Welcome to Canadian Punjabi Post
Follow us on

03

July 2025
 
ਕੈਨੇਡਾ

ਹੈਲਥ ਕੈਨੇਡਾ ਨੇ ਵਿਦੇਸ਼ ਤੋਂ ਮੰਗਵਾਈਆਂ ਬੱਚਿਆਂ ਦੀਆਂ ਦਰਦ ਨਿਵਾਰਕ ਦਵਾਈਆਂ

November 14, 2022 11:41 PM

ਓਟਵਾ, 14 ਨਵੰਬਰ (ਪੋਸਟ ਬਿਊਰੋ) : ਸਾਹ ਸਬੰਧੀ ਬਿਮਾਰੀਆਂ ਵਿੱਚ ਹੋਏ ਵਾਧੇ ਦੇ ਚੱਲਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਦਰਦ ਤੇ ਬੁਖਾਰ ਸਬੰਧੀ ਦਵਾਈਆਂ ਲੱਭਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਪਰ ਇਸ ਦੌਰਾਨ ਸੋਮਵਾਰ ਨੂੰ ਹੈਲਥ ਕੈਨੇਡਾ ਨੇ ਐਲਾਨ ਕੀਤਾ ਕਿ ਉਸ ਵੱਲੋਂ ਬੱਚਿਆਂ ਦੀ ਐਸੇਟਾਮੀਨੋਫੈਨ ਦਵਾਈ ਦੀ ਸਪਲਾਈ ਵਿਦੇਸ਼ ਤੋਂ ਮੰਗਵਾਉਣ ਦਾ ਪ੍ਰਬੰਧ ਕਰ ਲਿਆ ਗਿਆ ਹੈ।
ਆਉਣ ਵਾਲੇ ਹਫਤਿਆਂ ਵਿੱਚ ਇਹ ਸਪਲਾਈ ਰੀਟੇਲ ਖਰੀਦ ਲਈ ਉਪਲਬਧ ਹੋਵੇਗੀ ਤੇ ਮਾਪੇ ਕਮਿਊਨਿਟੀ ਫਾਰਮੇਸੀਜ਼ ਤੋਂ ਵੀ ਇਸ ਨੂੰ ਹਾਸਲ ਕਰ ਸਕਣਗੇ। ਇਸ ਸਪਲਾਈ ਤੋਂ ਇਲਾਵਾ ਹੈਲਥ ਕੈਨੇਡਾ ਵੱਲੋਂ ਪਿੱਛੇ ਜਿਹੇ ਨਵਜੰਮੇਂ ਬੱਚਿਆਂ ਤੇ ਨਿੱਕੇ ਬੱਚਿਆਂ ਲਈ ਇਬੂਪ੍ਰੋਫਨ ਤੇ ਐਸੇਟਾਮੀਨੋਫੈਨ ਦਵਾਈਆਂ ਦੀ ਸਪਲਾਈ ਕੈਨੇਡਾ ਦੇ ਹਸਪਤਾਲਾਂ ਲਈ ਉਪਲਬਧ ਕਰਵਾਉਣ ਸਬੰਧੀ ਇਸ ਨੂੰ ਇੰਪੋਰਟ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਏਜੰਸੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਬੂਪੋ੍ਰਫਨ ਦੀ ਸਪਲਾਈ ਇੰਪੋਰਟ ਕਰ ਲਈ ਗਈ ਹੈ ਤੇ ਇਸ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਦੌਰਾਨ ਹੈਲਥ ਕੈਨੇਡਾ ਵੱਲੋਂ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਟੋਰ ਦੀਆਂ ਸ਼ੈਲਫਾਂ ਉੱਤੇ ਦਵਾਈਆਂ ਦੀ ਸਪਲਾਈ ਨਜ਼ਰ ਆਉਣ ਤੋਂ ਬਾਅਦ ਉਸ ਨੂੰ ਇੱਕਠਾ ਨਾ ਕਰਨ ਲੱਗ ਜਾਣ ਕਿਉਂਕਿ ਅਜੇ ਵੀ ਇਨ੍ਹਾਂ ਦਵਾਈਆਂ ਦੀ ਕਮੀ ਪਾਈ ਜਾ ਰਹੀ ਹੈ ਤੇ ਇਸ ਨਾਲ ਹੋਰਨਾਂ ਲੋੜਵੰਦ ਮਾਪਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਦਵਾਈ ਕੇਅਰਗਿਵਰਜ਼ ਨੂੰ ਨਹੀਂ ਮਿਲਦੀ ਹੈ ਤਾਂ ਫਾਰਮਾਸਿਸਟਸ ਤੋਂ ਉਸ ਦਵਾਈ ਦਾ ਬਦਲ ਮੰਗਿਆ ਜਾਵੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ