Welcome to Canadian Punjabi Post
Follow us on

04

July 2025
 
ਕੈਨੇਡਾ

ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਦੋ ਰੋਜ਼ਾ ਹੈਲਥ ਗੱਲਬਾਤ ਬੇਸਿੱਟਾ ਰਹੀ

November 09, 2022 12:12 AM

ਵੈਨਕੂਵਰ, 8 ਨਵੰਬਰ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਦੋ ਰੋਜ਼ਾ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਮੁੱਕ ਗਈ।ਇਸ ਮਗਰੋਂ ਫੈਡਰਲ ਸਰਕਾਰ ਨੇ ਵੀ ਕਿਸੇ ਕਿਸਮ ਦਾ ਐਲਾਨ ਕਰਨ ਤੋਂ ਖੁਦ ਨੂੰ ਪਾਸੇ ਕਰ ਲਿਆ।
ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਆਖਿਆ ਕਿ ਉਹ ਚੰਗਾਂ ਇਰਾਦਾ ਤੇ ਸੋਚ ਲੈ ਕੇ ਮੀਟਿੰਗਜ਼ ਵਿੱਚ ਗਏ ਸਨ ਪਰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਅਧਿਕਾਰੀਆਂ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।ਡਕਲਸ ਨੇ ਪ੍ਰੀਮੀਅਰਜ਼ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਹੀ ਆਪਣੇ ਸਿਹਤ ਮੰਤਰੀਆਂ ਨੂੰ ਸਿਰਫ ਤੇ ਸਿਰਫ ਪੈਸੇ ਉੱਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ ਗਿਆ ਸੀ। ਉਨ੍ਹਾਂ ਇਹ ਵੀ ਆਖਿਆ ਕਿ ਆਪਣੇ ਸਿਹਤ ਮੰਤਰੀਆਂ ਨੂੰ ਆਪਣਾ ਕੰਮ ਨਾ ਕਰਨ ਦੇਣ ਲਈ ਸਿਰਫ ਤੇ ਸਿਰਫ ਪ੍ਰੀਮੀਅਰਜ਼ ਜਿ਼ੰਮੇਵਾਰ ਹਨ।
ਇਸ ਦੌਰਾਨ ਬਿ੍ਰਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਆਡਰੀਅਨ ਡਿਕਸ ਨੇ ਆਖਿਆ ਕਿ ਮੀਟਿੰਗਜ਼ ਨੂੰ ਇਸ ਤਰ੍ਹਾਂ ਖ਼ਤਮ ਕਰਨਾ ਕਾਫੀ ਨਿਰਾਸ਼ਾਜਨਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਸੀ ਕਿ ਫੈਡਰਲ ਫੰਡਿੰਗ ਨੂੰ 22 ਫੀ ਸਦੀ ਤੋਂ 35 ਫੀ ਸਦੀ ਕਰਵਾਉਣ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀ ਇੱਕਜੁੱਟ ਹਨ। ਡਿਕਸ ਨੇ ਆਖਿਆ ਕਿ ਇਨ੍ਹਾਂ ਮੀਟਿੰਗਾਂ ਦੇ ਨਤੀਜੇ ਉਹ ਨਹੀਂ ਸਨ ਜਿਨ੍ਹਾਂ ਦੀ ਕੈਨੇਡੀਅਨਜ਼ ਨੇ ਆਸ ਕੀਤੀ ਸੀ।
ਇਸ ਤੋਂ ਪਹਿਲਾਂ ਡਕਲਸ ਨੇ ਸੋਮਵਾਰ ਨੂੰ ਇਹ ਆਖਿਆ ਸੀ ਕਿ ਸਰਕਾਰ ਹੈਲਥ ਟਰਾਂਸਫਰ ਵਧਾਉਣ ਲਈ ਤਿਆਰ ਹੈ ਪਰ ਕੁੱਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਕੁੱਝ ਹੈਲਥ ਮਾਪਦੰਡ ਪੂਰੇ ਕਰਨੇ ਹੋਣਗੇ ਤੇ ਡਾਟਾ ਸੇ਼ਅਰਿੰਗ ਕਰਨੀ ਹੋਵੇਗੀ। ਡਿਕਸ ਨੇ ਆਖਿਆ ਕਿ ਉਹ ਫੈਡਰਲ ਸਰਕਾਰ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਨਿਰਾਸ਼ ਹਨ ਤੇ ਗੱਲਬਾਤ ਉਸ ਲਿਹਾਜ ਨਾਲ ਸਿਰੇ ਨਹੀਂ ਚੜ੍ਹ ਸਕੀ ਜਿਸ ਤਰ੍ਹਾਂ ਦੀ ਉਹ ਸਾਰੇ ਉਮੀਦ ਕਰ ਰਹੇ ਸਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ