Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

5 ਸਾਲ ਤੋਂ ਲਾਪਤਾ ਇਨੁਕ ਮਹਿਲਾ ਦਾ ਪਿੰਜਰ ਮਿਲਿਆ

October 30, 2022 10:56 PM

ਓਟਵਾ, 30 ਅਕਤੂਬਰ (ਪੋਸਟ ਬਿਊਰੋ) : ਓਟਵਾ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸਾਰੀ ਅਧੀਨ ਵੇਨੀਅਰ ਅਪਾਰਟਮੈਂਟ ਬਿਲਡਿੰਗ ਵਿੱਚੋਂ ਮਿਲਿਆ ਮਨੁੱਖੀ ਪਿੰਜਰ ਲਾਪਤਾ ਇਨੁਕ ਮਹਿਲਾ ਦਾ ਹੈ। ਇਸ ਮਹਿਲਾ ਨੂੰ ਆਖਰੀ ਵਾਰੀ ਪੰਜ ਸਾਲ ਪਹਿਲਾਂ ਓਟਵਾ ਈਸਟ ਵਿੱਚ ਵੇਖਿਆ ਗਿਆ ਸੀ।
ਡੈਸ਼ਕੈਂਪਸ ਐਵਨਿਊ ਸਥਿਤ ਤਿੰਨ ਮੰਜਿ਼ਲਾ ਬਿਲਡਿੰਗ ਵਿੱਚ ਕੰਮ ਕਰ ਰਹੇ ਵਰਕਰਜ਼ ਨੂੰ 28 ਸਤੰਬਰ ਨੂੰ ਮਨੁੱਖੀ ਪਿੰਜਰ ਮਿਲਿਆ ਸੀ। 29 ਸਤੰਬਰ ਨੂੰ ਪੁਲਿਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਸ ਬਿਲਡਿੰਗ ਲਈ ਜਦੋਂ ਜ਼ਮੀਨ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਵਰਕਰਜ਼ ਨੂੰ ਇੱਥੇ ਪਿੰਜਰ ਵਰਗੀ ਕੋਈ ਚੀਜ਼ ਮਿਲੀ।ਐਤਵਾਰ ਨੂੰ ਓਟਵਾ ਪੁਲਿਸ ਸਰਵਿਸ ਹੋਮੀਸਾਈਡ ਯੂਨਿਟ ਨੇ ਇਸ ਮਨੁੱਖੀ ਪਿੰਜਰ ਦੀ ਪਛਾਣ ਮੈਰੀ ਪਾਪਾਤਸੀ ਵਜੋਂ ਕੀਤੀ।
2017 ਵਿੱਚ ਜਦੋਂ ਪਾਪਾਤਸੀ ਲਾਪਤਾ ਹੋਈ ਤਾਂ ਉਹ 39 ਸਾਲਾਂ ਦੀ ਸੀ। ਪੁਲਿਸ ਨੇ ਦੱਸਿਆ ਕਿ ਪਾਪਾਤਸੀ ਨੂੰ ਆਖਰੀ ਵਾਰੀ ਜਿਊਂਦਿਆਂ 27 ਅਪਰੈਲ, 2017 ਨੂੰ ਵੇਨੀਆਰ ਇਲਾਕੇ ਵਿੱਚ ਵੇਖਿਆ ਗਿਆ ਸੀ। ਪੁਲਿਸ ਨੇ ਬਿਆਨ ਜਾਰੀ ਕਰਕੇ ਪਾਪਾਤਸੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ।
ਪੁਲਿਸ ਨੇ ਦੱਸਿਆ ਕਿ ਜੁਲਾਈ 2017 ਵਿੱਚ ਮੇਜਰ ਕ੍ਰਾਈਮ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਗਈ ਸੀ ਕਿਉਂਕਿ ਪਾਪਾਤਸੀ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਜਾਂਚਕਾਰ ਸ਼ੱਕੀ ਮੰਨ ਕੇ ਚੱਲ ਰਹੇ ਸਨ। ਉਹ ਮੂਲ ਰੂਪ ਵਿੱਚ ਨੂਨਾਵਤ ਤੋਂ ਸੀ ਤੇ ਫਿਰ ਓਟਵਾ ਆ ਗਈ ਸੀ। ਉਹ 10 ਬੱਚਿਆਂ ਦੀ ਮਾਂ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ