Welcome to Canadian Punjabi Post
Follow us on

29

March 2024
 
ਕੈਨੇਡਾ

ਬੱਚਿਆਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਐਂਟੀਬਾਇਓਟਿਕ ਦੀ ਪਾਈ ਜਾ ਰਹੀ ਹੈ ਘਾਟ : ਹੈਲਥ ਕੈਨੇਡਾ

November 08, 2022 08:54 AM

ਹੈਲੀਫੈਕਸ, 8 ਨਵੰਬਰ (ਪੋਸਟ ਬਿਊਰੋ) : ਫਾਰਮਾਸਿਸਟਸ ਵੱਲੋਂ ਟਰੀਟਮੈਂਟ ਪਲੈਨਜ਼ ਅਪਣਾਏ ਜਾ ਰਹੇ ਹਨ ਕਿਉਂਕਿ ਕੈਨੇਡਾ ਦੀਆਂ ਕੁੱਝ ਡਰੱਗ ਕੰਪਨੀਆਂ ਵੱਲੋਂ ਬੱਚਿਆਂ ਦਾ ਇਲਾਜ ਕਰਨ ਲਈ ਵਰਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਦੀ ਘਾਟ ਦੀ ਸਿ਼ਕਾਇਤ ਕੀਤੀ ਜਾ ਰਹੀ ਹੈ।
ਹੈਲਥ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਉਨ੍ਹਾਂ ਦਵਾਈਆਂ ਦੀ ਘਾਟ ਦੀ ਸਿ਼ਕਾਇਤ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਐਂਟੀਬਾਇਓਟਿਕ ਐਮੌਕਸੀਲਿਨ ਪਾਇਆ ਜਾਂਦਾ ਹੈ।ਹੈਲੀਫੈਕਸ ਦੇ ਆਈਡਬਲਿਊਕੇ ਚਿਲਡਰਨਜ਼ ਹਸਪਤਾਲ ਦੀ ਕਲੀਨਿਕਲ ਫਾਰਮੇਸੀ ਕੋ-ਆਰਡੀਨੇਟਰ ਤੇੇ ਫਾਰਮਾਸਿਸਟ ਮਿਲੇਨੀ ਮੈਕਿਨਿਸ ਨੇ ਦੱਸਿਆ ਕਿ ਬੱਚਿਆਂ ਵਿੱਚ ਜਦੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨਾ ਹੋਵੇ ਤਾਂ ਐਮੌਕਸੀਲਿਨ ਨੂੰ ਕਈ ਢੰਗ ਨਾਲ ਵਰਤਿਆ ਜਾ ਸਕਦਾ ਹੈ ਤੇ ਇਹ ਕਾਫੀ ਕਾਰਗਰ ਰਹਿੰਦੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਕਈ ਤਰ੍ਹਾਂ ਦੀਆਂ ਕਾਮਨ ਇਨਫੈਕਸ਼ਨਜ਼ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤੇ ਨਿਮੋਨੀਆ, ਬ੍ਰੌਂਕਾਈਟਿਸ ਤੇ ਕੰਨਾਂ ਦੀ ਇਨਫੈਕਸ਼ਨ ਨੂੰ ਠੀਕ ਕਰਨ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ।
ਡਰੱਗ ਕੰਪਨੀਆਂ ਸੈਨਿਸ ਹੈਲਥ, ਐਪਟੈਕਸ, ਜੀਐਸਕੇ ਤੇ ਤੇਵਾ ਕੈਨੇਡਾ ਨੇ ਡਰੱਗਜ਼ ਦੀ ਘਾਟ ਵਾਲੇ ਕੈਨੇਡਾ ਦੇ ਡਾਟਾਬੇਸ ਉੱਤੇ ਐਮੌਕਸੀਲਿਨ ਦੀ ਘਾਟ ਦਰਜ ਕਰਵਾਈ ਹੈ। ਹੈਲਥ ਕੈਨੇਡਾ ਨੇ ਆਖਿਆ ਕਿ ਅੱਠ ਹੋਰ ਅਜਿਹੀਆਂ ਡਰੱਗ ਉਤਪਾਦਕ ਕੰਪਨੀਆਂ ਹਨ ਜਿਹੜੀਆਂ ਐਮੌਕਸੀਲਿਨ ਵਾਲੀਆਂ ਦਵਾਈਆਂ ਤਿਆਰ ਕਰਦੀਆਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਨੂੰ ਸਪਲਾਈ ਕਰਨ ਵਿੱਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਤੇ ਉਨ੍ਹਾਂ ਕੋਲ ਇਨ੍ਹਾਂ ਦਵਾਈਆਂ ਦੀ ਕੋਈ ਘਾਟ ਨਹੀਂ।
ਮੈਕਿਨਿਸ ਨੇ ਆਖਿਆ ਕਿ ਹਸਪਤਾਲ ਇਨਵੈਂਟਰੀ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਤੇ ਫਾਰਮਾਸਿਸਟਸ ਵੀ ਇਸ ਦਵਾਈ ਦੀ ਸਪਲਾਈ ਨੂੰ ਮੈਨੇਜ ਕਰਨ ਲਈ ਡਾਕਟਰਾਂ ਨਾਲ ਸਲਾਹ ਕਰਕੇ ਬਦਲਵੇਂ ਪਲੈਨ ਬਣਾ ਰਹੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼