Welcome to Canadian Punjabi Post
Follow us on

03

October 2022
ਪੰਜਾਬ

ਸ਼ੇਖ ਫ਼ਰੀਦ ਕਵੀ ਦਰਬਾਰ ਸਫਲਤਾਪੂਰਵਕ ਸੰਪੰਨ

September 21, 2022 07:57 AM

- ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ


ਫ਼ਰੀਦਕੋਟ, 21 ਸਤੰਬਰ (ਪੋਸਟ ਬਿਊਰੋ): ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2022 ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਸੈਨੇਟ ਹਾਲ ਵਿਖੇ ਰਾਜ ਪੱਧਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸ਼ਾਇਰੀ ਦਾ ਮਾਣ ਮਾਣਯੋਗ ਪਦਮਸ੍ਰੀ ਡਾ. ਸੁਰਜੀਤ ਪਾਤਰ ਹੋਰਾਂ ਨੇ ਕੀਤੀ। ਡਾ. ਰੂਹੀ ਦੁੱਗ ਆਈ.ਏ.ਐੱਸ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸ.ਐਸ.ਪੀਰਾਜਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਉਨ੍ਹਾਂ ਦੇ ਨਾਲ ਪ੍ਰੋ. ਗੁਰਭਜਨ ਗਿੱਲ, ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਡਾ.ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਕਵੀ ਦਰਬਾਰ ਦਾ ਆਗਾਜ਼ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ਨਾਲ ਕੀਤਾ ਗਿਆ।
ਇਸ ਤੋਂ ਉਪਰੰਤ ਡਾ.ਅਜੀਤ ਪਾਲ ਸਿੰਘ, ਜ਼ਿਲ੍ਹਾ ਮਾਲ ਅਫਸਰ ਫ਼ਰੀਦਕੋਟ ਵੱਲੋਂ ਆਏ ਹੋਏ ਕਵੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਵੀ ਦਰਬਾਰ ਅਸਲ ਵਿੱਚ ਬਾਬਾ ਸ਼ੇਖ ਫਰੀਦ ਜੀ ਨੂੰ ਸੱਚੀ ਸ਼ਰਧਾ ਦਾ ਪ੍ਰਤੀਕ ਹੈ। ਇਸ ਮੌਕੇ 'ਤੇ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸਰ ਫ਼ਰੀਦਕੋਟ ਨੇ ਬੋਲਦਿਆਂ ਹੋਇਆਂ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਪੰਜਾਬੀ ਦੇ ਪਹਿਲੇ ਪ੍ਰਮਾਣਿਕ ਕਵੀ ਸਨ ਅਤੇ ਉਹਨਾ ਦੀ ਯਾਦ ਵਿੱਚ ਇਸ ਤਰ੍ਹਾਂ ਦਾ ਕਵੀ ਦਰਬਾਰ ਹੋਣਾ ਬਾਬਾ ਫ਼ਰੀਦ ਪ੍ਰਤੀ ਅਸਲ ਵਿੱਚ ਸੱਚੀ ਸ਼ਰਧਾ ਹੈ।
ਕਵੀ ਦਰਬਾਰ ਦੀ ਸ਼ੁਰੂਆਤ ਤ੍ਰੈਲੋਚਨ ਲੋਚੀ ਦੀ ਖ਼ੂਬਸੂਰਤ ਆਵਾਜ਼ ਨਾਲ ਹੋਈ। ਇਸ ਤੋਂ ਉਪਰੰਤ ਪੰਜਾਬੀ ਦੇ ਨੌਜਵਾਨ ਸ਼ਾਇਰ ਕੁਲਵਿੰਦਰ ਬੱਛੋਆਣਾ ਨੇ ਆਪਣਾ ਕਲਾਮ ਸੁਣਾ ਕੇ ਵਾਹ ਵਾਹ ਖੱਟੀ। ਦੀਪਕ ਸ਼ਰਮਾ ਚਨਾਰਥਲ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਬਾਅਦ ਪਟਿਆਲੇ ਤੋਂ ਪਹੁੰਚੀ ਹੋਈ ਕਵਿੱਤਰੀ ਸਰਬਜੀਤ ਕੌਰ ਜੱਸ ਨੇ 'ਪੰਜਾਬੋ ਮਾਂ ਦਾ ਦਰਦ' ਨਜ਼ਮ ਸੁਣਾਈ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਲੁਧਿਆਣਾ ਤੋਂ ਆਏ ਹੋਏ ਸ਼ਾਇਰ ਮਨਜਿੰਦਰ ਧਨੋਆ, ਪ੍ਰੋ ਰਵਿੰਦਰ ਭੱਠਲ, ਬਲਾਚੌਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਸ਼ਾਇਰ ਸੁਨੀਲ ਚੰਦਿਆਣਵੀ ਤੋਂ ਬਾਅਦ ਵਿਜੇ ਵਿਵੇਕ ਹੁਰਾਂ ਨੇ ਕਵੀ ਦਰਬਾਰ ਨੂੰ ਸਿਖਰ ਉਪਰ ਪਹੁੰਚਾਇਆ।
ਕਵੀ ਦਰਬਾਰ ਦਾ ਸੰਚਾਲਨ ਕਰ ਰਹੇ ਕਵੀ ਹਰਮੀਤ ਵਿਦਿਆਰਥੀ ਹੁਰਾਂ ਦੀਆਂ ਨਜ਼ਮਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਹੀ ਕਰ ਦਿੱਤਾ। ਪ੍ਰੋ. ਗੁਰਭਜਨ ਗਿੱਲ ਹੁਰਾਂ ਦੇ ਬੋਲ 'ਸੰਤਾਲੀ ਵੇਲੇ ਉਜੜਨ ਦੀ ਗੱਲ ਮਾਂ ਦੇ ਦਿਲ ਤੋਂ ਲਹਿੰਦੀ ਨਹੀਂ, ਮੈਂ ਲੱਖ ਵਾਰੀ ਸਮਝਾਇਆ ਏ ਉਹ ਇਸਨੂੰ ਆਜਾਦੀ ਕਹਿੰਦੀ ਨਹੀਂ ' ਨੇ ਸਰੋਤਿਆਂ ਨੂੰ ਕੀਲ ਕੇ ਹੀ ਬਿਠਾ ਲਿਆ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਰਜੀਤ ਪਾਤਰ ਹੁਰਾਂ ਨੇ ਸਮੁੱਚੇ ਕਵੀਆਂ ਦੀ ਸ਼ਲਾਘਾ ਕਰਦਿਆਂ ਤਰੰਨਮ ਛੇਡ਼ਿਆ ਤਾਂ ਕਵੀ ਦਰਬਾਰ ਸਿਖਰ ਨੂੰ ਛੋਹ ਗਿਆ।
ਸਮਾਗਮ ਦੇ ਅੰਤ ਵਿਚ ਡਾ .ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਆਏ ਹੋਏ ਸਾਰੇ ਸਰੋਤਿਆਂ ਅਤੇ ਕਵੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਭਾਸ਼ਾ ਵਿਭਾਗ ਅੱਗੇ ਤੋਂ ਵੀ ਇਸ ਤਰਾਂ ਦੇ ਸਮਾਗਮ ਰਚਾਉਂਦਾ ਰਹੇਗਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਰੂਹੀ ਦੁੱਗ ਆਈ.ਏ.ਐਸ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ ਕਵੀ ਦਰਬਾਰ ਦੇ ਸਫਲ ਹੋਣ ਦੀ ਸਭ ਨੂੰ ਮੁਬਾਰਕਬਾਦ ਦਿੱਤੀ।
ਸਮਾਗਮ ਦੇ ਅੰਤ ਵਿਚ ਪੰਜਾਬੀ ਦੇ ਪ੍ਰਸਿੱਧ ਕਵੀ ਕੁਮਾਰ ਜਗਦੇਵ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਵੀ ਦਰਬਾਰ ਦੇ ਦੀ ਸਫਲਤਾ ਤੇ ਸੰਤੁਸ਼ਟੀ ਜਤਾਈ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪਵਨ ਸ਼ਰਮਾ ਸੁੱਖਣਵਾਲਾ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਹਰਮੀਤ ਵਿਦਿਆਰਥੀ ਹੋਰਾਂ ਨੇ ਨਿਭਾਈ
ਸਮਾਗਮ ਵਿਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ ਕੁਲਵਿੰਦਰ ਕਮਲ ਗੁਰਚਰਨ ਸਿੰਘ ਭੰਗੜਾ ਕੋਚ ਗੁਰਚਰਨ ਗਿੱਲ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਜਗਤਾਰ ਸਿੰਘ ਸੋਖੀ ਪ੍ਰੀਤ ਛਕੀ ਬਠਿੰਡਾ ਤੋਂ ਪਹੁੰਚੇ ਹੋਏ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਮੁਕਤਸਰ ਤੋਂ ਪਹੁੰਚੀ ਸ਼ਾਇਰਾ ਸ਼ਮਿੰਦਰ ਬਰਾੜ ਸਮੇਤ ਇਲਾਕੇ ਭਰ ਦੀਆਂ ਸਾਹਿਤ ਅਤੇ ਕਲਾ ਨੂੰ ਪਿਆਰ ਕਰਨ ਵਾਲੀਆਂ ਅਜ਼ੀਮ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ 5,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਸਪੀਕਰ ਸੰਧਵਾਂ ਨੇ ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜਾ ਲਿਆ ਜੌੜਾਮਾਜਰਾ ਨੇ ਜਾਂਚ ਕਮੇਟੀ ਨੂੰ ਪਠਾਨਕੋਟ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਜਾਅਲੀ ਦਸਤਾਵੇਜ਼ਾਂ ਸਹਾਰੇ ਬੈਂਕ ਕਰਜ਼ਾ ਲੈਣ ਦੇ ਕੇਸ ‘ਚ ਲੋੜੀਂਦੀਆਂ ਦੋ ਮਹਿਲਾਵਾਂ ਕਾਬੂ ਪੰਜਾਬ ਪੁਲਿਸ ਨੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਇੱਕ ਹੋਰ ਕਾਰਕੁਨ ਨੂੰ ਕੀਤਾ ਗਿ੍ਰਫਤਾਰ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੀਆਂ 23 ਪੰਚਾਇਤਾਂ ਨੂੰ ਮਿਲੇਗਾ 1-1 ਲੱਖ ਰੁਪਏ ਦਾ ਇਨਾਮ: ਜਿੰਪਾ ਸਿਹਤ ਵਿਭਾਗ, ਮਿਡਵਾਈਫਰੀ ਵਿੱਚ ਨਰਸ ਪ੍ਰੈਕਟੀਸ਼ਨਰ ਦੇ ਨਵੇਂ ਕਾਡਰ ਰਾਹੀਂ ਕੁਦਰਤੀ ਜਣੇਪਿਆਂ ਨੂੰ ਉਤਸ਼ਾਹਿਤ ਕਰੇਗਾ: ਜੌੜਾਮਾਜਰਾ ਪੰਜਾਬ ਨੇ ਉੱਤਰ-ਪੂਰਬੀ ਤੇ ਪਹਾੜੀ ਰਾਜਾਂ ਦੀ ਤਰਜ਼ ‘ਤੇ ਖੇਤੀ ਪੰਪਾਂ ਨੂੰ ਸੂਰਜੀ ਊਰਜਾ ਲਈ ਮੰਗੀ ਵਿੱਤੀ ਸਹਾਇਤਾ ਪੰਜਾਬ ਵੱਲੋਂ ‘ਪੰਜਾਬ ਗੁੱਡਜ ਐਂਡ ਸਰਵਿਸਿਜ ਟੈਕਸ (ਸੋਧ) ਬਿੱਲ, 2022 ਪਾਸ’