Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਪੌਲੀਏਵਰ ਨੇ ਸਿੱਖ ਕਮਿਊਨਿਟੀ ਨੂੰ ਦਿੱਤੀਆਂ ਮੁਬਾਰਕਾਂ

November 09, 2022 07:00 AM

ਓਟਵਾ, 8 ਨਵੰਬਰ (ਪੋਸਟ ਬਿਊਰੋ) : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਕੰਜ਼ਰਵੇਟਿਵ ਪਾਰਟੀ ਆਗੂ ਪਿਏਰ ਪੌਲੀਏਵਰ ਵੱਲੋਂ ਸਮੁੱਚੀ ਸਿੱਖ ਕਮਿਊਨਿਟੀ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜਾਰੀ ਕੀਤੇ ਇੱਕ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਅੱਜ ਕੈਨੇਡਾ ਤੇ ਦੁਨੀਆ ਭਰ ਦੇ ਸਿੱਖ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾ ਰਹੇ ਹਨ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਨੇ ਸ਼ਾਂਤੀ, ਫਰਾਖ਼ਦਿਲੀ ਤੇ ਰਹਿਮਦਿਲੀ ਦੀਆਂ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਸੁਨੇਹਾ ਲੋਕਾਂ ਨੂੰ ਦਿੱਤਾ। ਬਚਪਨ ਵਿੱਚ ਵੀ ਗੁਰੂ ਜੀ ਨੇ ਇਹੋ ਸੇਧ ਦਿੱਤੀ ਕਿ ਹੋਰਨਾਂ ਨਾਲ ਰਲ ਮਿਲ ਕੇ ਕਿਵੇਂ ਰਹਿਣਾ ਹੈ। ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਸਨ।ਉਨ੍ਹਾਂ ਦੀ ਨਿਸਵਾਰਥਤਾ ਤੋਂ ਦੁਨੀਆਂ ਭਰ ਦੇ ਕਈ ਮਿਲੀਅਨ ਸਿੱਖ ਪ੍ਰਭਾਵਿਤ ਹੋਏ। ਉਨ੍ਹਾਂ ਦੇ ਦੱਸੇ ਮਾਰਗ ਉੱਤੇ ਚੱਲ ਕੇ ਕਈ ਸਿੱਖ ਆਪਣੀਆਂ ਜਿ਼ੰਦਗੀਆਂ ਸੰਵਾਰ ਰਹੇ ਹਨ।
ਅੱਜ ਸਿੱਖ ਭਾਈਚਾਰਾ ਗੁਰੂ ਨਾਨਕ ਵੱਲੋਂ ਦਰਸਾਏ ਮਾਰਗ ਉੱਤੇ ਤੁਰਨ ਦੀ ਕੋਸਿ਼ਸ਼ ਕਰ ਰਿਹਾ ਹੈ। ਇਨ੍ਹਾਂ ਜਸ਼ਨਾਂ ਦਰਮਿਆਨ ਸਿੱਖ ਪਾਠ ਕਰਦੇ ਹਨ, ਕੀਰਤਨ ਕਰਦੇ ਹਨ, ਹਮੇਸ਼ਾਂ ਨਾਮ ਜਪਣ, ਦਸਾਂ ਨੰਹੁਆਂ ਦੀ ਕਮਾਈ ਖਾਣ, ਵੰਡ ਛਕਣ ਵਰਗੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਕੋਸਿ਼ਸ਼ ਕਰਦੇ ਹਨ। ਇਸ ਦੌਰਾਨ ਲੰਗਰ ਲਾਏ ਜਾਂਦੇ ਹਨ ਤੇ ਕਮਿਊਨਿਟੀਜ਼ ਨਾਲ ਸਾਂਝ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਅੱਧਾ ਮਿਲੀਅਨ ਸਿੱਖ ਕੈਨੇਡਾ ਵਿੱਚ ਰਹਿੰਦੇ ਹਨ ਤੇ ਦੇਸ਼ ਨੂੰ ਹੋਰ ਸ਼ਾਂਤ ਬਣਾਉਣ ਤੇ ਹਮੇਸ਼ਾਂ ਖੁੱਲ੍ਹ ਕੇ ਦੂਜਿਆਂ ਦਾ ਸਵਾਗਤ ਕਰਨ ਵਾਲੀ ਥਾਂ ਬਣਾਉਣ ਲਈ ਉਪਰਾਲੇ ਕਰਨ ਵਿੱਚ ਰੁੱਝੇ ਰਹਿੰਦੇ ਹਨ। ਉਨ੍ਹਾ ਦੇ ਯੋਗਦਾਨ ਸਦਕਾ ਕੈਨੇਡੀਅਨਜ਼ ਦੀ ਜਿ਼ੰਦਗੀ ਖੁਸ਼ਹਾਲ ਹੋਈ ਹੈ ਤੇ ਉਹ ਹੋਰਨਾਂ ਕਮਿਊਨਿਟੀਜ਼ ਦੀ ਮਦਦ ਕਰਨ ਤੇ ਖੁਸ਼ੀ ਵੰਡਣ ਲਈ ਤਿਆਰ ਰਹਿੰਦੇ ਹਨ।ਅਖੀਰ ਵਿੱਚ ਪੌਲੀਏਵਰ ਨੇ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਰਲ ਕੇ ਰਹਿਣ ਦਾ ਸੁਨੇਹਾ ਦਿੱਤਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ