਨੰਦ ਨੇ ਆਖਿਆ ਕਿ ਇਸ ਬਾਰੇ ਅਜੇ ਉਨ੍ਹਾਂ ਕੋਲ ਦੱਸਣ ਲਈ ਕੁੱਝ ਨਹੀਂ ਹੈ।ਆਨੰਦ ਨੇ ਆਖਿਆ ਕਿ ਅਗਲੇ ਮਹੀਨੇ ਡਿਫੈਂਸ ਆਗੂ ਇੱਕ ਵਾਰੀ ਫਿਰ ਬਰੱਸਲਜ਼ ਵਿੱਚ ਮਿਲਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ