Welcome to Canadian Punjabi Post
Follow us on

02

July 2025
 
ਕੈਨੇਡਾ

ਬੱਚਿਆਂ ਵਿੱਚ ਪਾਈ ਜਾ ਰਹੀ ਸਾਹ ਦੀ ਬਿਮਾਰੀ ਕਾਰਨ ਭਰੇ ਹਸਪਤਾਲ ਦੀ ਮਦਦ ਕਰੇਗੀ ਕੈਨੇਡੀਅਨ ਰੈੱਡ ਕਰੌਸ

December 04, 2022 10:30 PM

ਓਟਵਾ, 4 ਦਸੰਬਰ (ਪੋਸਟ ਬਿਊਰੋ) : ਓਟਵਾ ਦੇ ਬੱਚਿਆਂ ਦੇ ਇੱਕ ਹਸਪਤਾਲ ਨੂੰ ਜਲਦ ਹੀ ਕੈਨੇਡੀਅਨ ਰੈੱਡ ਕਰੌਸ ਵੱਲੋਂ ਮਦਦ ਮੁਹੱਈਆ ਕਰਵਾਈ ਜਾਵੇਗੀ। ਬੱਚਿਆਂ ਵਿੱਚ ਸਾਹ ਦੀ ਬਿਮਾਰੀ ਫੈਲਣ ਕਾਰਨ ਇੱਥੋਂ ਦੇ ਹਸਪਤਾਲ ਵਿੱਚ ਸਰੋਤਾਂ ਦੀ ਕਮੀ ਪਾਈ ਜਾ ਰਹੀ ਹੈ।
ਪੂਰਬੀ ਓਨਟਾਰੀਓ ਦੇ ਬੱਚਿਆਂ ਦੇ ਹਸਪਤਾਲ, ਜਿਸ ਨੂੰ ਸੀਐਚਈਓ ਵਜੋਂ ਵੀ ਜਾਣਿਆ ਜਾਂਦਾ ਹੈ, ਬੱਚਿਆਂ ਤੇ ਨੌਜਵਾਨਾਂ ਨਾਲ ਹਸਪਤਾਲ ਭਰ ਜਾਣ ਤੋਂ ਬਾਅਦ ਮਦਦ ਲਈ ਗੁਹਾਰ ਲਾਈ ਗਈ ਹੈ।ਰੈੱਡ ਕਰੌਸ ਦੀ ਤਰਜ਼ਮਾਨ ਲਿਏਨ ਮੁਸੇਲਮਾਨ ਨੇ ਆਖਿਆ ਕਿ ਆਰਗੇਨਾਈਜ਼ੇਸ਼ਨ ਹਸਪਤਾਲ ਦੇ ਸਟਾਫ ਦੀ ਮਦਦ ਲਈ ਨਿੱਕੀਆਂ ਟੀਮਾਂ ਮੁਹੱਈਆ ਕਰਾਵੇਗੀ ਤੇ ਉਨ੍ਹਾਂ ਨੂੰ ਕਲੀਨਿਕਲ ਟਾਸਕ ਪੂਰੇ ਕਰਨ ਲਈ ਦਿੱਤੇ ਜਾਣਗੇ। ਪਰ ਉਨ੍ਹਾਂ ਵੱਲੋਂ ਇਸ ਸਮਝੌਤੇ ਦੇ ਸ਼ੁਰੂ ਹੋਣ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੀਐਚਈਓ ਦੀ ਚੀਫ ਨਰਸਿੰਗ ਐਗਜ਼ੈਕਟਿਵ ਟੈਮੀ ਡਿਜਿਓਵਾਨੀ ਨੇ ਆਖਿਆ ਕਿ ਕਲੀਨਿਕਲ ਟੀਮਾਂ ਦੀ ਮਦਦ ਲਈ ਰੈੱਡ ਕਰਾਸ ਦੇ ਕਰਮਚਾਰੀ ਅਗਲੇ ਹਫਤੇ ਤੋਂ ਇੱਥੇ ਆ ਜਾਣਗੇ।
ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਇਸ ਨਾਲ ਮੁੜ ਤੋਂ ਤਾਇਨਾਤ ਸਾਡਾ ਸਟਾਫ ਆਪਣੀ ਨਿਯਮਤ ਭੂਮਿਕਾ ਨਿਭਾਉਣ ਲਈ ਪਰਤ ਜਾਵੇਗਾ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਟੀਮ ਸੀਐਚਈਓ ਸਾਡੇ ਮਰੀਜ਼ਾਂ ਨੂੰ ਸੁਰੱਖਿਅਤ ਤੇ ਉਮਦਾ ਹੈਲਥ ਕੇਅਰ ਮੁਹੱਈਆ ਕਰਵਾਉਣ ਲਈ ਰੁੱਝ ਜਾਵੇ। ਜਿ਼ਕਰਯੋਗ ਹੈ ਕਿ ਸੀਐਚਈਓ ਨੇ ਨਵੰਬਰ ਵਿੱਚ ਦੂਜੀ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੀ ਸੀ ਤਾਂ ਕਿ ਬਿਮਾਰ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਸਰਕਾਰੀ ਡਾਟਾ ਅਨੁਸਾਰ ਪਹਿਲੀ ਦਸੰਬਰ ਤੱਕ ਓਨਟਾਰੀਓ ਦੀਆਂ ਪੀਡੀਐਟ੍ਰਿਕ ਇੰਟੈਸਿਵ ਕੇਅਰ ਯੂਨਿਟਸ ਦੇ 130 ਬੈੱਡਜ਼ ਵਿੱਚੋਂ ਸਿਰਫ 10 ਹੀ ਖਾਲੀ ਸਨ।
ਉਨ੍ਹਾਂ ਦੱਸਿਆ ਕਿ ਮੌਸਮੀ ਫਲੂ, ਆਰਐਸ ਵਾਇਰਸ ਤੇ ਕੋਵਿਡ-19 ਕਾਰਨ ਸੀਐਚਈਓ ਨੂੰ ਇਸ ਤਰ੍ਹਾਂ ਦੇ ਸਖ਼ਤ ਮਾਪਦੰਡ ਚੁੱਕਣੇ ਪੈ ਰਹੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ