Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ

September 21, 2022 12:31 AM

ਓਟਵਾ, 20 ਸਤੰਬਰ (ਪੋਸਟ ਬਿਊਰੋ) :ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਪਾਰੀ ਦੀ ਸੁ਼ਰੂਆਤ ਕਰਦਿਆਂ ਕੰਜ਼ਰਵੇਟਿਵ ਲੀਡਰ ਪਿਏਰ ਪੌਲੀਏਵਰ ਨੇ ਪ੍ਰਸ਼ਨ ਕਾਲ ਦੌਰਾਨ ਸਰਕਾਰ ਨੂੰ ਲੰਮੇਂ ਹੱਥੀਂ ਲਿਆ। ਰਹਿਣ ਸਹਿਣ ਉੱਤੇ ਆ ਰਹੀ ਲਾਗਤ ਤੇ ਮਹਿੰਗਾਈ ਨਾਲ ਨਜਿੱਠਣ ਵਿੱਚ ਅਸਫਲ ਰਹੀ ਲਿਬਰਲ ਸਰਕਾਰ ਨੂੰ ਪੌਲੀਏਵਰ ਨੇ ਕਟਹਿਰੇ ਵਿੱਚ ਖੜ੍ਹਾਇਆ।
ਫਰੈਚ ਵਿੱਚ ਗੱਲ ਕਰਦਿਆਂ ਪੌਲੀਏਵਰ ਨੇ ਲਿਬਰਲਾਂ ਨੂੰ ਪੁੱਛਿਆ ਕਿ ਕੀ ਉਹ ਨਿਰਧਾਰਤ ਟੈਕਸਾਂ ਵਿੱਚ ਵਾਧੇ ਨੂੰ ਰੱਦ ਕਰਨਗੇ? ਉਨ੍ਹਾਂ ਆਖਿਆ ਕਿ ਕੈਨੇਡਾ ਪੈਨਸ਼ਨ ਪਲੈਨ ਤੇ ਇੰਪਲੌਇਮੈਂਟ ਇੰਸ਼ੋਰੈਂਸ ਪ੍ਰੀਮੀਅਮਜ਼ ਵਿੱਚ ਵਾਧੇ ਨੂੰ ਕੈਨੇਡੀਅਨਜ਼ ਅਦਾ ਕਰਨ ਦੇ ਸਮਰੱਥ ਨਹੀਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਸਮੇਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣ ਲਈ ਨਿਊ ਯੌਰਕ ਹੋਣ ਕਾਰਨ ਉਨ੍ਹਾਂ ਦੀ ਥਾਂ ਉੱਤੇ ਲਿਬਰਲਾਂ ਦਾ ਪੱਖ ਰੱਖਣ ਦੀ ਜਿ਼ੰਮੇਵਾਰੀ ਐਸੋਸਿਏਟ ਮਨਿਸਟਰ ਆਫ ਫਾਇਨਾਂਸ ਐਂਡ ਟੂਰਿਜ਼ਮ ਰੈਂਡੀ ਬੌਇਜੋ਼ਨਾਲਟ ਨੇ ਨਿਭਾਈ। ਉਨ੍ਹਾਂ ਇਸ ਸਵਾਲ ਦਾ ਫਰੈਂਚ ਵਿੱਚ ਹੀ ਜਵਾਬ ਦਿੰਦਿਆਂ ਆਖਿਆ ਕਿ ਪੂਰੇ ਸੈਸ਼ਨ ਦੌਰਾਨ ਤੁਹਾਨੂੰ ਦੋ ਮੁੱਦਿਆਂ ਉੱਤੇ ਸਰਕਾਰ ਦਾ ਨਜ਼ਰੀਆ ਵੇਖਣ ਨੂੰ ਮਿਲੇਗਾ। ਸਰਕਾਰ ਉਨ੍ਹਾਂ ਕੈਨੇਡੀਅਨਜ਼ ਦੀ ਮਦਦ ਲਈ ਕੰਮ ਕਰ ਰਹੀ ਹੈ ਜਿਹੜੇ ਸੱਭ ਤੋਂ ਵੱਧ ਲੋੜਵੰਦ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਤੇ ਇਸ ਦੇ ਮੈਂਬਰ ਹਨ ਜਿਨ੍ਹਾਂ ਨੂੰ ਕੈਨੇਡੀਅਨਜ਼ ਦੀ ਜਮ੍ਹਾਂ ਨਹੀਂ ਪਈ।
ਟਰੂਡੋ ਤੇ ਪੌਲੀਏਵਰ ਦਾ ਸਾਹਮਣਾ ਪਹਿਲੀ ਵਾਰੀ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ। ਪੌਲੀਏਵਰ ਨੇ ਆਖਿਆ ਕਿ ਗਰੌਸਰੀ, ਗੈਸ ਦੀਆਂ ਕੀਮਤਾਂ ਤੇ ਹਾਊਸਿੰਗ ਦੀਆਂ ਅਸਮਾਨੀ ਛੋਹ ਰਹੀਆਂ ਕੀਮਤਾਂ ਕਾਰਨ ਕੈਨੇਡੀਅਨਾਂ ਨੂੰ ਵੱਡੀ ਆਰਥਿਕ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਲਿਬਰਲ ਸਰਕਾਰ ਕੈਨੇਡੀਅਨਜ਼ ਲਈ ਕੁੱਝ ਨਹੀਂ ਕਰ ਰਹੀ। ਇਸ ਦੇ ਜਵਾਬ ਵਿੱਚ ਲਿਬਰਲਾਂ ਨੇ ਆਖਿਆ ਕਿ ਸਰਕਾਰ ਵੱਲੋਂ ਮੰਗਲਵਾਰ ਨੂੰ ਦੋ ਬਿੱਲ ਪੇਸ਼ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਜੀਐਸਟੀ ਛੋਟ ਨੂੰ ਦੁੱਗਣਾ ਕਰਨ ਬਾਰੇ ਹੈ ਤੇ ਦੂਜਾ ਡੈਂਟਲ ਤੇ ਹਾਊਸਿੰਗ ਬੈਨੇਫਿਟਸ ਦੇ ਸਬੰਧ ਵਿੱਚ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ