Welcome to Canadian Punjabi Post
Follow us on

02

July 2025
 
ਕੈਨੇਡਾ

ਜੌਬ ਮਾਰਕਿਟ ਦੀ ਸਥਿਤੀ ਬਾਰੇ ਰਿਪੋਰਟ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ

November 04, 2022 09:02 AM

ਓਟਵਾ, 4 ਨਵੰਬਰ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਵੱਲੋਂ ਅੱਜ ਜੌਬ ਮਾਰਕਿਟ ਦੇ ਹਾਲਾਤ ਬਾਰੇ ਰਿਪੋਰਟ ਜਾਰੀ ਕੀਤੀ ਜਾਵੇਗੀ।
ਅੱਜ ਸਵੇਰੇ ਏਜੰਸੀ ਵੱਲੋਂ ਅਕਤੂੁਬਰ ਵਿੱਚ ਕਰਵਾਏ ਗਏ ਲੇਬਰ ਫੋਰਸ ਸਰਵੇਖਣ ਨੂੰ ਪਬਲਿਸ਼ ਕੀਤਾ ਜਾਵੇਗਾ। ਇਹ ਰਿਪੋਰਟ ਇਸ ਲਿਹਾਜ ਨਾਲ ਵੀ ਜ਼ਰੂਰੀ ਹੈ ਕਿਉਂਕਿ ਅਰਥਸ਼ਾਸਤਰੀਆਂ ਵੱਲੋਂ ਸੰਭਾਵੀ ਮੰਦਵਾੜੇ ਦੀ ਗੱਲ ਕੀਤੀ ਜਾ ਰਹੀ ਹੈ।ਬੈਂਕ ਆਫ ਕੈਨੇਡਾ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਕਾਸ ਦਰ ਜ਼ੀਰੋ ਰਹਿਣ ਦੇ ਨਾਲ ਨਾਲ ਅਰਥਚਾਰੇ ਵਿੱਚ ਖੜੋਤ ਆ ਜਾਵੇਗੀ।
ਜਿ਼ਕਰਯੋਗ ਹੈ ਕਿ ਸੈਂਟਰਲ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਪਿਛਲੇ ਮਹੀਨੇ ਹੀ ਅੱਧਾ ਫੀ ਸਦੀ ਪਰਸੈਂਟੇਜ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ। ਇਹ ਕੋਸਿ਼ਸ਼ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕੀਤੀ ਜਾ ਰਹੀ ਹੈ। ਸਤੰਬਰ ਦੇ ਮਹੀਨੇ ਕੈਨੇਡੀਅਨ ਅਰਥਚਾਰੇ ਵਿੱਚ 21,000 ਰੋਜ਼ਗਾਰ ਦੇ ਮੌਕੇ ਜੁੜੇ ਜਦਕਿ ਬੇਰੋਜ਼ਗਾਰੀ ਦਰ ਅਗਸਤ ਵਿੱਚ 5·4 ਦੇ ਮੁਕਾਬਲੇ ਸਤੰਬਰ ਵਿੱਚ 5·2 ਫੀ ਸਦੀ ਰਹਿ ਗਈ। ਇਸ ਮਹੀਨੇ ਘੱਟ ਲੋਕਾਂ ਵੱਲੋਂ ਕੰਮ ਦੀ ਤਲਾਸ਼ ਕੀਤੀ ਗਈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ