Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਐਕਸਪ੍ਰੈੱਸ ਐਂਟਰੀ ਵਿੱਚ ਕੈਨੇਡਾ ਨੇ ਸ਼ਾਮਲ ਕੀਤੇ 16 ਨਵੇਂ ਕਿੱਤੇ

November 17, 2022 11:06 PM

ਓਟਵਾ, 17 ਨਵੰਬਰ (ਪੋਸਟ ਬਿਊਰੋ) : ਇਮੀਗ੍ਰੇਸ਼ਨ ਨਾ ਸਿਰਫ ਸਾਡੀਆਂ ਕਮਿਊਨਿਟੀਜ਼ ਲਈ ਹੀ ਚੰਗੀ ਹੈ ਸਗੋਂ ਸਾਡੇ ਅਰਥਚਾਰੇ ਲਈ ਵੀ ਬਹੁਤ ਵਧੀਆ ਹੈ। ਇਹ ਬੇਹੱਦ ਜ਼ਰੂਰੀ ਹੈ। ਇਸੇ ਲਈ ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਚੱਲ ਰਹੀ ਲੇਬਰ ਦੀ ਘਾਟ ਨੂੰ ਖ਼ਤਮ ਕਰਨ ਲਈ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ ਜਿਹੜੇ ਸਾਡੇ ਅਰਥਚਾਰੇ ਦੀ ਮਦਦ ਲਈ ਆਪਣੇ ਨਾਲ ਹੁਨਰ ਦਾ ਪਿਟਾਰਾ ਵੀ ਲਿਆਉਣਗੇ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ (ਐਨਓਸੀ) 2021 ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਇਹ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਮੈਨੇਜ ਕੀਤੇ ਜਾਣਗੇ।ਐਨਓਸੀ ਦੀਆਂ ਨਵੀਆਂ ਵੰਨਗੀਆਂ ਦੀ ਵਰਤੋਂ ਕਰਨ ਨਾਲ ਕੈਨੇਡਾ ਨੂੰ ਹੈਲਥ ਕੇਅਰ, ਕੰਸਟ੍ਰਕਸ਼ਨ ਤੇ ਟਰਾਂਸਪੋਰਟੇਸ਼ਨ ਵਰਗੇ ਸੈਕਟਰਜ਼ ਲਈ ਗਲੋਬਲ ਟੇਲੈਂਟ ਹਾਸਲ ਹੋ ਸਕੇਗਾ।
ਐਕਸਪ੍ਰੈੱਸ ਐਂਟਰੀ ਵਿੱਚ 16 ਨਵੇਂ ਕਿੱਤੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਰਸ ਏਡਜ਼, ਲਾਂਗ ਟਰਮ ਕੇਅਰ ਏਡਜ਼, ਹਸਪਤਾਲ ਅਟੈਂਡੈਂਟਸ, ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੀਚਰ ਅਸਿਸਟੈਂਟਸ ਤੇ ਟਰਾਂਸਪੋਰਟ ਟਰੱਕ ਡਰਾਈਵਰ ਆਦਿ ਮੁੱਖ ਹਨ।
ਐਨਓਸੀ ਸਿਸਟਮ ਦੀ ਵਰਤੋਂ ਕੈਨੇਡੀਅਨ ਲੇਬਰ ਮਾਰਕਿਟ ਵਿੱਚ ਹਰ ਕਿਸਮ ਦੀ ਜੌਬ ਤਲਾਸ਼ਣ ਤੇ ਉਸ ਦਾ ਟਰੈਕ ਰੱਖਣ ਲਈ ਕੀਤੀ ਜਾ ਸਕਦੀ ਹੈ। ਇਹ ਅਰਚਥਾਰੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਨਾਲ ਨਾਲ ਕੰਮ ਦੀ ਤਫਸੀਲ ਬਾਰੇ ਵੀ ਜਾਣਕਾਰੀ ਦਿੰਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ ਓਟਵਾ ਪੁਲਿਸ ਨੇ ਵਿਸ਼ੇਸ਼ ਕਾਂਸਟੇਬਲ ਪ੍ਰੋਗਰਾਮ `ਚ ਕੀਤਾ ਵਿਸਥਾਰ ਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀ ਅਲਬਰਟਾ ਦੇ ਸਪੀਕਰ ਨਾਥਨ ਕੂਪਰ ਦੀ ਵਾਸਿ਼ੰਗਟਨ ਦੂਤ ਦੇ ਰੂਪ ਵਜੋਂ ਚੋਣ ਸਸਕੈਚਵਨ ਵਿਰੋਧੀ ਧਿਰ ਵੱਲੋਂ ਐਂਟੀ ਸੈਪਰੇਸ਼ਨ ਬਿੱਲ ਪੇਸ਼ ਕੈਲੇਡਨ ਵਿਖੇ ਵਿਸ਼ਵ ਪੱਧਰੀ ਆਰਬੀਸੀ ਕੈਨੇਡੀਅਨ ਓਪਨ 4 ਜੂਨ ਤੋਂ ਕਿੰਗਸਟਨ ਵਿੱਚ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਕਲੀ ਨਰਸ 18 ਮਹੀਨੇ ਤੱਕ ਰਹੇਗੀ ਹਾਊਸ ਅਰੈਸਟ ਚੋਣ ਹਾਰਨ ਤੋਂ ਬਾਅਦ ਪੋਇਲੀਵਰ ਨੇ ਹਾਰ ਤੋਂ ਸਿੱਖਣ ਦਾ ਕੀਤਾ ਵਾਅਦਾ